ਜਾਣੋ ਕੌਣ ਸੀ 26 ਸਾਲਾ ਅਦਾਕਾਰਾ ਨੰਦਿਨੀ ਸੀਐਮ, ਜਿਸ ਨੇ ਛੋਟੀ ਉਮਰੇ ਚੁੱਕ ਲਿਆ ਵੱਡਾ ਕਦਮ
Tuesday, Dec 30, 2025 - 09:41 AM (IST)
ਐਂਟਰਟੇਨਮੈਂਟ ਡੈਸਕ- ਕੰਨੜ ਅਤੇ ਤਮਿਲ ਟੈਲੀਵਿਜ਼ਨ ਜਗਤ ਦੀ ਮਸ਼ਹੂਰ ਅਦਾਕਾਰਾ ਨੰਦਿਨੀ ਸੀਐਮ ਦੀ 26 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਨੰਦਿਨੀ ਸਿਰਫ਼ ਇੱਕ ਸਕ੍ਰੀਨ ਫੇਸ ਨਹੀਂ ਸੀ, ਸਗੋਂ ਇੱਕ ਨੌਜਵਾਨ ਕਲਾਕਾਰ ਸੀ ਜੋ ਹੌਲੀ-ਹੌਲੀ ਆਪਣੇ ਸੁਪਨੇ ਸਾਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਕੰਨੜ ਅਤੇ ਤਮਿਲ ਸੀਰੀਅਲਾਂ 'ਜੀਵਾ ਹੂਵਾਗਿਦੇ', 'ਸੰਘਰਸ਼' ਅਤੇ 'ਗੌਰੀ' ਵਿੱਚ ਆਪਣੇ ਕਿਰਦਾਰਾਂ ਰਾਹੀਂ ਉਸਨੇ ਦਰਸ਼ਕਾਂ ਵਿਚ ਆਪਣੀ ਵੱਖਰੀ ਪਛਾਣ ਬਣਾਈ ਸੀ। ਕਰਨਾਟਕ ਦੇ ਬੱਲਾਰੀ ਜ਼ਿਲ੍ਹੇ ਵਿੱਚ ਜਨਮੀ ਨੰਦਿਨੀ ਦੀ ਜ਼ਿੰਦਗੀ ਦਾ ਸਫ਼ਰ ਸੌਖਾ ਨਹੀਂ ਸੀ। ਪ੍ਰੀ-ਯੂਨੀਵਰਸਿਟੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਉਹ ਇੰਜੀਨੀਅਰਿੰਗ ਕਰਨ ਲਈ ਬੈਂਗਲੁਰੂ ਗਈ, ਪਰ ਅਦਾਕਾਰੀ ਵੱਲ ਉਸਦਾ ਰੁਝਾਨ ਵੱਧ ਗਿਆ। ਸਾਲ 2019 ਵਿੱਚ ਰਸਮੀ ਸਿਖਲਾਈ ਲੈਣ ਤੋਂ ਬਾਅਦ ਉਸ ਨੇ ਟੈਲੀਵਿਜ਼ਨ ਦੀ ਦੁਨੀਆ ਵਿੱਚ ਕਦਮ ਰੱਖਿਆ ਅਤੇ ਜਲਦੀ ਹੀ ਦੋਭਾਸ਼ੀ ਸੀਰੀਅਲਾਂ ਰਾਹੀਂ ਪਛਾਣ ਬਣਾ ਲਈ।
ਇਹ ਵੀ ਪੜ੍ਹੋ: 'ਕੁੜੀਆਂ ਨਾਲ ਵੀ ਰਹੇ 'ਨਿੱਜੀ' ਸਬੰਧ..!'; Titanic ਫੇਮ ਅਦਾਕਾਰਾ ਨੇ ਕੀਤਾ ਵੱਡਾ ਖੁਲਾਸਾ

ਰਿਪੋਰਟਾਂ ਅਨੁਸਾਰ, ਜਾਂਚ ਦੌਰਾਨ ਇੱਕ ਨੋਟ ਬਰਾਮਦ ਹੋਇਆ ਹੈ ਜਿਸ ਵਿੱਚ ਨੰਦਿਨੀ ਨੇ "ਭਾਵਨਾਤਮਕ ਪ੍ਰੇਸ਼ਾਨੀ" ਅਤੇ "ਤੀਬਰ ਦਬਾਅ" ਦਾ ਜ਼ਿਕਰ ਕੀਤਾ ਹੈ। ਨੋਟ ਵਿੱਚ ਪਰਿਵਾਰਕ ਉਮੀਦਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ, ਜਿਸ ਵਿੱਚ ਉਸ ਦੀ ਮਰਜ਼ੀ ਦੇ ਵਿਰੁੱਧ ਵਿਆਹ ਲਈ ਦਬਾਅ ਪਾਉਣਾ ਅਤੇ ਸਰਕਾਰੀ ਨੌਕਰੀ ਕਰਨ ਲਈ ਦਬਾਅ ਪਾਉਣਾ ਸ਼ਾਮਲ ਸੀ। ਦੱਸਿਆ ਜਾ ਰਿਹਾ ਹੈ ਕਿ ਨੰਦਿਨੀ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਤਰਸ ਦੇ ਆਧਾਰ 'ਤੇ ਸਰਕਾਰੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਸ ਨੇ ਅਦਾਕਾਰੀ ਜਾਰੀ ਰੱਖਣ ਲਈ ਇਸ ਨੂੰ ਠੁਕਰਾ ਦਿੱਤਾ ਸੀ। ਉਸ ਦੇ ਇਸ ਫੈਸਲੇ ਕਾਰਨ ਪਰਿਵਾਰ ਵਿੱਚ ਕਥਿਤ ਤੌਰ 'ਤੇ ਤਣਾਅ ਪੈਦਾ ਹੋ ਗਿਆ ਸੀ। ਨੰਦਿਨੀ ਦੀ ਅਚਾਨਕ ਮੌਤ ਨੇ ਟੈਲੀਵਿਜ਼ਨ ਇੰਡਸਟਰੀ ਅਤੇ ਉਸ ਦੇ ਪ੍ਰਸ਼ੰਸਕਾਂ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ।
ਇਹ ਵੀ ਪੜ੍ਹੋ: ਹਾਲੀਵੁੱਡ 'ਚ ਪਸਰਿਆ ਮਾਤਮ, ਘਰ 'ਚੋਂ ਮਿਲੀ ਮਸ਼ਹੂਰ ਅਦਾਕਾਰਾ ਦੀ ਲਾਸ਼; ਕੀਤੇ ਸਨ 4 ਵਿਆਹ

