‘Tarak Mehta’ ਦੇ ਅਦਾਕਾਰ ਨੂੰ ਲੱਗੀ ਗੰਭੀਰ ਸੱਟ, ਵੀਡੀਓ ਵਾਇਰਲ

Friday, Nov 08, 2024 - 06:00 PM (IST)

‘Tarak Mehta’ ਦੇ ਅਦਾਕਾਰ ਨੂੰ ਲੱਗੀ ਗੰਭੀਰ ਸੱਟ, ਵੀਡੀਓ ਵਾਇਰਲ

ਮੁੰਬਈ- ਮਸ਼ਹੂਰ ਟੀਵੀ ਅਦਾਕਾਰ ਅਤੇ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਫੇਮ ਸ਼ੈਲੇਸ਼ ਲੋਢਾ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜੀ ਹਾਂ, ਹਾਲ ਹੀ 'ਚ ਸ਼ੈਲੇਸ਼ ਲੋਢਾ ਨੂੰ ਏਅਰਪੋਰਟ 'ਤੇ ਦੇਖਿਆ ਗਿਆ ਸੀ ਪਰ ਇਸ ਦੌਰਾਨ ਉਨ੍ਹਾਂ ਦੀ ਲੱਤ 'ਤੇ ਸੱਟ ਲੱਗੀ ਹੋਈ ਸੀ। ਜੀ ਹਾਂ, ਸ਼ੈਲੇਸ਼ ਦੀ ਲੱਤ 'ਤੇ ਵੱਡਾ ਪਲਾਸਟਰ ਦੇਖ ਕੇ ਪ੍ਰਸ਼ੰਸਕ ਚਿੰਤਤ ਹਨ ਅਤੇ ਹਰ ਕੋਈ ਉਸ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਿਹਾ ਹੈ।

ਇਹ ਵੀ ਪੜ੍ਹੋ- ਇਹ ਅਦਾਕਾਰ ਹੋਇਆ ਹਾਦਸੇ ਦਾ ਸ਼ਿਕਾਰ, ਵੀਡੀਓ ਵਾਇਰਲ


ਸ਼ੈਲੇਸ਼ ਲੋਢਾ ਹੋਏ ਜ਼ਖਮੀ 
ਭਾਵੇਂ ਸ਼ੈਲੇਸ਼ ਲੋਢਾ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਛੱਡ ਚੁੱਕੇ ਹਨ ਪਰ ਲੋਕਾਂ ਦੇ ਦਿਲਾਂ 'ਚ ਉਨ੍ਹਾਂ ਦੀ ਅੱਜ ਵੀ ਉਹੀ ਤਸਵੀਰ ਹੈ। ਅੱਜ ਜਦੋਂ ਪਾਪਰਾਜ਼ੀ ਨੇ ਅਦਾਕਾਰ ਨੂੰ ਏਅਰਪੋਰਟ 'ਤੇ ਦੇਖਿਆ ਤਾਂ ਉਸ ਦੀ ਲੱਤ ਜ਼ਖਮੀ ਦਿਖਾਈ ਦਿੱਤੀ। ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਪੈਪਸ ਨੇ ਸ਼ੈਲੇਸ਼ ਨੂੰ ਪੁੱਛਿਆ ਕਿ ਉਸ ਦੀ ਲੱਤ ਨੂੰ ਕੀ ਹੋਇਆ ਹੈ ਤਾਂ ਸ਼ੈਲੇਸ਼ ਨੇ ਕਿਹਾ ਕਿ ਸੱਟ ਲੱਗ ਗਈ ਦੋਸਤ, ਜਦਕਿ ਕਿਸੇ ਹੋਰ ਨੇ ਕਿਹਾ ਕਿ ਇਹ ਬਹੁਤ ਵੱਡੀ ਸੱਟ ਹੈ।

ਇਹ ਵੀ ਪੜ੍ਹੋ- ਦੀਪਿਕਾ ਪਾਦੂਕੋਣ ਪਹਿਲੀ ਵਾਰ ਏਅਰਪੋਰਟ 'ਤੇ ਧੀ ਨਾਲ ਆਈ ਨਜ਼ਰ, ਵੀਡੀਓ ਵਾਇਰਲ

ਫੈਨਜ਼ ਨੇ ਅਦਾਕਾਰ ਦਾ ਪੁੱਛਿਆ ਹਾਲ 
ਪਾਪਰਾਜ਼ੀ ਕੈਮਰਿਆਂ ਦੇ ਸਾਹਮਣੇ ਪੋਜ਼ ਦੇਣ ਤੋਂ ਬਾਅਦ ਸ਼ੈਲੇਸ਼ ਨੇ ਨਮਸਤੇ ਕਿਹਾ ਅਤੇ ਉਥੋਂ ਚਲੇ ਗਏ। ਇਸ ਦੇ ਨਾਲ ਹੀ ਹੁਣ ਅਦਾਕਾਰ ਦੇ ਪ੍ਰਸ਼ੰਸਕ ਇਸ ਵੀਡੀਓ 'ਤੇ ਕਾਫੀ ਕੁਮੈਂਟ ਕਰ ਰਹੇ ਹਨ ਅਤੇ ਉਨ੍ਹਾਂ ਦੀ ਹਾਲ ਬਾਰੇ ਪੁੱਛ ਰਹੇ ਹਨ। ਇਸ ਵੀਡੀਓ 'ਤੇ ਕੁਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, ਤੁਹਾਡੀ ਲੱਤ ਨੂੰ ਕੀ ਹੋਇਆ? ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਤੁਸੀ ਜਲਦੀ ਠੀਕ ਹੋ ਜਾਓ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News