ਟਾਈਗਰ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਦਿਸ਼ਾ ਪਾਟਨੀ, ਅਦਾਕਾਰ ਦੇ ਜਵਾਬ ਨੇ ਤੋੜਿਆ ਦਿਲ

Friday, Jul 29, 2022 - 12:56 PM (IST)

ਟਾਈਗਰ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਦਿਸ਼ਾ ਪਾਟਨੀ, ਅਦਾਕਾਰ ਦੇ ਜਵਾਬ ਨੇ ਤੋੜਿਆ ਦਿਲ

ਮੁੰਬਈ (ਬਿਊਰੋ)– ਬਾਲੀਵੁੱਡ ’ਚ ਦਿਸ਼ਾ ਪਾਟਨੀ ਤੇ ਟਾਈਗਰ ਸ਼ਰਾਫ ਦੇ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਅਕਸਰ ਚਰਚਾ ’ਚ ਰਹੀਆਂ ਹਨ। ਹਾਲਾਂਕਿ ਦੋਵੇਂ ਅਜਿਹੇ ਸਿਤਾਰੇ ਸਨ, ਜੋ ਆਪਣੀ ਨਿੱਜੀ ਜ਼ਿੰਦਗੀ ਨੂੰ ਪ੍ਰਾਈਵੇਟ ਰੱਖਣਾ ਪਸੰਦ ਕਰਦੇ ਹਨ। ਦੋਵਾਂ ਦੇ ਡੇਟਿੰਗ ਦੇ ਕਿੱਸੇ ਪਿਛਲੇ ਕਈ ਸਾਲਾਂ ਤੋਂ ਸਨ ਪਰ ਦੋਵਾਂ ਨੇ ਹੀ ਆਪਣੇ ਰਿਸ਼ਤੇ ਨੂੰ ਜਨਤਕ ਤੌਰ ’ਤੇ ਦੋਸਤੀ ਦਾ ਨਾਂ ਦਿੱਤਾ।

ਹੁਣ ਦੋਵਾਂ ਦੇ ਬ੍ਰੇਕਅੱਪ ਨਾਲ ਜੁੜੀਆਂ ਕਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਸਲ ’ਚ ਹਾਲ ਹੀ ’ਚ ਖ਼ਬਰਾਂ ਆ ਰਹੀਆਂ ਹਨ ਕਿ ਟਾਈਗਰ ਤੇ ਦਿਸ਼ਾ ਨੇ ਆਪਣੇ ਸਾਲਾਂ ਪੁਰਾਣੇ ਰਿਸ਼ਤੇ ਨੂੰ ਖ਼ਤਮ ਕਰ ਦਿੱਤਾ ਹੈ ਤੇ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ। ਇਸ ਗੱਲ ਬਾਰੇ ਫਿਲਹਾਲ ਕੱਪਲ ਵਲੋਂ ਕੋਈ ਜਾਣਕਾਰੀ ਨਹੀਂ ਆਈ ਹੈ ਪਰ ਸੋਸ਼ਲ ਮੀਡੀਆ ’ਤੇ ਹੁਣ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਇਹ ਰਿਸ਼ਤਾ ਇਕ ਖ਼ਾਸ ਵਜ੍ਹਾ ਕਰਕੇ ਟੁੱਟਿਆ ਹੈ।

ਟਾਈਗਰ ਦੇ ਦੋਸਤ ਦੇ ਹਵਾਲੇ ਤੋਂ ਮੀਡੀਆ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਟਾਈਗਰ ਤੇ ਦਿਸ਼ਾ ਵਿਚਾਲੇ ਬ੍ਰੇਕਅੱਪ ਦੀ ਵਜ੍ਹਾ ਵਿਆਹ ਹੈ। ਉਨ੍ਹਾਂ ਦੇ ਦੋਸਤ ਮੁਤਾਬਕ ਜੈਕੀ ਸ਼ਰਾਫ ਤੇ ਉਸ ਦੀ ਪਤਨੀ ਆਇਸ਼ਾ ਨੇ ਜਦੋਂ ਅਲੱਗ ਰਹਿਣਾ ਸ਼ੁਰੂ ਕੀਤਾ ਸੀ ਤਾਂ ਟਾਈਗਰ ਉਦੋਂ ਤੋਂ ਦਿਸ਼ਾ ਨਾਲ ਲਿਵ-ਇਨ ਰਿਲੇਸ਼ਨ ’ਚ ਸੀ।

ਇਹ ਖ਼ਬਰ ਵੀ ਪੜ੍ਹੋ : ਡਰੇਕ ਨੇ ਸਿੱਧੂ ਮੂਸੇ ਵਾਲਾ ਦੀ ਟੀ-ਸ਼ਰਟ ਪਹਿਨ ਕੇ ਦਿੱਤੀ ਸ਼ੋਅ ਦੌਰਾਨ ਸ਼ਰਧਾਂਜਲੀ, ਵੀਡੀਓ ਵਾਇਰਲ

ਦੋਵਾਂ ਦੇ ਰਿਸ਼ਤੇ ਨੂੰ ਕਾਫੀ ਸਮਾਂ ਹੋ ਚੁੱਕਾ ਸੀ ਤੇ ਦਿਸ਼ਾ ਨੂੰ ਲੱਗਦਾ ਸੀ ਕਿ ਹੁਣ ਉਨ੍ਹਾਂ ਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ ਪਰ ਟਾਈਗਰ ਅਜੇ ਵਿਆਹ ਲਈ ਤਿਆਰ ਨਹੀਂ ਸੀ। ਰਿਪੋਰਟ ’ਚ ਦੋਸਤ ਦੇ ਹਵਾਲੇ ਤੋਂ ਇਹ ਵੀ ਦੱਸਿਆ ਗਿਆ ਹੈ ਕਿ ਦਿਸ਼ਾ ਨੇ ਟਾਈਗਰ ਨਾਲ ਇਸ ਬਾਰੇ ਗੱਲ ਵੀ ਕੀਤੀ ਸੀ ਪਰ ਹਰ ਵਾਰ ਉਨ੍ਹਾਂ ਦਾ ਜਵਾਬ ‘ਨਾਂਹ’ ਹੁੰਦਾ ਸੀ।

ਇਸ ਤੋਂ ਪਹਿਲਾਂ ਜੈਕੀ ਸ਼ਰਾਫ ਨੇ ਮਾਰਚ 2022 ’ਚ ਮੀਡੀਆ ’ਚ ਸਾਫ ਤੌਰ ’ਤੇ ਕਿਹਾ ਸੀ ਕਿ ਟਾਈਗਰ ਦੀ ਜਲਦੀ ਵਿਆਹ ਕਰਵਾਉਣ ਦੀ ਕੋਈ ਯੋਜਨਾ ਨਹੀਂ ਹੈ। ਇਹੀ ਉਹ ਸਮਾਂ ਸੀ, ਜਦੋਂ ਖ਼ਬਰਾਂ ਤੇਜ਼ੀ ਨਾਲ ਉੱਡਣ ਲੱਗੀਆਂ ਕਿ ਟਾਈਗਰ ਤੇ ਦਿਸ਼ਾ ਵਿਆਹ ਦੀ ਯੋਜਨਾ ਬਣਾ ਰਹੇ ਹਨ। ਜੈਕੀ ਨੇ ਕਿਹਾ ਸੀ, ‘‘ਟਾਈਗਰ ਦਾ ਵਿਆਹ ਅਜੇ ਉਸ ਦੇ ਕੰਮ ਨਾਲ ਹੋਇਆ ਹੈ। ਟਾਈਗਰ ਆਪਣੇ ਕੰਮ ’ਤੇ ਧਿਆਨ ਦੇ ਰਿਹਾ ਹੈ। ਜੇਕਰ ਉਹ ਵਿਆਹ ਦਾ ਕੋਈ ਪਲਾਨ ਬਣਾਉਂਦਾ ਹੈ ਤਾਂ ਉਸ ’ਤੇ ਫੋਕਸ ਕਰੇਗਾ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News