ਅੰਕਿਤਾ ਲੋਖੰਡੇ ਦੇ ਜਨਮਦਿਨ ਮੌਕੇ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਲੁਟਾਇਆ ਪਿਆਰ

Friday, Dec 20, 2024 - 01:54 PM (IST)

ਅੰਕਿਤਾ ਲੋਖੰਡੇ ਦੇ ਜਨਮਦਿਨ ਮੌਕੇ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਲੁਟਾਇਆ ਪਿਆਰ

ਮੁੰਬਈ- TV ਦੀ ਖੂਬਸੂਰਤ ਅਦਾਕਾਰਾ ਅੰਕਿਤਾ ਲੋਖੰਡੇ ਨੇ ਵੀਰਵਾਰ ਨੂੰ ਆਪਣਾ 40ਵਾਂ ਜਨਮਦਿਨ ਮਨਾਇਆ। ਇਸ ਮੌਕੇ ਉਸ ਦੇ ਕਰੀਬੀ ਦੋਸਤ ਅਤੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਇੰਨਾ ਹੀ ਨਹੀਂ ਉਸ ਨੇ ਆਪਣੀ ਪੋਸਟ 'ਤੇ ਸਪੈਸ਼ਲ ਕੁਮੈਂਟ ਰਾਹੀਂ ਅਦਾਕਾਰਾ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ।ਅੰਕਿਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਨਾ ਹੀ ਨਹੀਂ ਉਹ ਆਪਣੇ ਪ੍ਰਸ਼ੰਸਕਾਂ ਨੂੰ ਹਰ ਅਪਡੇਟ ਵੀ ਦਿੰਦੀ ਰਹਿੰਦੀ ਹੈ। ਉਸ ਨੇ ਆਪਣੇ ਜਨਮਦਿਨ ਦੀ ਪੋਸਟ ਵੀ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ, ਜਿਸ 'ਤੇ ਕਾਫੀ ਕੁਮੈਂਟਸ ਆ ਰਹੇ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਵੀ ਉਨ੍ਹਾਂ ਦੀ ਪੋਸਟ 'ਤੇ ਕੁਮੈਂਟ ਕੀਤਾ ਸੀ।

ਇਹ ਵੀ ਪੜ੍ਹੋ- ਕੀ ਹਿਨਾ ਖ਼ਾਨ ਕਰਨ ਜਾ ਰਹੀ ਹੈ ਵਿਆਹ! ਪੋਸਟ ਦੇਖ ਭੰਬਲਭੂਸੇ 'ਚ ਪਏ ਫੈਨਜ਼

ਪੋਸਟ 'ਤੇ ਕੀਤਾ ਕੁਮੈਂਟ
ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਜਨਮਦਿਨ ਦੀ ਪੋਸਟ ਪਾਈ ਸੀ। ਜਿਸ 'ਤੇ ਕੁਮੈਂਟ ਕਰਦੇ ਹੋਏ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਲਿਖਿਆ, 'ਤੁਹਾਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਪਿਆਰੇ। ਤੁਸੀਂ ਹਮੇਸ਼ਾ ਖੁਸ਼ ਅਤੇ ਤੰਦਰੁਸਤ ਰਹੋ। ਭਰਾ (ਸੁਸ਼ਾਂਤ ਸਿੰਘ ਰਾਜਪੂਤ) ਦਾ ਪਿਆਰ ਅਤੇ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਹੈ। ਅੰਕਿਤਾ ਨੇ ਸ਼ੇਅਰ ਕੀਤੀ ਤਸਵੀਰ 'ਚ ਕੈਪਸ਼ਨ 'ਚ ਲਿਖਿਆ, 'ਜਨਮਦਿਨ ਦੀ ਸ਼ੁਰੂਆਤ ਪਿਆਰ, ਹਾਸੇ ਅਤੇ ਆਸ਼ੀਰਵਾਦ ਨਾਲ ਹੋਈ। 

ਇਹ ਵੀ ਪੜ੍ਹੋ - ਮਸ਼ਹੂਰ ਗਾਇਕਾ ਪਹੁੰਚੀ ਖਨੌਰੀ ਬਾਰਡਰ, ਡੱਲੇਵਾਲ ਦੀ ਖਰਾਬ ਸਿਹਤ 'ਤੇ ਆਖ 'ਤੀ ਇਹ ਗੱਲ

ਸ਼ਵੇਤਾ ਦਾ ਅੰਕਿਤਾ ਨਾਲ ਹੈ ਖਾਸ ਸਬੰਧ 
ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਅੰਕਿਤਾ ਲੋਖੰਡੇ ਪਤੀ ਵਿੱਕੀ ਜੈਨ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਪੂਜਾ ਕਰਦੀ ਨਜ਼ਰ ਆ ਰਹੀ ਹੈ। ਅੰਕਿਤਾ ਲੋਖੰਡੇ ਅਤੇ ਸ਼ਵੇਤਾ ਸਿੰਘ ਕੀਰਤੀ ਵਿਚਕਾਰ ਮਜ਼ਬੂਤ ​​ਰਿਸ਼ਤਾ ਹੈ। ਦੋਵੇਂ ਅਕਸਰ ਸੋਸ਼ਲ ਮੀਡੀਆ 'ਤੇ ਇਕ ਦੂਜੇ ਨੂੰ ਸਪੋਰਟ ਕਰਦੇ ਨਜ਼ਰ ਆਉਂਦੇ ਹਨ। 'ਬਿੱਗ ਬੌਸ 17' 'ਚ ਸੁਸ਼ਾਂਤ ਸਿੰਘ ਰਾਜਪੂਤ ਦਾ ਜ਼ਿਕਰ ਕਰਨ 'ਤੇ ਅੰਕਿਤਾ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਸੋਸ਼ਲ ਮੀਡੀਆ 'ਤੇ ਯੂਜ਼ਰਸ ਦੁਆਰਾ ਉਸ ਨੂੰ ਜ਼ਬਰਦਸਤ ਟ੍ਰੋਲ ਕੀਤਾ ਗਿਆ, ਉਸ ਸਮੇਂ ਉਸ ਦੀ ਦੋਸਤ ਅਤੇ ਸੁਸ਼ਾਂਤ ਦੀ ਭੈਣ ਸ਼ਵੇਤਾ ਉਸ ਦੇ ਬਚਾਅ 'ਚ ਆਈ ਅਤੇ ਟ੍ਰੋਲ ਕਰਨ ਵਾਲਿਆਂ ਨੂੰ ਤਾੜਨਾ ਕਰਦੀ ਨਜ਼ਰ ਆਈ।ਦੱਸ ਦੇਈਏ ਕਿ ਅੰਕਿਤਾ ਲੋਖੰਡੇ ਅਤੇ ਸੁਸ਼ਾਂਤ ਸਿੰਘ ਰਾਜਪੂਤ ਸੱਤ ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਸਨ। ਉਹ ਪਹਿਲੀ ਵਾਰ ਟੀਵੀ ਸ਼ੋਅ 'ਪਵਿਤਰ ਰਿਸ਼ਤਾ' ਦੇ ਸੈੱਟ 'ਤੇ ਮਿਲੇ ਸਨ ਅਤੇ ਦੋਵਾਂ ਨੂੰ ਪਿਆਰ ਹੋ ਗਿਆ ਸੀ। ਹਾਲਾਂਕਿ ਸੱਤ ਸਾਲ ਤੱਕ ਰਿਲੇਸ਼ਨਸ਼ਿਪ ਵਿੱਚ ਰਹਿਣ ਤੋਂ ਬਾਅਦ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Priyanka

Content Editor

Related News