ਬੰਗਲਾਦੇਸ਼ ਸਰਕਾਰ ਨੇ ਰੱਦ ਕੀਤਾ ਨੋਰਾ ਦਾ ਸ਼ੋਅ, ਰਣਵੀਰ ਨੂੰ ਗੱਡੀ ਚਲਾਉਣੀ ਪਈ ਮਹਿੰਗੀ, ਪੜ੍ਹੋ ਮਨੋਰੰਜਨ ਦੀਆਂ ਖ਼ਬਰਾਂ

10/18/2022 6:06:05 PM

ਬਾਲੀਵੁੱਡ ਡੈਸਕ- ਹਾਲ ਹੀ ’ਚ ਖ਼ਬਰ ਆਈ ਹੈ ਕਿ ਨੋਰਾ ਨੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ’ਚ ਇਕ ਈਵੈਂਟ ਦੌਰਾਨ ਪਰਫ਼ਾਰਮ ਕਰਨਾ ਸੀ ਪਰ ਹੁਣ ਬੰਗਲਾਦੇਸ਼ ਸਰਕਾਰ ਨੇ ਨੋਰਾ ਫਤੇਹੀ ਨੂੰ ਈਵੈਂਟ ’ਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਸ ਦੇ ਨਾਲ ਹੀ ਵੱਡੀ ਖ਼ਬਰ ਇਹ ਹੈ ਕਿ ਅਦਾਕਾਰਾ ਵੈਸ਼ਾਲੀ ਦੀ ਮੌਤ ਕਾਰਨ ਉਸ ਦਾ ਪਰਿਵਾਰ ਸਦਮੇ ’ਚ ਹੈ। ਉਨ੍ਹਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਪੜ੍ਹੋ ਮਨੋਰੰਜਨ ਜਗਤ ਦੀਆਂ ਖ਼ਬਰਾਂ।

ਕੀ ਹਨੀ ਸਿੰਘ ਨੂੰ ਮਿਲ ਗਿਆ ਹੈ ਨਵਾਂ ਸਾਥੀ? ਹੱਥਾਂ 'ਚ ਹੱਥ ਫੜ ਕੇ ਤਸਵੀਰ ਕੀਤੀ ਸਾਂਝੀ

ਹਾਲ ਹੀ 'ਚ ਹਨੀ ਸਿੰਘ ਦਾ ਆਪਣੀ ਪਤਨੀ ਸ਼ਾਲਨੀ ਨਾਲ ਤਲਾਕ ਹੋਇਆ ਸੀ। ਉਨ੍ਹਾਂ ਦੀਆਂ ਤਲਾਕ ਦੀਆਂ ਖ਼ਬਰਾਂ ਲੰਬੇ ਸਮੇਂ ਤੱਕ ਚਰਚਾ 'ਚ ਰਹੀਆਂ। ਤਲਾਕ ਤੋਂ ਥੋੜੇ ਸਮੇਂ ਬਾਅਦ ਹੀ ਯੋ ਯੋ ਹਨੀ ਸਿੰਘ ਨੇ ਮੂਵ ਆਨ ਕਰ ਲਿਆ ਹੈ। ਜੀ ਹਾਂ, ਹਨੀ ਸਿੰਘ ਦੀ ਜ਼ਿੰਦਗੀ 'ਚ ਕੋਈ ਆ ਗਿਆ ਹੈ। ਇਹ ਅਸੀਂ ਨਹੀਂ ਹਨੀ ਸਿੰਘ ਦੀ ਤਾਜ਼ਾ ਸੋਸ਼ਲ ਮੀਡੀਆ ਪੋਸਟ ਵੇਖ ਕੇ ਲੱਗ ਰਿਹਾ ਹੈ।

ਬੰਗਲਾਦੇਸ਼ ਸਰਕਾਰ ਨੇ ਰੱਦ ਕੀਤਾ ਨੋਰਾ ਫਤੇਹੀ ਦਾ ਸ਼ੋਅ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਨੋਰਾ ਫਤੇਹੀ ਬਾਲੀਵੁੱਡ ਦੀਆਂ ਮਸ਼ਹੂਰ ਡਾਂਸਰਾਂ ’ਚੋਂ ਇਕ ਹੈ। ਨੋਰਾ ਫਤੇਹੀ ਨੇ ਆਪਣੇ ਡਾਂਸ ਨਾਲ ਪ੍ਰਸ਼ੰਸਕਾਂ ਦੇ ਦਿਲਾਂ ’ਚ ਖ਼ਾਸ ਜਗ੍ਹਾ ਬਣਾਈ ਹੈ। ਹਾਲ ਹੀ ’ਚ  ਖ਼ਬਰ ਆਈ ਹੈ ਕਿ ਨੋਰਾ ਨੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ’ਚ ਇਕ ਈਵੈਂਟ ਦੌਰਾਨ ਪਰਫ਼ਾਰਮ ਕਰਨਾ ਸੀ ਪਰ ਹੁਣ ਬੰਗਲਾਦੇਸ਼ ਸਰਕਾਰ ਨੇ ਨੋਰਾ ਫਤੇਹੀ ਨੂੰ ਈਵੈਂਟ ’ਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਬੰਗਲਾਦੇਸ਼ ਸਰਕਾਰ ਨੇ ਡਾਲਰ ਬਚਾਉਣ ਲਈ ਅਜਿਹਾ ਫ਼ੈਸਲਾ ਲਿਆ ਹੈ। 

ਫ਼ਿਲਮ 'ਪੁਸ਼ਪਾ 2' ਪਹਿਲੀ ਝਲਕ ਆਈ ਸਾਹਮਣੇ, ਵੇਖ ਪ੍ਰਸ਼ੰਸਕਾਂ ਦੀ ਵਧੀ ਉਤਸੁਕਤਾ

ਸਾਊਥ ਸੁਪਰ ਸਟਾਰ ਅੱਲੂ ਅਰਜੁਨ ਨੂੰ ਫ਼ਿਲਮ 'ਪੁਸ਼ਪਾ : ਦਿ ਰਾਈਜ਼' ਤੋਂ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ 'ਚੋਂ ਵੀ ਬਹੁਤ ਪ੍ਰਸਿੱਧੀ ਮਿਲੀ ਹੈ। ਹੁਣ ਇਸ ਫ਼ਿਲਮ ਦਾ ਸੀਕਵਲ ਬਣ ਰਿਹਾ ਹੈ ਤੇ ਫ਼ਿਲਮ ਦੇ ਦੂਜੇ ਪਾਰਟ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਹਾਲ ਹੀ 'ਚ ਫ਼ਿਲਮ ਮੇਕਰਸ ਨੇ ਸੈੱਟ ਤੋਂ ਇਕ ਤਸਵੀਰ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।ਦੱਸ ਦਈਏ ਕਿ ਫ਼ਿਲਮ 'ਪੁਸ਼ਪਾ' ਦੇ ਸੁਪਰਹਿੱਟ ਹੋਣ ਮਗਰੋਂ ਦਰਸ਼ਕ ਫ਼ਿਲਮ 'ਪੁਸ਼ਪਾ 2' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਮੇਕਰਸ ਨੇ ਇਸ ਦੇ ਸੀਕਵਲ ਦੀ ਸ਼ੁਰੂਆਤ ਕਰ ਦਿੱਤੀ ਹੈ।

ਐੱਚ.ਐੱਨ. ਰਿਲਾਇੰਸ ਫ਼ਾਊਂਡੇਸ਼ਨ ’ਚ ਆਲੀਆ ਭੱਟ ਦੀ ਹੋਵੇਗੀ ਡਿਲੀਵਰੀ, ਰਿਸ਼ੀ ਕਪੂਰ ਦਾ ਰਿਹਾ ਹਸਪਤਾਲ ਨਾਲ ਸਬੰਧ

ਆਲੀਆ-ਰਣਬੀਰ ਜਲਦ ਹੀ ਆਪਣੇ ਬੱਚੇ ਸਵਾਗਤ ਕਰਨਗੇ। ਖ਼ਬਰਾਂ ਮੁਤਾਬਕ ਕਪੂਰ ਪਰਿਵਾਰ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਗਿਰਗਾਂਵ ਦੇ ਐੱਚ.ਐੱਨ. ਰਿਲਾਇੰਸ ਫ਼ਾਊਂਡੇਸ਼ਨ ਹਸਪਤਾਲ ’ਚ ਆਲੀਆ ਭੱਟ ਦੀ ਡਿਲੀਵਰੀ ਦਾ ਨਾਂ ਰਜਿਸਟਰ ਕੀਤਾ ਗਿਆ ਹੈ। ਦੱਸ ਦੇਈਏ ਰਿਸ਼ੀ ਕਪੂਰ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਇਸ ਹਸਪਤਾਲ ’ਚ  ਭਰਤੀ ਕਰਵਾਇਆ ਗਿਆ ਸੀ। ਇੱਥੇ ਹੀ ਉਨ੍ਹਾਂ ਨੇ ਆਖ਼ਰੀ ਸਾਹ ਲਿਆ ਸੀ। 

ਮੁੰਬਈ ਦੀਆਂ ਸੜਕਾਂ 'ਤੇ ਰਣਵੀਰ ਸਿੰਘ ਨੂੰ ਗੱਡੀ ਚਲਾਉਣੀ ਪਈ ਮਹਿੰਗੀ, ਪੁਲਸ 'ਚ ਸ਼ਿਕਾਇਤ ਦਰਜ

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਹਮੇਸ਼ਾ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਕਦੇ ਆਪਣੇ ਸਟਾਈਲ ਅਤੇ ਕਦੇ ਅਜੀਬ ਲੁੱਕ ਨੂੰ ਲੈ ਕੇ ਲਾਈਮਲਾਈਟ 'ਚ ਆ ਹੀ ਜਾਂਦੇ ਹਨ। ਦਰਅਸਲ ਰਣਵੀਰ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਆਪਣੀ ਐਸਟਨ ਮਾਰਟਿਨ ਕਾਰ ਚਲਾਉਂਦੇ ਦੇਖਿਆ ਗਿਆ ਸੀ। ਉਨ੍ਹਾਂ ਨੇ ਇਹ ਕਾਰ ਪਿਛਲੇ ਸਾਲ ਖ਼ਰੀਦੀ ਸੀ, ਜਿਸ ਦੀ ਕੀਮਤ ਲਗਭਗ 3.9 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਕ ਯੂਜ਼ਰ ਨੇ ਇਸ ਕਾਰ ਬਾਰੇ ਦਾਅਵਾ ਕੀਤਾ ਹੈ ਕਿ ਇਸ ਕਾਰ ਦੀ ਬੀਮਾ ਮਿਆਦ ਖ਼ਤਮ ਹੋ ਗਈ ਹੈ। ਗੁਪਤਾ ਅੰਨਾ ਨਾਂ ਦੇ ਟਵਿਟਰ ਯੂਜ਼ਰ ਨੇ ਸਕਰੀਨਸ਼ਾਟ ਸ਼ੇਅਰ ਕਰਦੇ ਹੋਏ ਲਿਖਿਆ, ''ਮੁੰਬਈ ਪੁਲਸ ਨੂੰ ਰਣਵੀਰ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਦੀ ਲੋੜ ਹੈ, ਉਹ ਕੱਲ੍ਹ ਬਿਨਾਂ ਬੀਮੇ ਦੇ ਕਾਰ ਚਲਾ ਰਿਹਾ ਸੀ।'' 

ਵੈਸ਼ਾਲੀ ਦੇ ਪਿੱਛੇ ਪਿਆ ਸੀ ਵਿਆਹੁਤਾ ਰਾਹੁਲ ਨਵਲਾਨੀ, ਪਰਿਵਾਰ ਨੇ ਦੱਸਿਆ ਆਤਮ ਹੱਤਿਆ ਦਾ ਸੱਚ

ਅਦਾਕਾਰਾ ਵੈਸ਼ਾਲੀ ਠੱਕਰ ਆਤਮ ਹੱਤਿਆ ਮਾਮਲੇ ਨੇ ਟੀ. ਵੀ. ਇੰਡਸਟਰੀ ਨੂੰ ਹੈਰਾਨ ਕਰ ਦਿੱਤਾ ਹੈ। ਅਦਾਕਾਰਾ ਦੀ ਮੌਤ ਕਾਰਨ ਉਸ ਦਾ ਪਰਿਵਾਰ ਸਦਮੇ ’ਚ ਹੈ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਵੈਸ਼ਾਲੀ ਦੇ ਭਰਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਉਹ ਲੜਕਾ ਜ਼ਿਆਦਾ ਪ੍ਰੇਸ਼ਾਨ ਕਰ ਰਿਹਾ ਸੀ। ਅਸੀਂ ਉਸ ਦੇ ਪਰਿਵਾਰ ਨਾਲ ਗੱਲ ਕੀਤੀ। ਫਿਰ ਵੀ ਉਹ ਨਹੀਂ ਮੰਨ ਰਿਹਾ ਸੀ। ਬਹੁਤ ਜ਼ਿਆਦਾ ਦਖ਼ਲ ਦਿੰਦਾ ਰਿਹਾ।’’ ਉਨ੍ਹਾਂ ਅੱਗੇ ਕਿਹਾ, ‘‘ਸਾਨੂੰ ਅਜਿਹਾ ਲੱਗਾ ਸੀ ਕਿ ਸਾਡੇ ਗੁਆਂਢੀ ਹਨ ਗੱਲ ਕਰਕੇ ਮਾਮਲਾ ਸੁਲਝ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਗੱਲ ਅੱਗੇ ਵਧਦੀ ਗਈ।


 


Shivani Bassan

Content Editor

Related News