ਟਵਿੰਕਲ ਖੰਨਾ ਨੇ ਪਤੀ ਅਕਸ਼ੈ ਕੁਮਾਰ ਨੂੰ ਜਨਮਦਿਨ ’ਤੇ ਖ਼ਾਸ ਤਰੀਕੇ ਨਾਲ ਦਿੱਤੀ ਵਧਾਈ, ਸ਼ਾਨਦਾਰ ਤਸਵੀਰ ਕੀਤੀ ਸਾਂਝੀ

Friday, Sep 09, 2022 - 06:14 PM (IST)

ਟਵਿੰਕਲ ਖੰਨਾ ਨੇ ਪਤੀ ਅਕਸ਼ੈ ਕੁਮਾਰ ਨੂੰ ਜਨਮਦਿਨ ’ਤੇ ਖ਼ਾਸ ਤਰੀਕੇ ਨਾਲ ਦਿੱਤੀ ਵਧਾਈ, ਸ਼ਾਨਦਾਰ ਤਸਵੀਰ ਕੀਤੀ ਸਾਂਝੀ

ਮੁੰਬਈ- ਅੱਜ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਦਾ ਜਨਮਦਿਨ ਹੈ। ਅਦਾਕਾਰ 9 ਸਤੰਬਰ ਨੂੰ 55 ਸਾਲ ਦੇ ਹੋ ਗਏ ਹਨ। ਇਸ ਮੌਕੇ ’ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਲਗਾਤਾਰ ਪ੍ਰਸ਼ੰਸਕਾਂ ਦੀਆਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਅਦਾਕਾਰਾ ਟਵਿੰਕਲ ਖੰਨਾ ਨੇ ਵੀ ਆਪਣੇ ਪਤੀ ਅਕਸ਼ੈ ਨੂੰ ਖ਼ਾਸ ਅੰਦਾਜ਼ ’ਚ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅਦਾਕਾਰਾ ਦੀ ਇਸ ਪੋਸਟ ਨੂੰ ਪ੍ਰਸ਼ੰਸਕ ਪਸੰਦ ਕਰ ਰਹੇ ਹਨ ਅਤੇ ਪ੍ਰਤੀਕਿਰਿਆ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ : ਪਿੰਕ ਸ਼ਰਾਰਾ ਸੂਟ ’ਚ ਸ਼ਰਧਾ ਆਰੀਆ ਦਾ ਖੂਬਸੂਰਤ ਅੰਦਾਜ਼, ਕਿਊਟਨੈੱਸ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਆਪਣੇ ਪਤੀ ਅਕਸ਼ੈ ਕੁਮਾਰ ਨਾਲ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕਰਦਿਆਂ ਟਵਿੰਕਲ ਖੰਨਾ ਨੇ ਸ਼ਾਨਦਾਰ ਕੈਪਸ਼ਨ ਵੀ ਲਿਖੀ ਹੈ। ਜਿਸ ’ਚ ਲਿਖਿਆ ਕਿ ‘ਬਰਥਡੇ ਬੁਆਏ ਜੋ ਹਰ ਗੇਮ ਜਿੱਤਦਾ ਹੈ, ਹਾਂ, ਉਸਨੇ ਮੈਨੂੰ ਬੈਕਗੈਮੋਨ ’ਚ ਹਰਾਇਆ, ਫਿਰ ਉਸਨੇ ਇਕ ਆਕਸਫ਼ੋਰਡ ਚੈਪ ਅਤੇ ਚਾਰ ਖਿਡਾਰੀਆਂ ਦੀ ਇਕ ਟੈਗ ਟੀਮ ਨੂੰ ਖ਼ਤਮ ਕਰ ਦਿੱਤਾ, ਸਾਰੇ ਉਸਦੇ ਵਿਰੁੱਧ, ਇਕ ਗੇਮ ’ਚ ਹਨ, ਇਸਦੀ ਉਡੀਕ ਕਰੋ, ਸਕ੍ਰੈਬਲ! ਸਭ ਤੋਂ ਵਧੀਆ, ਇਕ ਦੋਸਤ ਨੇ ਉਸਨੂੰ ਇਕ ਪੁਡਿੰਗ ਕੇਕ ਦਿੱਤਾ, ਜਿਵੇਂ ਕਿ ਉਨ੍ਹਾਂ ਦੀ ਮਾਂ ਹਰ ਸਾਲ ਉਨ੍ਹਾਂ ਦੇ ਜਨਮਦਿਨ ’ਤੇ ਬਣਾਉਂਦੀ ਸੀ। ਜਨਮ ਦਿਨ ਮੁਬਾਰਕ ਮਾਈ ਸਕ੍ਰੈਬਲ ਮਾਸਟਰ।’

PunjabKesari

ਇਹ ਵੀ ਪੜ੍ਹੋ : ਅਕਸ਼ੈ ਕੁਮਾਰ ਦੇ ਜਨਮਦਿਨ ’ਤੇ ਜਾਣੋ ਨੈੱਟਵਰਥ ਅਤੇ ਖ਼ਾਸ ਕਿਰਦਾਰਾਂ ਬਾਰੇ, ਪਾਈਪਲਾਈਨ 'ਚ ਨੇ ਇਹ ਫ਼ਿਲਮਾਂ

ਅਦਾਕਾਰਾ ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ ’ਤੇ ਕਾਫ਼ੀ ਦੇਖਿਆ ਜਾ ਰਿਹਾ ਹੈ ਅਤੇ ਹਰ ਕੋਈ ਇਸ ਪੋਸਟ ’ਤੇ ਆਪਣੀ ਪ੍ਰਤੀਕਿਰਿਆਵਾਂ ਦੇ ਰਿਹਾ ਹੈ। ਪ੍ਰਸ਼ੰਸਕ ਇਸ ਪੋਸਟ ਨੂੰ ਬੇਹੱਦ ਪਸੰਦ ਕਰ ਰਹੇ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਟਵਿੰਕਲ ਖੰਨਾ ਅਤੇ ਅਕਸ਼ੈ ਕੁਮਾਰ 21 ਸਾਲ ਪਹਿਲਾਂ ਵਿਆਹ ਦੇ ਬੰਧਨ ’ਚ ਬੱਝੇ ਸਨ। ਵਿਆਹ ਤੋਂ ਬਾਅਦ ਅਦਾਕਾਰਾ ਨੇ ਪੁੱਤਰ ਆਰਵ ਅਤੇ ਧੀ ਨਿਤਾਰਾ ਨੂੰ ਜਨਮ ਦਿੱਤਾ, ਜਿਨ੍ਹਾਂ ਦੇ ਨਾਲ ਇਹ ਜੋੜਾ ਅਕਸਰ ਕੁਆਲਿਟੀ ਟਾਈਮ ਬਿਤਾਉਂਦੇ ਦੇਖਿਆ ਜਾਂਦਾ ਹੈ।

PunjabKesari
 


author

Shivani Bassan

Content Editor

Related News