ਅੱਜ ਹੈ ਮੈਗਾਸਟਾਰ ਅਮਿਤਾਭ ਬੱਚਨ ਦਾ ਜਨਮਦਿਨ, ਜਾਣੋ ਕੀ ਸੀ ਅਦਾਕਾਰ ਦਾ ਅਸਲੀ ਨਾਂ

Friday, Oct 11, 2024 - 10:01 AM (IST)

ਅੱਜ ਹੈ ਮੈਗਾਸਟਾਰ ਅਮਿਤਾਭ ਬੱਚਨ ਦਾ ਜਨਮਦਿਨ, ਜਾਣੋ ਕੀ ਸੀ ਅਦਾਕਾਰ ਦਾ ਅਸਲੀ ਨਾਂ

ਮੁੰਬਈ- ਮੈਗਾਸਟਾਰ ਅਮਿਤਾਭ ਬੱਚਨ ਅਜਿਹਾ ਨਾਮ ਹੈ ਜੋ ਕਿ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ। ਅਮਿਤਾਭ ਬੱਚਨ ਸਾਲਾਂ ਤੋਂ ਇੰਡਸਟਰੀ 'ਚ ਸਰਗਰਮ ਹਨ ਅਤੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ। ਅਮਿਤਾਭ ਆਪਣੀ ਪ੍ਰੋਫੈਸ਼ਨਲ ਅਤੇ ਪਰਸਨਲ ਲਾਈਫ 'ਚ ਚੰਗਾ ਸੰਤੁਲਨ ਬਣਾਈ ਰੱਖਦੇ ਹਨ। ਪ੍ਰਸ਼ੰਸਕ ਉਨ੍ਹਾਂ ਨੂੰ ਪਿਆਰ ਨਾਲ ਬਿੱਗ ਬੀ ਕਹਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਅਮਿਤਾਭ ਦਾ ਅਸਲੀ ਨਾਂ ਅਮਿਤਾਭ ਬੱਚਨ ਨਹੀਂ ਸਗੋਂ ਕੁਝ ਹੋਰ ਹੈ?

PunjabKesari

ਇਹ ਹੈ ਅਮਿਤਾਭ ਦਾ ਅਸਲੀ ਨਾਮ 
ਦੱਸ ਦੇਈਏ ਕਿ ਅਮਿਤਾਭ ਬੱਚਨ ਦੇ ਪਿਤਾ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਉਹ ਕਾਯਸਥ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਅਤੇ ਮਾਤਾ ਸਿੱਖ ਪਰਿਵਾਰ ਤੋਂ ਸਨ। ਅਮਿਤਾਭ ਬੱਚਨ ਦਾ ਅਸਲੀ ਨਾਂ ਇੰਕਲਾਬ ਸ਼੍ਰੀਵਾਸਤਵ ਸੀ, ਜਿਸ ਨੂੰ ਉਦੋਂ ਬਦਲ ਦਿੱਤਾ ਗਿਆ ਸੀ।ਅਮਿਤਾਭ ਬੱਚਨ ਨੇ ਆਪਣਾ ਸਰਨੇਮ ਬਦਲ ਲਿਆ ਹੈ। ਉਨ੍ਹਾਂ ਦਾ ਉਪਨਾਮ ਸ਼੍ਰੀਵਾਸਤਵ ਸੀ ਜੋ ਬਦਲ ਕੇ ਬੱਚਨ ਹੋ ਗਿਆ। ਅਮਿਤਾਭ ਨੇ ਖੁਦ ਇਸ ਬਾਰੇ ਗੱਲ ਕੀਤੀ ਸੀ।

PunjabKesari

ਕਿਉਂ ਬਦਲਿਆ ਅਮਿਤਾਭ ਦਾ ਸਰਨੇਮ?
ਕੌਨ ਬਣੇਗਾ ਕਰੋੜਪਤੀ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਬੱਚਨ ਸਰਨੇਮ ਉਸ ਦੇ ਪਿਤਾ ਸ਼੍ਰੀ ਹਰਿਵੰਸ਼ ਰਾਏ ਬੱਚਨ ਦਾ ਤੋਹਫਾ ਹੈ। ਅਮਿਤਾਭ ਨੇ ਕਿਹਾ- ਮੇਰੇ ਪਿਤਾ ਜਾਤ ਨਾਲ ਬੰਨ੍ਹਣਾ ਨਹੀਂ ਚਾਹੁੰਦੇ ਸਨ। ਉਹ ਆਜ਼ਾਦ ਹੋਣਾ ਚਾਹੁੰਦੇ ਸੀ। ਉਨ੍ਹਾਂ ਨੂੰ ਬੱਚਨ ਉਪਨਾਮ ਇਸ ਲਈ ਮਿਲਿਆ ਕਿਉਂਕਿ ਉਹ ਕਵੀ ਸਨ। ਫਿਰ ਜਦੋਂ ਮੈਂ ਦਾਖਲੇ ਲਈ ਸਕੂਲ ਗਿਆ ਤਾਂ ਅਧਿਆਪਕ ਨੇ ਮੇਰਾ ਸਰਨੇਮ ਪੁੱਛਿਆ ਅਤੇ ਮੇਰੇ ਪਿਤਾ ਨੇ ਮੈਨੂੰ ਦੱਸਿਆ ਕਿ ਮੇਰਾ ਸਰਨੇਮ ਬੱਚਨ ਹੈ।

PunjabKesari

ਉਦੋਂ ਤੋਂ ਬੱਚਨ ਉਪਨਾਮ ਸ਼ੁਰੂ ਹੋਇਆ। ਤੁਸੀਂ ਸਾਡੇ ਉਪਨਾਮ ਤੋਂ ਜਾਤ ਬਾਰੇ ਪਤਾ ਨਹੀਂ ਲਗਾ ਸਕੋਗੇ। ਇਸ ਲਈ ਪਿਤਾ ਨੇ ਜਾਣਬੁੱਝ ਕੇ ਅਜਿਹਾ ਕੀਤਾ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਅਜਿਹੇ ਪਰਿਵਾਰ ਵਿੱਚ ਪੈਦਾ ਹੋਇਆ ਹਾਂ ਅਤੇ ਉਪਨਾਮ ਬੱਚਨ ਨਾਲ ਪੈਦਾ ਹੋਇਆ ਹਾਂ।

PunjabKesari

ਵਰਕ ਫਰੰਟ 'ਤੇ, ਅਮਿਤਾਭ ਬੱਚਨ ਨੂੰ ਆਖਰੀ ਵਾਰ ਫਿਲਮ ਕਲਕੀ 2898 ਏ.ਡੀ 'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਅਮਿਤਾਭ ਅਸ਼ਵਥਾਮਾ ਦੀ ਭੂਮਿਕਾ 'ਚ ਸਨ। ਫਿਲਮ 'ਚ ਅਮਿਤਾਭ ਦੇ ਰੋਲ ਦੀ ਸਭ ਤੋਂ ਜ਼ਿਆਦਾ ਤਾਰੀਫ ਹੋਈ ਸੀ।ਹੁਣ ਅਮਿਤਾਭ ਤਾਮਿਲ ਫਿਲਮ Vettaiyan ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਦੇ ਹੱਥਾਂ 'ਚ ਆਂਖ ਮਿਚੋਲੀ 2 ਵੀ ਹੈ।


author

Priyanka

Content Editor

Related News