ਸ਼ੋਅ ‘ਟੂ ਮਚ ਵਿਦ ਕਾਜੋਲ ਐਂਡ ਟਵਿੰਕਲ’ ਦਾ ਟ੍ਰੇਲਰ ਲਾਂਚ
Tuesday, Sep 16, 2025 - 10:25 AM (IST)

ਐਂਟਰਟੇਨਮੈਂਟ ਡੈਸਕ- ਮੁੰਬਈ ਵਿਚ ਟਵਿੰਕਲ ਖੰਨਾ ਅਤੇ ਕਾਜੋਲ ਦੇ ਸ਼ੋਅ ‘ਟੂ ਮਚ ਵਿਦ ਕਾਜੋਲ ਅਤੇ ਟਵਿੰਕਲ’ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ। ਇਸ ਸ਼ੋਅ ਵਿਚ ਸਲਮਾਨ ਖਾਨ ਅਤੇ ਆਮਿਰ ਖਾਨ, ਗੋਵਿੰਦਾ-ਚੰਕੀ ਪਾਂਡੇ ਦੀ ਜੋਡ਼ੀ, ਜਾਨ੍ਹਵੀ ਕਪੂਰ-ਕਰਣ ਜੌਹਰ, ਵਰੁਣ ਧਵਨ-ਆਲੀਆ ਭੱਟ ਬਤੌਰ ਮਹਿਮਾਨ ਵੱਖ-ਵੱਖ ਐਪੀਸੋਡਾਂ ਵਿਚ ਨਜ਼ਰ ਆਉਣਗੇ। ਇਹ ਸ਼ੋਅ ਓ.ਟੀ.ਟੀ. ਪਲੇਟਫਾਰਮ ’ਤੇ ਦੇਖਣ ਨੂੰ ਮਿਲੇਗਾ। ਸ਼ੋਅ ਵਿਚ ਬਤੌਰ ਮਹਿਮਾਨ ਵਿੱਕੀ ਕੌਸ਼ਲ ਵੀ ਨਜ਼ਰ ਆਉਣਗੇ।