ਯੂ. ਕੇ. ''ਚ ਰਵੀ ਸਿੰਘ ਖਾਲਸਾ ਦੇ ਨਾਲ ਜੈਜ਼ੀ ਬੀ ਨੇ ਕੀਤੀ ਮੁਲਾਕਾਤ, ਸਾਂਝਾ ਕੀਤਾ ਵੀਡੀਓ

Wednesday, Aug 21, 2024 - 02:28 PM (IST)

ਯੂ. ਕੇ. ''ਚ ਰਵੀ ਸਿੰਘ ਖਾਲਸਾ ਦੇ ਨਾਲ ਜੈਜ਼ੀ ਬੀ ਨੇ ਕੀਤੀ ਮੁਲਾਕਾਤ, ਸਾਂਝਾ ਕੀਤਾ ਵੀਡੀਓ

ਜਲੰਧਰ(ਬਿਊਰੋ)- ਰਵੀ ਸਿੰਘ ਖਾਲਸਾ ਅਤੇ ਜੈਜ਼ੀ ਬੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਗਾਇਕ ਰਵੀ ਸਿੰਘ ਖਾਲਸਾ ਦੇ ਨਾਲ ਨਜ਼ਰ ਆ ਰਹੇ ਹਨ ।ਇਸ ਵੀਡੀਓ 'ਚ ਰਵੀ ਸਿੰਘ ਖਾਲਸਾ ਗਾਇਕ ਜੈਜ਼ੀ ਬੀ ਦੀ ਤਾਰੀਫ ਕਰਦੇ ਹੋਏ ਦਿਖਾਈ ਦੇ ਰਹੇ ਹਨ ।ਰਵੀ ਸਿੰਘ ਖਾਲਸਾ ਇਸ ਵੀਡੀਓ 'ਚ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਜੈਜ਼ੀ ਬੀ ਅਜਿਹਾ ਸ਼ਖਸ ਹੈ ਜੋ ਪੰਜਾਬ ਦੀ ਗੱਲ ਖੁੱਲ੍ਹ ਕੇ ਕਰਦਾ ਹੈ ਅਤੇ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਡਟਿਆ ਰਹਿੰਦਾ ਹੈ।ਜੈਜ਼ੀ ਬੀ ਨੇ ਵੀ ਰਵੀ ਸਿੰਘ ਖਾਲਸਾ ਦੇ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਮੈਂ ਰਵੀ ਸਿੰਘ ਖਾਲਸਾ ਨੂੰ ਉਦੋਂ ਤੋਂ ਜਾਣਦਾ ਹਾਂ, ਜਦੋਂ ਉਨ੍ਹਾਂ ਦੀ ਛੋਟੀ ਛੋਟੀ ਦਾੜ੍ਹੀ ਹੁੰਦੀ ਸੀ ਅਤੇ ਅੱਜ ਮੁੱਦਤਾਂ ਬਾਅਦ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ ।

 

 
 
 
 
 
 
 
 
 
 
 
 
 
 
 
 

A post shared by Khalsa Aid (UK) (@khalsa_aid)

ਖਾਲਸਾ ਏਡ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ।ਜਿਸ ਨੂੰ ਸਾਂਝਾ ਕਰਦੇ ਹੋਏ ਰਵੀ ਸਿੰਘ ਖ਼ਾਲਸਾ ਨੇ ਲਿਖਿਆ 'ਪਹਿਲੀ ਵਾਰ ਭਾਈ ਰਵੀ ਸਿੰਘ ਨੂੰ ਮਿਲੇ ਜੈਜ਼ੀ ਬੀ । ਯੂ ਕੇ ਸ਼ੁਰੂ ਹੋਈਆਂ ਪਹਿਲੀਆਂ ਸਿੱਖ ਖੇਡਾਂ ਦੌਰਾਨ'। ਦੱਸ ਦਈਏ ਕਿ ਯੂ ਕੇ 'ਚ ਪਹਿਲੀ ਵਾਰ ਸਿੱਖ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News