ਕੀ ਪ੍ਰੈਗਨੈਂਟ ਹੈ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ!

Wednesday, Oct 30, 2024 - 05:34 PM (IST)

ਕੀ ਪ੍ਰੈਗਨੈਂਟ ਹੈ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ!

ਮੁੰਬਈ- ਦਿਵਿਆਂਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਟੀ.ਵੀ. ਇੰਡਸਟਰੀ ਦੇ ਸਭ ਤੋਂ ਮਸ਼ਹੂਰ ਕਪਲ ਹੈ। ਦਿਵਿਆਂਕਾ ਅਤੇ ਵਿਵੇਕ ਦਾ ਵਿਆਹ 8 ਜੁਲਾਈ, 2016 ਨੂੰ ਹੋਇਆ ਹੈ। ਵਿਆਹ ਦੇ ਕਈ ਸਾਲਾਂ ਬਾਅਦ ਹੁਣ ਪ੍ਰਸ਼ੰਸਕ ਇਸ ਜੋੜੀ ਦੀ ਖੁਸ਼ਖਬਰੀ ਦਾ ਇੰਤਜ਼ਾਰ ਕਰ ਰਹੇ ਹਨ। ਫਿਲਹਾਲ ਅਦਾਕਾਰਾ ਦੀਆਂ ਤਾਜ਼ਾ ਤਸਵੀਰਾਂ ਤੋਂ ਲੱਗਦਾ ਹੈ ਕਿ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ।

ਕੀ ਦਿਵਿਆਂਕਾ ਤ੍ਰਿਪਾਠੀ ਗਰਭਵਤੀ ਹੈ!
ਦਰਅਸਲ ਦਿਵਿਆਂਕਾ ਅਤੇ ਉਸ ਦੇ ਪਤੀ ਵਿਵੇਕ ਦੀਵਾਲੀ ਪਾਰਟੀ 'ਚ ਸ਼ਾਮਲ ਹੋਏ ਸਨ। ਦਿਵਿਆਂਕਾ ਨੇ ਹਰੇ ਰੰਗ ਦਾ ਵੇਲਵੇਟ ਕੁੜਤਾ ਪਾਇਆ ਸੀ। ਉਸ ਨੇ ਇਸ ਨੂੰ ਸਰ੍ਹੋਂ ਦੇ ਰੰਗ ਦੇ ਪਟਿਆਲਾ ਅਤੇ ਦੁਪੱਟੇ ਨਾਲ ਜੋੜਿਆ। ਦਿਵਿਆਂਕਾ ਨੇ ਗੋਲਡਨ ਹੀਲਸ ਅਤੇ ਬੈਗ ਨਾਲ ਆਪਣੇ ਲੁੱਕ ਨੂੰ ਕੰਪਲੀਮੈਂਟ ਕੀਤਾ। ਉਸ ਨੇ ਆਪਣਾ ਮੇਕਅੱਪ ਘੱਟ ਰੱਖਿਆ ਅਤੇ ਪਿੰਨ ਦੀ ਮਦਦ ਨਾਲ ਆਪਣੇ ਵਾਲਾਂ ਨੂੰ ਖੁੱਲ੍ਹਾ ਛੱਡ ਦਿੱਤਾ। ਉਥੇ ਹੀ ਵਿਵੇਕ ਦਹੀਆ ਮਹਿਰੂਨ ਰੰਗ ਦੇ ਕੁੜਤਾ ਪਜਾਮਾ ਸੈੱਟ 'ਚ ਡੈਸ਼ਿੰਗ ਨਜ਼ਰ ਆਏ। ਇਸ ਦੌਰਾਨ ਦਿਵਿਆਂਕਾ ਨੇ ਦੁਪੱਟੇ ਨਾਲ ਆਪਣਾ ਪੇਟ ਲੁਕਾਇਆ ਸੀ ਅਤੇ ਉਸ ਦਾ ਬੇਬੀ ਬੰਪ ਵੀ ਨਜ਼ਰ ਆ ਰਿਹਾ ਸੀ। ਜਿਸ ਤੋਂ ਬਾਅਦ ਉਸ ਦੇ ਪ੍ਰੈਗਨੈਂਸੀ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ।

ਦਿਵਿਆਂਕਾ- ਵਿਵੇਕ ਦਾ ਵਿਆਹ ਹੋਇਆ ਸੀ 2016 'ਚ 
ਦਿਵਿਆਂਕਾ ਦੀ ਪ੍ਰੋਫੈਸ਼ਨਲ ਲਾਈਫ ਦੀ ਤਰ੍ਹਾਂ ਹੀ ਉਸ ਦੀ ਨਿੱਜੀ ਜ਼ਿੰਦਗੀ ਵੀ ਉਤਰਾਅ-ਚੜ੍ਹਾਅ ਨਾਲ ਭਰੀ ਰਹੀ ਹੈ। 2006 'ਚ ਉਹ 'ਬਣੁ ਮੈਂ ਤੇਰੀ ਦੁਲਹਨ' ਦੇ ਸਹਿ-ਅਦਾਕਾਰ ਸ਼ਰਦ ਮਲਹੋਤਰਾ ਨਾਲ ਰਿਲੇਸ਼ਨਸ਼ਿਪ 'ਚ ਸੀ। ਹਾਲਾਂਕਿ, ਉਨ੍ਹਾਂ ਦੀ ਪ੍ਰੇਮ ਕਹਾਣੀ ਦਾ ਅੰਤ ਹੋ ਗਿਆ ਸੀ। ਕੁਝ ਸਾਲਾਂ ਬਾਅਦ, 16 ਜਨਵਰੀ, 2016 ਨੂੰ ਦਿਵਿਆਂਕਾ ਨੇ 'ਯੇ ਹੈ ਮੁਹੱਬਤੇਂ' ਦੇ ਸਹਿ-ਅਦਾਕਾਰ ਵਿਵੇਕ ਦਹੀਆ ਨਾਲ ਆਪਣੀ ਮੰਗਣੀ ਦਾ ਐਲਾਨ ਕੀਤਾ। ਸੈੱਟ ਤੋਂ ਸ਼ੁਰੂ ਹੋਈ ਉਨ੍ਹਾਂ ਦੀ ਪ੍ਰੇਮ ਕਹਾਣੀ ਵਿਆਹ ਦੀ ਮੰਜ਼ਿਲ ਤੱਕ ਪਹੁੰਚੀ ਅਤੇ ਉਨ੍ਹਾਂ ਨੇ 8 ਜੁਲਾਈ 2016 ਨੂੰ ਵਿਆਹ ਕਰਵਾ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News