ਕਦੇ ਜ਼ਰੂਰਤ ਤੋਂ ਵੱਧ ਸ਼ਰਾਬ ਪੀਂਦੀ ਸੀ ਇਹ ਮਸ਼ਹੂਰ Singer, ਅੱਜ ਹਰ ਇਕ ਦੇ ਦਿਲ ''ਤੇ ਕਰ ਰਹੀ ਹੈ ਰਾਜ਼

Monday, Apr 20, 2026 - 10:54 AM (IST)

ਕਦੇ ਜ਼ਰੂਰਤ ਤੋਂ ਵੱਧ ਸ਼ਰਾਬ ਪੀਂਦੀ ਸੀ ਇਹ ਮਸ਼ਹੂਰ Singer, ਅੱਜ ਹਰ ਇਕ ਦੇ ਦਿਲ ''ਤੇ ਕਰ ਰਹੀ ਹੈ ਰਾਜ਼

ਐਂਟਰਟੇਨਮੈਂਟ ਡੈਸਕ - ਪੰਜਾਬੀ ਸੰਗੀਤ ਜਗਤ ਦੀ 'ਗੁਲਾਬੀ ਕੁਈਨ' ਜੈਸਮੀਨ ਸੈਂਡਲਸ ਇਨੀਂ ਦਿਨੀਂ ਆਪਣੀ ਸਫ਼ਲਤਾ ਦੇ 7ਵੇਂ ਅਸਮਾਨ 'ਤੇ ਹੈ। ਫਿਲਮ 'ਧੁਰੰਦਰ' ਅਤੇ ਇਸ ਦੇ ਸੀਕਵਲ 'ਧੁਰੰਦਰ: ਦਿ ਰਿਵੈਂਜ' ਵਿੱਚ ਆਪਣੇ ਗਾਣਿਆਂ ਨੂੰ ਲੈ ਕੇ ਜੈਸਮੀਨ ਲਗਾਤਾਰ ਸੁਰਖੀਆਂ ਵਿਚ ਬਣੀ ਹੋਈ ਹੈ। ਉਸ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਪ੍ਰਸਿੱਧੀ ਦੇ ਵਿਚਕਾਰ ਹਾਲ ਹੀ ਵਿੱਚ ਜੈਸਮੀਨ ਨੇ ਰਣਵੀਰ ਇਲਾਹਾਬਾਦੀਆ ਦੇ ਇਕ ਪੋਡਕਾਸਟ ਵਿੱਚ ਆਪਣੀ ਗਾਇਕੀ ਅਤੇ ਆਪਣੇ ਸੰਘਰਸ਼ਾਂ ਬਾਰੇ ਖੁੱਲ ਕੇ ਗੱਲਬਾਤ ਕੀਤੀ ਹੈ। ਉਸਨੇ ਖੁਲਾਸਾ ਕੀਤਾ ਕਿ ਆਪਣੀ ਜ਼ਿੰਦਗੀ ਦੇ ਇੱਕ ਸਮੇਂ ਉਸ ਨੇ ਇੰਨੀ ਸ਼ਰਾਬ ਪੀਤੀ ਸੀ, ਜਿੰਨੀ ਉਸ ਨੂੰ ਨਹੀਂ ਪੀਣੀ ਚਾਹੀਦੀ ਸੀ।

ਇਹ ਵੀ ਪੜ੍ਹੋ: ਬਾਲੀਵੁੱਡ ਦਾ ਮਸ਼ਹੂਰ ਜੋੜਾ ਬਣਿਆ ਮੰਮੀ-ਡੈਡੀ, ਘਰ ਆਈ ਨੰਨ੍ਹੀ ਪਰੀ

PunjabKesari

ਆਪਣੇ ਮਾਪਿਆਂ ਨਾਲ ਆਪਣੇ ਰਿਸ਼ਤੇ ਬਾਰੇ ਬੋਲਦਿਆਂ ਜੈਸਮੀਨ ਸੈਂਡਲਸ ਨੇ ਕਿਹਾ, ਉਸਦੇ ਮਾਪਿਆਂ ਕਾਰਨ ਬਚਪਨ ਵਿੱਚ ਕਈ ਵਾਰ ਉਸਦਾ ਦਿਲ ਟੁੱਟਿਆ। ਇਸ ਲਈ ਮਨ ਵਿਚ ਕੜਵਾਹਟ ਜ਼ਰੂਰ ਹੈ। ਮੈਂ ਉਨ੍ਹਾਂ ਨੂੰ ਅੱਜ ਵੀ ਪਿਆਰ ਕਰਦੀ ਹਾਂ, ਪਰ ਜਦੋਂ ਕਿਸੇ ਬੱਚੇ ਦਾ ਦਿਲ ਟੁੱਟ ਜਾਂਦਾ ਹੈ, ਤਾਂ ਇਹ ਟੁੱਟਿਆ ਰਹਿੰਦਾ ਹੈ। ਜੈਸਮੀਨ ਮੁਤਾਬਕ ਉਸ ਕੋਲ ਸੁਰੱਖਿਅਤ ਵਾਤਾਵਰਣ ਨਹੀਂ ਸੀ। ਉਸ ਨੇ ਕਿਹਾ ਕਿ ਜਦੋਂ ਮਾਪਿਆਂ ਦੇ ਇਲਾਵਾ ਤੁਹਾਡੇ ਕੋਲ ਕੋਈ ਵੀ ਸੁਰੱਖਿਅਤ ਜਗ੍ਹਾ ਨਹੀਂ ਹੁੰਦੀ ਤਾਂ ਤੁਸੀਂ ਹਰ ਚੀਜ਼ ਵਿੱਚ ਆਪਣਾ ਘਰ ਲੱਭਦੇ ਹੋ ਅਤੇ ਮੈਂ ਪੂਰੀ ਜ਼ਿੰਗਰੀ ਇਹੀ ਕੀਤਾ ਹੈ। ਬਸ ਤੜਫਦੀ ਰਹੀ ਅਤੇ ਇਕ ਘਰ ਦੀ ਤਲਾਸ਼ ਕਰਦੀ ਰਹੀ।

ਇਹ ਵੀ ਪੜ੍ਹੋ: ਪੰਜਾਬੀ ਗਾਇਕ ਕਾਕਾ ਬਣਿਆ ਲਾੜਾ !

 
 
 
 
 
 
 
 
 
 
 
 
 
 
 
 

A post shared by Ranveer Allahbadia (@ranveerallahbadia)

ਇਸ ਗੱਲਬਾਤ ਦੌਰਾਨ, ਜੈਸਮੀਨ ਨੇ ਮੰਨਿਆ ਕਿ ਉਸਨੇ ਬਹੁਤ ਜ਼ਿਆਦਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ। ਗਾਇਕਾ ਦੱਸਦੀ ਹੈ ਕਿ ਇਹ ਸਿਰਫ਼ ਇੱਕ ਆਦਤ ਨਹੀਂ ਸੀ, ਸਗੋਂ ਹੌਲੀ-ਹੌਲੀ ਇੱਕ ਜ਼ਰੂਰਤ ਬਣ ਗਈ, ਅਤੇ ਉਸ ਲਈ ਇਸ ਤੋਂ ਛੁਟਕਾਰਾ ਪਾਉਣਾ ਆਸਾਨ ਨਹੀਂ ਸੀ। ਜੈਸਮੀਨ ਨੇ ਕਿਹਾ, "ਮੈਂ ਬਹੁਤ ਸੰਘਰਸ਼ ਕੀਤਾ। ਮੈਨੂੰ ਲੱਗਦਾ ਹੈ ਕਿ ਖੁਦ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਮੈਂ ਆਪਣੀ ਜ਼ਿੰਦਗੀ ਦੇ ਕਈ ਪੜਾਵਾਂ ਵਿੱਚੋਂ ਲੰਘੀ ਹਾਂ। ਉਹ ਸਫ਼ਰ ਆਸਾਨ ਨਹੀਂ ਸੀ। ਜ਼ਿੰਦਗੀ ਵਿੱਚ ਉਤਾਰ-ਚੜ੍ਹਾਅ ਆਉਂਦੇ ਰਹਿੰਦੇ ਹਨ। ਮਾਪਿਆਂ ਲਈ ਮੁਸ਼ਕਲ ਹੁੰਦੇ ਹੀ ਹਨ, ਨਾਲ ਹੀ ਬੱਚਿਆਂ ਲਈ ਵੀ। ਸਾਨੂੰ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ।" ਜੈਸਮੀਨ ਨੇ ਅੱਗੇ ਕਿਹਾ, "ਮਾਪੇ ਆਪਣੇ ਬੱਚਿਆਂ ਨਾਲ ਇੰਨਾ ਸਖ਼ਤੀ ਕਿਉਂ ਦਿਖਾਉਂਦੇ ਹਨ? ਮੈਨੂੰ ਕੁਝ ਗੱਲਾਂ ਦਾ ਪਛਤਾਵਾ ਹੈ। ਮੈਂ ਸ਼ਰਾਬ ਪੀਂਦੀ ਸੀ। ਬਹੁਤ ਕੁਝ ਇੱਕੋ ਸਮੇਂ ਹੋਇਆ। ਇੱਕ ਪਾਸੇ, ਮੈਂ ਮਸ਼ਹੂਰ ਸੀ, ਅਤੇ ਦੂਜੇ ਪਾਸੇ, ਮੈਂ ਬਹੁਤ ਸਾਰੀਆਂ ਭਾਵਨਾਵਾਂ ਵਿੱਚੋਂ ਲੰਘ ਰਹੀ ਸੀ। ਇਸ ਸਮੇਂ ਦੌਰਾਨ, ਮੇਰੇ ਪਰਿਵਾਰ ਨਾਲ ਮੇਰੇ ਰਿਸ਼ਤੇ ਟੁੱਟ ਗਏ। ਮੇਰੇ ਪਿਤਾ ਦਾ ਦੇਹਾਂਤ ਹੋ ਗਿਆ। ਮੈਂ ਸਫਲ ਹੋ ਗਈ। ਮੈਂ ਬਹੁਤ ਜ਼ਿਆਦਾ ਸ਼ਰਾਬ ਪੀਤੀ, ਅਤੇ ਹੁਣ ਮੈਨੂੰ ਇਸਦਾ ਪਛਤਾਵਾ ਹੈ।" 

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਪਾਸ ਕੀਤੀ CBSE 10ਵੀਂ ਬੋਰਡ ਪ੍ਰੀਖਿਆ, ਜਾਣੋ ਕਿੰਨੇ ਅੰਕ ਕੀਤੇ ਪ੍ਰਾਪਤ

PunjabKesari

ਦੱਸ ਦੇਈਏ ਕਿ ਜੈਸਮੀਨ ਦਾ ਜਨਮ ਜਲੰਧਰ ਵਿੱਚ ਹੋਇਆ ਸੀ ਪਰ ਉਸ ਦਾ ਪਾਲਣ-ਪੋਸ਼ਣ ਕੈਲੀਫੋਰਨੀਆ, ਅਮਰੀਕਾ ਵਿੱਚ ਹੋਇਆ। ਗਾਇਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2008 ਵਿੱਚ ਹਿੱਟ ਗੀਤ "ਮੁਸਕਾਨ" ਨਾਲ ਕੀਤੀ ਸੀ ਅਤੇ 2014 ਵਿੱਚ ਫਿਲਮ 'ਕਿੱਕ' ਦੇ ਗੀਤ "ਯਾਰ ਨਾ ਮਿਲੇ" ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ। ਜੇਕਰ ਹਾਲ ਹੀ ਦੇ ਉਸ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚ ਧੁਰੰਦਰ ਅਤੇ ਧੁਰੰਦਰ 2 ਵਿੱਚ 'ਸ਼ਰਾਰਤ', ਮੈਂ ਔਰ ਤੂ', 'ਜਾਈਏ ਸੱਜਣਾ', 'ਆਰੀ ਆਰੀ' ਵਰਗੇ ਹਿੱਟ ਗੀਤ ਸ਼ਾਮਲ ਹਨ।

ਇਹ ਵੀ ਪੜ੍ਹੋ: ਬਦਲ ਗਿਆ 'ਆਸ਼ਿਕੀ' ਸਟਾਰ ਰਾਹੁਲ ਰਾਏ ਦਾ ਹੁਲੀਆ, ਪਛਾਣਨਾ ਹੋਇਆ ਮੁਸ਼ਕਲ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News