ਇਮਰਾਨ ਹਾਸ਼ਮੀ ਦੇ ਐਕਸ਼ਨ, ਇਮੋਸ਼ਨ ਤੇ ਜਜ਼ਬੇ ਨਾਲ ਭਰੀ ‘ਗ੍ਰਾਊਂਡ ਜ਼ੀਰੋ’ ਦਾ ਟ੍ਰੇਲਰ ਲਾਂਚ

Tuesday, Apr 08, 2025 - 12:09 PM (IST)

ਇਮਰਾਨ ਹਾਸ਼ਮੀ ਦੇ ਐਕਸ਼ਨ, ਇਮੋਸ਼ਨ ਤੇ ਜਜ਼ਬੇ ਨਾਲ ਭਰੀ ‘ਗ੍ਰਾਊਂਡ ਜ਼ੀਰੋ’ ਦਾ ਟ੍ਰੇਲਰ ਲਾਂਚ

ਮੁੰਬਈ- ਫਿਲਮ ‘ਗ੍ਰਾਊਂਡ ਜ਼ੀਰੋ’ ਦੇ ਟ੍ਰੇਲਰ ਰਿਲੀਜ਼ ਈਵੈਂਟ ਵਿਚ ਅਦਾਕਾਰ ਇਮਰਾਨ ਹਾਸ਼ਮੀ ਅਤੇ ਅਦਾਕਾਰਾ ਸਈ ਤਮਹਣਕਰ, ਜ਼ੋਯਾ ਹੁਸੈਨ ਸਪਾਟ ਹੋਏ। ਐਕਸੈਲ ਐਂਟਰਟੇਨਮੈਂਟ ਦੀ ਫਿਲਮ ‘ਗ੍ਰਾਊਂਡ ਜ਼ੀਰੋ’ ਜੰਗ ਦੇ ਮਾਹੌਲ ਵਿਚ ਹਿੰਮਤ ਅਤੇ ਕੁਰਬਾਨੀ ਦੀ ਅਨਸੁਣੀ ਕਹਾਣੀ ਹੈ। ਇਹ ਫਿਲਮ ਰੀਅਲ ਮਿਸ਼ਨ ਤੋਂ ਪ੍ਰੇਰਿਤ ਹੈ, ਜਿਸ ਨੂੰ ਸਾਲ 2015 ਵਿਚ ਬੀ.ਐੱਸ.ਐੱਫ. ਦੇ 50 ਸਾਲਾਂ ਵਿਚ ਸਭ ਤੋਂ ਬਿਹਤਰੀਨ ਆਪ੍ਰੇਸ਼ਨ ਵਜੋਂ ਸਨਮਾਨਿਤ ਕੀਤਾ ਗਿਆ ਸੀ।

ਇਮਰਾਨ ਹਾਸ਼ਮੀ ਬੀ.ਐੱਸ.ਐੱਫ. ਕਮਾਂਡੈਂਟ ਨਰਿੰਦਰ ਨਾਥ ਧਰ ਦੂਬੇ ਦੇ ਕਿਰਦਾਰ ਵਿਚ ਬਿਲਕੁਲ ਨਵੇਂ ਅੰਦਾਜ਼ ਵਿਚ ਨਜ਼ਰ ਆ ਰਹੇ ਹਨ। ਟ੍ਰੇਲਰ ਵਿਚ ਉਨ੍ਹਾਂ ਦਾ ਇਕ ਡਾਇਲਾਗ ਸਾਫ਼ ਦੱਸ ਦਿੰਦਾ ਹੈ ਕਿ ਹੁਣ ਕਹਾਣੀ ਕਿਸ ਮੋੜ ’ਤੇ ਜਾਣ ਵਾਲੀ ਹੈ ‘ਹੁਣ ਹਮਲਾ ਹੋਵੇਗਾ’। ਟ੍ਰੇਲਰ ਜ਼ਬਰਦਸਤ ਐਕਸ਼ਨ ਤੇ ਇਮੋਸ਼ਨਜ਼ ਨਾਲ ਭਰਪੂਰ ਹੈ। ਇਸ ਵਿਚ ਕਸ਼ਮੀਰ ਦੇ ਹਾਲਾਤ ਨੂੰ ਅਸਰਦਾਰ ਤਰੀਕੇ ਨਾਲ ਦਿਖਾਇਆ ਗਿਆ ਹੈ। ਸਈ ਤਮਹਣਕਰ ਦਾ ਕਿਰਦਾਰ ਵੀ ਵਧੀਆ ਅਤੇ ਇਮੋਸ਼ਨਲ ਕੁਨੈਕਸ਼ਨ ਨਾਲ ਭਰਪੂਰ ਹੈ। ‘ਗ੍ਰਾਊਂਡ ਜ਼ੀਰੋ’ 25 ਅਪ੍ਰੈਲ, 2025 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਵਾਲੀ ਹੈ। 


author

cherry

Content Editor

Related News