ਜਨਮ ਦੇ ਤਿੰਨ ਮਹੀਨੇ ਬਾਅਦ ਪ੍ਰਿਯੰਕਾ ਚੋਪੜਾ ਨੇ ਰੱਖਿਆ ਧੀ ਦਾ ਨਾਂ, ਜਾਣੋ ਕੀ?

Thursday, Apr 21, 2022 - 10:59 AM (IST)

ਜਨਮ ਦੇ ਤਿੰਨ ਮਹੀਨੇ ਬਾਅਦ ਪ੍ਰਿਯੰਕਾ ਚੋਪੜਾ ਨੇ ਰੱਖਿਆ ਧੀ ਦਾ ਨਾਂ, ਜਾਣੋ ਕੀ?

ਮੁੰਬਈ- ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਉਨ੍ਹਾਂ ਦਾ ਪਤੀ ਨਿਕ ਜੋਨਸ ਇਸ ਸਾਲ ਜਨਵਰੀ 'ਚ ਧੀ ਦਾ ਮਾਤਾ-ਪਿਤਾ ਬਣਿਆ ਹੈ। ਜੋੜੇ ਨੇ ਸੈਰੋਗੇਸੀ ਰਾਹੀਂ ਧੀ ਦਾ ਸਵਾਗਤ ਕੀਤਾ। ਹਾਲਾਂਕਿ ਹੁਣ ਤੱਕ ਨਾ ਹੀ ਜੋੜੇ ਨੇ ਧੀ ਦੀ ਝਲਕ ਦੁਨੀਆ ਨੂੰ ਦਿਖਾਈ ਅਤੇ ਨਾ ਹੀ ਉਨ੍ਹਾਂ ਦਾ ਨਾਂ ਰਿਲੀਵ ਕੀਤਾ ਪਰ ਹੁਣ ਜੋੜੇ ਦੀ ਲਾਡਲੀ ਦੇ ਨਾਂ ਤੋਂ ਸਸਪੈਂਸ ਉਠ ਗਿਆ ਹੈ। ਹਾਲ ਹੀ 'ਚ ਪ੍ਰਿਯੰਕਾ ਦੀ ਧੀ ਦੇ ਨਾਂ ਦਾ ਅਧਿਕਾਰਿਕ ਰੂਪ ਨਾਲ ਖੁਲਾਸਾ ਹੋ ਗਿਆ ਹੈ। 

PunjabKesari
TMZ ਦੀ ਰਿਪੋਰਟ ਮੁਤਾਬਕ, ਪ੍ਰਿਯੰਕਾ ਅਤੇ ਨਿਕ ਦੀ ਧੀ ਦਾ ਨਾਂ Malti Marie Chopra Jonas(ਮਾਲਤੀ ਮੈਰੀ ਚੋਪੜਾ ਜੋਨਸ) ਹੈ। TMZ ਨੇ ਪ੍ਰਿਯੰਕਾ ਦੀ ਧੀ ਦਾ ਜਨਮ ਸਰਟੀਫਿਕੇਟ ਮਿਲਣ ਦਾ ਦਾਅਵਾ ਕੀਤਾ ਹੈ। ਇਸ ਸਰਟੀਫਿਕੇਟ ਮੁਤਾਬਕ ਪ੍ਰਿਯੰਕਾ ਦੀ ਧੀ ਮਾਲਤੀ ਦਾ ਜਨਮ 15 ਜਨਵਰੀ ਨੂੰ ਕੈਲੀਫੋਰਨੀਆ ਦੇ  San Diego 'ਚ ਰਾਤ 8 ਵਜੇ ਤੋਂ ਬਾਅਦ ਹੋਇਆ ਸੀ।

PunjabKesari
ਹਾਲਾਂਕਿ ਅਜੇ ਤੱਕ ਜੋੜੇ ਵਲੋਂ ਉਨ੍ਹਾਂ ਦੀ ਧੀ ਦੇ ਨਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਬੀਤੇ ਦਿਨੀਂ ਇਕ ਰਿਪੋਰਟ 'ਚ ਕਿਹਾ ਗਿਆ ਸੀ ਕਿ ਪ੍ਰਿਯੰਕਾ ਆਪਣੀ ਧੀ ਦਾ ਨਾਂ ਨਿਕ ਅਤੇ ਆਪਣੇ ਕਲਚਰ ਨੂੰ ਧਿਆਨ 'ਚ ਰੱਖੇਗੀ ਅਤੇ ਅਜੇ ਸਾਹਮਣੇ ਆਏ ਉਨ੍ਹਾਂ ਦੀ ਧੀ ਦੇ ਨਾਂ 'ਚ ਅਜਿਹਾ ਹੋਇਆ ਵੀ ਦਿਖਾਈ ਦੇ ਰਿਹਾ ਹੈ। ਮਾਲਤੀ ਮੈਰੀ ਚੋਪੜਾ ਜੋਨਸ 'ਚ ਸਾਫ਼ ਤੌਰ 'ਤੇ ਦੋਵਾਂ ਦੇ ਕਲਚਰ ਦਾ ਰਿਪ੍ਰੈਜੇਂਟੇਸ਼ਨ ਦੇਖਣ ਨੂੰ ਮਿਲਦਾ ਹੈ। 


author

Aarti dhillon

Content Editor

Related News