10 ਸਾਲ ਬਾਅਦ ਇੰਜੀਨੀਅਰਿੰਗ ਦੀ ਡਿਗਰੀ ਲੈਣ ਕਾਲਜ ਪੁੱਜਿਆ ਇਹ ਸੁਪਰ ਸਟਾਰ
Sunday, Jan 12, 2025 - 12:08 PM (IST)
ਮੁੰਬਈ- ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨਾ ਸਿਰਫ ਐਕਟਿੰਗ ਕਰਦੇ ਹਨ ਬਲਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਇਕ ਇੰਜੀਨੀਅਰ ਵੀ ਹੈ। ਕਾਰਤਿਕ ਨੇ ਇੰਜੀਨੀਅਰ ਦੀ ਪੜ੍ਹਾਈ ਪੂਰੀ ਕਰਨ ਤੋਂ 10 ਸਾਲ ਬਾਅਦ ਡਿਗਰੀ ਕਾਲਜ ਤੋਂ ਹਾਸਲ ਕੀਤੀ ਹੈ। ਅਜਿਹੇ 'ਚ ਅਦਾਕਾਰ ਆਪਣੀ ਡਿਗਰੀ ਲੈਣ ਲਈ ਆਪਣੇ ਕਾਲਜ ਗਏ ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕਾਰਤਿਕ ਨੇ ਆਪਣੇ ਖਾਸ ਦਿਨ ਦਾ ਵੀਡੀਓ ਸਾਂਝਾ ਕੀਤਾ ਹੈ ਅਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।
ਕਾਰਤਿਕ ਆਰੀਅਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਕਾਲਜ ਦੇ ਕਨਵੋਕੇਸ਼ਨ ਦਿਵਸ (Convocation Day) ਦੀਆਂ ਖਾਸ ਝਲਕੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦਾ ਕਾਲਜ 'ਚ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਹ ਸਟੇਜ 'ਤੇ ਵਿਦਿਆਰਥੀਆਂ ਨਾਲ ਪਰਫਾਰਮ ਕਰਦੇ ਵੀ ਨਜ਼ਰ ਆ ਰਹੇ ਹਨ। ਜਿੱਥੇ ਉਨ੍ਹਾਂ ਦੇ ਅਧਿਆਪਕ ਨੇ ਕਾਰਤਿਕ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਦੂਜੇ ਵਿਦਿਆਰਥੀਆਂ ਲਈ ਰੋਲ ਮਾਡਲ ਹਨ, ਉੱਥੇ ਹੀ ਕਾਰਤਿਕ ਸਾਰਿਆਂ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਹਨ।
ਇੰਜੀਨੀਅਰਿੰਗ ਦੀ ਡਿਗਰੀ ਦੇ ਕੇ ਕੀਤਾ ਗਿਆ ਸਨਮਾਨਿਤ
ਕਾਲਜ ਦੇ ਕਨਵੋਕੇਸ਼ਨ ਵਾਲੇ ਦਿਨ ਕਾਰਤਿਕ ਆਰੀਅਨ ਨੂੰ ਉਸ ਦੀ ਇੰਜੀਨੀਅਰਿੰਗ ਦੀ ਡਿਗਰੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਸ ਦਾ ਇਕ ਫੀਮੇਲ ਫੈਨ ਕਾਰਤਿਕ ਨੂੰ ਦੇਖ ਕੇ ਕਾਫੀ ਭਾਵੁਕ ਹੋ ਗਈ ਅਤੇ ਰੋਣ ਲੱਗ ਪਈ। ਅਜਿਹੇ 'ਚ ਕਾਰਤਿਕ ਨੇ ਫੈਨ ਨੂੰ ਗਲੇ ਲਗਾਇਆ ਅਤੇ ਉਸ ਨਾਲ ਫੋਟੋ ਵੀ ਕਲਿੱਕ ਕਰਵਾਈ। ਕਾਰਤਿਕ ਦੇ ਕੁਝ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਧਾਗੇ ਨਾਲ ਬਣੀ ਫੋਟੋ ਗਿਫਟ ਕੀਤੀ।ਕਾਰਤਿਕ ਆਰੀਅਨ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ- 'ਮੇਰੇ ਕਨਵੋਕੇਸ਼ਨ ਸਮਾਰੋਹ ਲਈ ਬੈਕਬੈਂਚ 'ਤੇ ਬੈਠਣ ਤੋਂ ਲੈ ਕੇ ਸਟੇਜ 'ਤੇ ਖੜ੍ਹੇ ਹੋਣ ਤੱਕ, ਕਿੰਨਾ ਸਫਰ ਰਿਹਾ ਹੈ। ਡੀ ਵਾਈ ਪਾਟਿਲ ਯੂਨੀਵਰਸਿਟੀ, ਤੁਸੀਂ ਮੈਨੂੰ ਯਾਦਾਂ, ਸੁਪਨੇ ਦਿੱਤੇ ਅਤੇ ਹੁਣ, ਅੰਤ ਵਿੱਚ, ਮੇਰੀ ਡਿਗਰੀ (ਇਸ ਨੂੰ ਇੱਕ ਦਹਾਕੇ ਤੋਂ ਵੱਧ ਸਮਾਂ ਲੱਗਿਆ)। ਵਿਜੇ ਪਾਟਿਲ ਸਰ, ਤੁਹਾਡੇ ਪਿਆਰ ਲਈ ਇੱਥੇ ਮੌਜੂਦ ਮੇਰੇ ਅਦੁੱਤੀ ਅਧਿਆਪਕਾਂ ਅਤੇ ਨੌਜਵਾਨ ਸੁਪਨੇ ਵੇਖਣ ਵਾਲਿਆਂ ਦਾ ਧੰਨਵਾਦ – ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਘਰ ਆ ਗਿਆ ਹਾਂ।
ਇਹ ਵੀ ਪੜ੍ਹੋ- ਲਾਸ ਏਂਜਲਸ 'ਚ ਲੱਗੀ ਭਿਆਨਕ ਅੱਗ ਕਾਰਨ ਡਰੀ ਪ੍ਰੀਤੀ ਜ਼ਿੰਟਾ, ਕਿਹਾ...
ਕੰਮ ਦੀ ਗੱਲ ਕਰੀਏ ਤਾਂ ਕਾਰਤਿਕ ਆਰੀਅਨ ਨੂੰ ਆਖਰੀ ਵਾਰ ਫਿਲਮ 'ਭੂਲ ਭੁਲਾਇਆ 3' 'ਚ ਦੇਖਿਆ ਗਿਆ ਸੀ। ਹਾਲ ਹੀ 'ਚ ਧਰਮਾ ਪ੍ਰੋਡਕਸ਼ਨ ਨੇ ਅਦਾਕਾਰ ਨਾਲ ਨਵੀਂ ਫਿਲਮ 'ਤੂ ਮੇਰੀ ਮੈਂ ਤੇਰਾ ਮੈਂ ਤੇਰਾ ਤੂ ਮੇਰੀ' ਦਾ ਐਲਾਨ ਕੀਤਾ ਹੈ। ਇਹ ਰੋਮ-ਕਾਮ ਫਿਲਮ ਹੈ ਜੋ ਸਾਲ 2026 'ਚ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।