‘UT69’ ਦੇ ਟਰੇਲਰ ਲਾਂਚ ’ਤੇ ਰਾਜ ਕੁੰਦਰਾ ਨੇ ਉਤਾਰਿਆ ਮਾਸਕ, ਫੁੱਟ-ਫੁੱਟ ਕੇ ਲੱਗੇ ਰੋਣ

Wednesday, Oct 18, 2023 - 05:44 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਤੇ ਕਾਰੋਬਾਰੀ ਰਾਜ ਕੁੰਦਰਾ ਆਪਣੀ ਬਾਇਓਪਿਕ ਲੈ ਕੇ ਆ ਰਹੇ ਹਨ, ਜਿਸ ਦਾ ਨਾਂ ‘UT69’ ਹੈ। ਇਸ ਦਾ ਟਰੇਲਰ ਅੱਜ ਰਿਲੀਜ਼ ਹੋਇਆ ਹੈ। ਕਈ ਮਹੀਨਿਆਂ ਬਾਅਦ ਰਾਜ ਕੁੰਦਰਾ ਨੇ ਟਰੇਲਰ ਲਾਂਚ ’ਤੇ ਮਾਸਕ ਉਤਾਰ ਦਿੱਤਾ। ਲਾਂਚ ਈਵੈਂਟ ’ਚ ਉਹ ਭਾਵੁਕ ਵੀ ਹੋ ਗਏ ਤੇ ਪਤਨੀ ਸ਼ਿਲਪਾ ਸ਼ੈੱਟੀ ਤੇ ਬੱਚਿਆਂ ਬਾਰੇ ਅਜਿਹੀਆਂ ਗੱਲਾਂ ਆਖੀਆਂ ਕਿ ਪ੍ਰੋਗਰਾਮ ’ਚ ਮੌਜੂਦ ਹਰ ਕੋਈ ਉਸ ਦਾ ਹੌਸਲਾ ਵਧਾਉਣ ਲੱਗਾ।

ਇਹ ਖ਼ਬਰ ਵੀ ਪੜ੍ਹੋ : ਗਾਇਕ ਸਿੱਪੀ ਗਿੱਲ ’ਤੇ ਮੋਹਾਲੀ ’ਚ ਦਰਜ ਹੋਈ ਐੱਫ. ਆਈ. ਆਰ., ਜਾਣੋ ਪੂਰਾ ਮਾਮਲਾ

ਰਾਜ ਕੁੰਦਰਾ ਨੇ ‘UT69’ ਦੇ ਟਰੇਲਰ ਲਾਂਚ ’ਤੇ ਆਪਣਾ ਮਾਸਕ ਉਤਾਰ ਦਿੱਤਾ। ਉਹ ਕਾਫੀ ਸਮੇਂ ਤੋਂ ਮੀਡੀਆ ਤੋਂ ਆਪਣਾ ਚਿਹਰਾ ਲੁਕਾ ਰਹੇ ਸਨ। ਹੁਣ ਉਨ੍ਹਾਂ ਨੇ ਮਾਸਕ ਵੀ ਉਤਾਰ ਦਿੱਤਾ ਤੇ ਆਪਣੀ ਜ਼ਿੰਦਗੀ, ਵਿਵਾਦਾਂ ਤੇ ਹਰ ਚੀਜ਼ ਬਾਰੇ ਖੁੱਲ੍ਹ ਕੇ ਜਵਾਬ ਦਿੱਤਾ। ਇਸ ਦੌਰਾਨ ਉਹ ਕੁਝ ਗੱਲਾਂ ਨੂੰ ਲੈ ਕੇ ਭਾਵੁਕ ਵੀ ਹੋ ਗਏ। ਇਸ ਪ੍ਰੋਗਰਾਮ ’ਚ ਉਹ ਰੋਂਦੇ ਵੀ ਨਜ਼ਰ ਆਏ।

ਪੋਰਨ ਮਾਮਲੇ ਤੋਂ ਬਾਅਦ ਰਾਜ ਕੁੰਦਰਾ ਨੂੰ ਕਾਫੀ ਟਰੋਲ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਮਾਸਕ ਪਹਿਨਣ ਲੱਗੇ ਤੇ ਮੀਡੀਆ ਦੇ ਸਾਹਮਣੇ ਵੀ ਨਹੀਂ ਆਏ। ਹੁਣ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਕਿਉਂ ਗੁੱਸੇ ’ਚ ਸੀ। ਇਸ ਦੌਰਾਨ ਉਹ ਗੱਲ ਕਰਦਿਆਂ ਰੋਣ ਲੱਗ ਪਿਆ।

ਰਾਜ ਕੁੰਦਰਾ ਨੇ ਕਿਹਾ, ‘‘ਟਰੋਲਰ ਮੈਨੂੰ ਕਹਿੰਦੇ ਸਨ ਕਿ ਇਹ ਚਿਹਰਾ ਦਿਖਾਉਣ ਯੋਗ ਨਹੀਂ ਹੈ। ਉਸ ਨੂੰ ਲਿੰਕ ਭੇਜੋ। ਮੈਂ ਸਮਝ ਗਿਆ ਕਿ ਮੈਂ ਸਟਾਰ ਨਹੀਂ ਹਾਂ। ਮੇਰੇ ਘਰ ’ਚ ਇਕ ਹੀ ਸਟਾਰ ਹੈ। ਮੈਂ ਫ਼ੈਸਲਾ ਕਰ ਲਿਆ ਸੀ ਕਿ ਮਾਸਕ ਮੇਰਾ ਸਟਾਰ ਬਣ ਗਿਆ ਹੈ। ਜੇਕਰ ਮੈਂ ਪਹਿਲੇ ਦਿਨ ਹੀ ਮਾਸਕ ਉਤਾਰ ਦਿੱਤਾ ਹੁੰਦਾ ਤਾਂ ਲੋਕਾਂ ਨੇ ਇਹ ਫ਼ਿਲਮ ਨਹੀਂ ਦੇਖਣੀ ਸੀ।’’

ਰਾਜ ਕੁੰਦਰਾ ਇਕ ਸਵਾਲ ਦਾ ਜਵਾਬ ਦਿੰਦਿਆਂ ਰੋ ਪਏ। ਉਸ ਨੇ ਕਿਹਾ, ‘‘ਤੁਸੀਂ ਜੋ ਕਹਿਣਾ ਚਾਹੁੰਦੇ ਹੋ, ਮੈਨੂੰ ਦੱਸੋ। ਮੇਰੀ ਪਤਨੀ, ਬੱਚਿਆਂ ਤੇ ਪਰਿਵਾਰ ’ਤੇ ਹਮਲਾ ਨਾ ਕਰੋ। ਉਨ੍ਹਾਂ ਨੇ ਤੁਹਾਡਾ ਕੀ ਨੁਕਸਾਨ ਕੀਤਾ ਹੈ? ਇਹ ਕਹਿ ਕੇ ਰਾਜ ਕੁੰਦਰਾ ਨੇ ਮੂੰਹ ਮੋੜ ਲਿਆ ਤੇ ਉਸ ਦੀਆਂ ਅੱਖਾਂ ’ਚੋਂ ਹੰਝੂ ਵਹਿਣ ਲੱਗੇ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News