ਕੰਠ ਕਲੇਰ ਤੇ ਫ਼ਿਰੋਜ਼ ਖ਼ਾਨ ਦੇ ਗੀਤ ''ਨੈਣਾਂ ਦੀ ਗੱਲ'' ਨੇ ਨੌਜਵਾਨ ਵਰਗ ਨੂੰ ਕੀਲਿਆ
Thursday, Dec 31, 2015 - 12:28 PM (IST)

ਜਲੰਧਰ—ਗਾਇਕ ਕੰਠ ਕਲੇਰ ਤੇ ਫ਼ਿਰੋਜ਼ ਖ਼ਾਨ ਦੇ ਗੀਤ ''ਨੈਣਾਂ ਦੀ ਗੱਲ'' ਨੇ ਨੌਜਵਾਨ ਵਰਗ ਨੂੰ ਕੀਲ ਕੇ ਰੱਖ ਦਿੱਤਾ ਹੈ। ਉਨ੍ਹਾਂ ਵੱਲੋਂ ਮੋਬਾਈਲਾਂ ਤੋਂ ਲੈ ਕੇ ਸੋਸ਼ਲ ਮੀਡੀਆ ਵਿਚ ਡਾਊਨਲੋਡਿੰਗ ਤੋਂ ਇਲਾਵਾ ਵੱਡੀ ਗਿਣਤੀ ਵਿਚ ''ਯੂ-ਟਿਊਬ'' ''ਤੇ ਦੇਖਿਆ ਜਾ ਰਿਹਾ ਹੈ। ਕੰਠ ਕਲੇਰ ਅਨੁਸਾਰ ''ਸੋਨੀ ਮਿਊਜ਼ਿਕ'' ਵੱਲੋਂ ਰਿਲੀਜ਼ ਇਸ ਗੀਤ ਦਾ ਸੰਗੀਤ ਕਮਲ ਕਲੇਰ ਨੇ ਤਿਆਰ ਕੀਤਾ ਹੈ ਅਤੇ ਵੀਡੀਓ ਫਿਲਮਾਂਕਣ ਪ੍ਰਮੋਦ ਸ਼ਰਮਾ ਰਾਣਾ ਦਾ ਹੈ। ਕੰਠ ਨੇ ਕਿਹਾ ਕਿ ਇਸ ਗੀਤ ਵਿਚ ਮੁਹੱਬਤ ਦੀ ਗੱਲ ਜਿਸ ਅੰਦਾਜ਼ ਨਾਲ ਪੇਸ਼ ਕੀਤੀ ਗਈ ਹੈ, ਉਸ ਨੂੰ ਸੁਣ ਸਰੋਤਾ ਅੰਦਰ ਤੱਕ ਝੰਜੋੜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਅਤੇ ਫ਼ਿਰੋਜ਼ ਖ਼ਾਨ ਬਾਰੇ ਸਰੋਤਿਆਂ ਦੇ ਮਨਾਂ ਵਿਚ ਸੰਜੀਦਾ ਗਾਇਕਾਂ ਵਾਲਾ ਜਿਹੜਾ ਅਕਸ ਬਣਿਆ ਹੋਇਆ ਹੈ, ਉਸ ਨੂੰ ਕਦੇ ਟੁੱਟਣ ਨਹੀਂ ਦਿੱਤਾ ਜਾਵੇਗਾ।