ਯੂ-ਟਿਊਬ ''ਤੇ ਗੀਤ ''ਜਾਨ'' ਅਤੇ ''ਅੱਖੀਆਂ ਬੇਚੈਨ'' ਨੇ ਮਚਾਈ ਧੂਮ, ਜਲਦ ਹੋਵੇਗਾ ਨਛੱਤਰ ਗਿੱਲ ਦਾ ਨਵਾਂ ਗੀਤ ਰਿਲੀਜ਼

03/24/2016 9:58:21 AM

ਜਲੰਧਰ : ਪੰਜਾਬ ਦੇ ਮਸ਼ਹੂਰ ਗਾਇਕ ਨਛੱਤਰ ਗਿੱਲ ਆਪਣੀ ਐਲਬਮ ''ਤੇਰੇ ਨਾਂ ਦੀ ਮਹਿੰਦੀ'' ਦਾ ਟਾਈਟਲ ਗੀਤ ਜਲਦ ਰਿਲੀਜ਼ ਕਰਨ ਜਾ ਰਿਹਾ ਹੈ। ਇਸ ਗੀਤ ਦੇ ਬੋਲ ਵਿਜੇ ਧੰਮੀ ਨੇ ਲਿਖੇ ਹਨ, ਜਿਸ ਨੂੰ ਮਧੁਰ ਸੰਗੀਤ ਨਾਲ ਗੁਰਮੀਤ ਸਿੰਘ ਨੇ ਸ਼ਿੰਗਾਰਿਆ ਹੈ। ਵੀਡੀਓ ਫਿਲਮਾਂਕਣ ਸੰਦੀਪ ਸ਼ਰਮਾ ਦਾ ਹੈ। ਇਸ ਤੋਂ ਪਹਿਲਾਂ ਇਸੇ ਐਲਬਮ ਵਿਚਲੇ ਗੀਤਕਾਰ ਗੁਰਬਿੰਦਰ ਮਾਨ ਦੇ ਲਿਖੇ ਤੇ ਗੁਰਮੀਤ ਸਿੰਘ ਦੇ ਸੰਗੀਤ ਨਾਲ ਸ਼ਿੰਗਾਰੇ ਉਦਾਸ ਗੀਤ ''ਜਾਨ'' ਨੂੰ ਦੋ ਮਿਲੀਅਨ ਅਤੇ ਨਿੰਮਾ ਲੁਹਾਰਕੇ ਵਾਲਾ ਦੇ ਲਿਖੇ ਤੇ ਸੰਗੀਤਕ ਧੁਨਾਂ ਨਾਲ ਗੁਰਮੀਤ ਸਿੰਘ ਵੱਲੋਂ ਸ਼ਿੰਗਾਰੇ ਰੋਮਾਂਟਿਕ ਗੀਤ ''ਅੱਖੀਆਂ ਬੇਚੈਨ'' ਨੂੰ ਯੂ-ਟਿਊਬ ''ਤੇ ਇਕ ਮਿਲੀਅਨ ਲੋਕਾਂ ਨੇ ਦੇਖਿਆ ਹੈ। ਦੋਨਾਂ ਗੀਤਾਂ ਦਾ ਵੀਡੀਓ ਫਿਲਮਾਂਕਣ ਕ੍ਰਮਵਾਰ ਰਿੰਪੀ-ਪ੍ਰਿੰਸ ਤੇ ਸੰਦੀਪ ਸ਼ਰਮਾ ਦਾ ਹੈ। ਸੰਗੀਤਕ ਕੰਪਨੀ ਅਮਰ ਆਡੀਓ ਵੱਲੋਂ ਰਿਲੀਜ਼ ਪਿੰਕੀ ਧਾਲੀਵਾਲ ਦੀ ਪੇਸ਼ਕਸ਼ ਇਸ ਐਲਬਮ ਨੇ ਨਛੱਤਰ ਗਿੱਲ ਦੀ ਪ੍ਰਸਿੱਧੀ ਨੂੰ ਇਕ ਨਵਾਂ ਮੁਕਾਮ ਦਿੱਤਾ ਹੈ। ਨਛੱਤਰ ਗਿੱਲ ਨੇ ਕਿਹਾ ਕਿ ਉਹ ਆਪਣੇ ਚਾਹੁਣ ਵਾਲਿਆਂ ਵੱਲੋਂ ਬਖਸ਼ੇ ਪਿਆਰ ਤੋਂ ਬਹੁਤ ਉਤਸ਼ਾਹਿਤ ਹੈ ਅਤੇ ਉਸ ਨੂੰ ਇਸ ਸਫਲਤਾ ਤੋਂ ਕੁਝ ਹੋਰ ਨਵਾਂ ਕਰਨ ਦੀ ਪ੍ਰੇਰਨਾ ਮਿਲੀ ਹੈ।


Related News