ਧੀ ਨਿਤਾਰਾ ਨਾਲ ਟਵਿੰਕਲ ਖੰਨਾ ਨੇ ਸਾਂਝੀ ਕੀਤੀ ਤਸਵੀਰ, ਬਿਹਤਰ ਪੈਰੇਂਟਿੰਗ ’ਤੇ ਪੇਸ਼ ਕੀਤੇ ਆਪਣੇ ਵਿਚਾਰ

Tuesday, Mar 23, 2021 - 04:55 PM (IST)

ਧੀ ਨਿਤਾਰਾ ਨਾਲ ਟਵਿੰਕਲ ਖੰਨਾ ਨੇ ਸਾਂਝੀ ਕੀਤੀ ਤਸਵੀਰ, ਬਿਹਤਰ ਪੈਰੇਂਟਿੰਗ ’ਤੇ ਪੇਸ਼ ਕੀਤੇ ਆਪਣੇ ਵਿਚਾਰ

ਮੁੰਬਈ: ਅਦਾਕਾਰ ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਫ਼ਿਲਮੀ ਦੁਨੀਆ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ ’ਤੇ ਉਹ ਕਾਫ਼ੀ ਸਰਗਰਮ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਇਕ ਤਸਵੀਰ ਸਾਂਝੀ ਕੀਤੀ ਹੈ ਜੋ ਖ਼ੂਬ ਵਾਇਰਲ ਹੋ ਰਹੀ ਹੈ। 

PunjabKesari
ਤਸਵੀਰ ’ਚ ਅਦਾਕਾਰਾ ਆਪਣੀ ਧੀ ਨਿਤਾਰਾ ਦੇ ਨਾਲ ਨਜ਼ਰ ਆ ਰਹੀ ਹੈ। ਟਵਿੰਕਲ ਨੇ ਨਿਤਾਰਾ ਨੂੰ ਗਲੇ ਲਗਾਇਆ ਹੋਇਆ ਹੈ। ਅਦਾਕਾਰਾ ਨੇ ਤਸਵੀਰਾਂ ਸਾਂਝੀ ਕਰਦੇ ਹੋਏ ਪਰਫੈਕਟ ਪੈਰੇਂਟਿੰਗ ’ਤੇ ਆਪਣੇ ਵਿਚਾਰ ਪੇਸ਼ ਕੀਤੇ ਹਨ ਅਤੇ ਲਿਖਿਆ ਕਿ ‘ਸਾਡਾ ਕੰਮ ਆਪਣੇ ਬੱਚਿਆਂ ਨੂੰ ਪਰਫੈਕਟ ਬਚਪਨ ਦੇਣਾ ਨਹੀਂ ਹੈ। ਸਾਡਾ ਕੰਮ ਹੈ ਉਨ੍ਹਾਂ ਦੇ ਦਿਮਾਗ ਨੂੰ ਵਿਚਾਰਾਂ ਨਾਲ ਭਰ ਦੇਣਾ, ਉਨ੍ਹਾਂ ਦੀ ਸਮਰੱਥਾ ਦੀ ਸ਼ਲਾਘਾ ਕਰਨਾ ਪਰ ਕਦੇ ਵੀ ਉਨ੍ਹਾਂ ਦੀਆਂ ਕਮਜ਼ੋਰੀਆਂ ਨੂੰ ਉਨ੍ਹਾਂ ’ਤੇ ਥੋਪਣਾ ਨਹੀਂ। ਇਸ ’ਚ ਉਨ੍ਹਾਂ ਨੂੰ ਪਾਗਲਾਂ ਦੀ ਤਰ੍ਹਾਂ ਪਿਆਰ ਕਰਨਾ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਕੁਝ ਸਬਜ਼ੀਆਂ ਖਵਾਉਣੀਆਂ ਸ਼ਾਮਲ ਹਨ। ਸਾਨੂੰ ਲੋੜ ਹੈ ਮੱਛਰਾਂ ਵੱਲੋਂ ਉਨ੍ਹਾਂ ਨੂੰ ਕੱਟੇ ਜਾਣ ’ਤੇ, ਖਰਾਬ ਨੰਬਰ ਲਿਆਉਣ ’ਤੇ ਅਤੇ ਸੱਟ ਲੱਗਣ ’ਤੇ ਆਪਣੇ ਦਿਮਾਗ ਦੇ ਕੁਝ ਹਿੱਸਿਆਂ ਨੂੰ ਪੂਰੀ ਤਰ੍ਹਾਂ ਲਗਾ ਦੇਣ ਦੀ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਸੰਦ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਹਾਲ ਹੀ ’ਚ ਟਵਿੰਕਲ ਖੰਨਾ ‘ਗੇਟਵੇ ਆਫ ਇੰਡੀਆ’ ’ਤੇ ਨਜ਼ਰ ਆਈ ਸੀ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਬੱਚੇ ਧੀ ਨਿਤਾਰਾ ਅਤੇ ਬੇਟਾ ਆਰਵ ਵੀ ਨਜ਼ਰ ਆਏ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋਈਆਂ। 


author

Aarti dhillon

Content Editor

Related News