ਅਕਸ਼ੈ ਕੁਮਾਰ ਦੀ ਇਸ ਪ੍ਰਾਪਰਟੀ ਨੇ ਕਰਵਾ ਦਿੱਤੀ ਕਰੋੜਾਂ ਦਾ ਕਮਾਈ

Friday, Jan 24, 2025 - 01:13 PM (IST)

ਅਕਸ਼ੈ ਕੁਮਾਰ ਦੀ ਇਸ ਪ੍ਰਾਪਰਟੀ ਨੇ ਕਰਵਾ ਦਿੱਤੀ ਕਰੋੜਾਂ ਦਾ ਕਮਾਈ

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਮੁੰਬਈ ਦੇ ਬੋਰੀਵਲੀ ਈਸਟ 'ਚ ਆਪਣਾ ਅਪਾਰਟਮੈਂਟ 4.25 ਕਰੋੜ ਰੁਪਏ ਵਿੱਚ ਵੇਚ ਦਿੱਤਾ ਹੈ। ਰੀਅਲ ਅਸਟੇਟ ਸਲਾਹਕਾਰ ਸਕੁਏਅਰ ਯਾਰਡਸ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ 'ਚ ਕਿਹਾ ਕਿ ਉਸਨੇ ਲੈਣ-ਦੇਣ ਨਾਲ ਸਬੰਧਤ ਜਾਇਦਾਦ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਦੀ ਜਾਂਚ ਕੀਤੀ ਹੈ। ਅਕਸ਼ੈ ਕੁਮਾਰ ਦੁਆਰਾ ਵੇਚੀ ਗਈ ਜਾਇਦਾਦ ਸਕਾਈ ਸਿਟੀ 'ਚ ਸਥਿਤ ਹੈ। ਸਕਾਈ ਸਿਟੀ ਓਬਰਾਏ ਰਿਐਲਟੀ ਦੁਆਰਾ ਵਿਕਸਤ ਕੀਤੀ ਗਈ ਹੈ ਅਤੇ ਇਹ 25 ਏਕੜ 'ਚ ਫੈਲੀ ਹੋਈ ਹੈ। 

ਇਹ ਵੀ ਪੜ੍ਹੋ-ਮਸ਼ਹੂਰ ਰੈਪਰ Emiway Bantai ਬੱਝੇ ਵਿਆਹ ਦੇ ਬੰਧਨ 'ਚ, ਦੇਖੋ ਤਸਵੀਰਾਂ

"ਨਵੰਬਰ 2017 'ਚ ਕੁਮਾਰ ਦੁਆਰਾ 2.38 ਕਰੋੜ ਰੁਪਏ 'ਚ ਖਰੀਦਿਆ ਗਿਆ ਅਪਾਰਟਮੈਂਟ, ਹਾਲ ਹੀ ਵਿੱਚ 4.25 ਕਰੋੜ ਰੁਪਏ 'ਚ ਵੇਚਿਆ ਗਿਆ ਹੈ, ਜੋ ਕਿ ਮੁੱਲ 'ਚ 78 ਪ੍ਰਤੀਸ਼ਤ ਵਾਧੇ ਨੂੰ ਦਰਸਾਉਂਦਾ ਹੈ,"। ਅਪਾਰਟਮੈਂਟ ਦਾ ਕਾਰਪੇਟ ਏਰੀਆ 1,073 ਵਰਗ ਫੁੱਟ ਹੈ। ਹੈ। ਇਸ 'ਚ ਦੋ ਕਾਰਾਂ ਪਾਰਕ ਕਰਨ ਲਈ ਵੀ ਜਗ੍ਹਾ ਹੈ। ਇਸ ਲੈਣ-ਦੇਣ 'ਚ 25.5 ਲੱਖ ਰੁਪਏ ਦੀ ਸਟੈਂਪ ਡਿਊਟੀ ਅਤੇ 30,000 ਰੁਪਏ ਦੀ ਰਜਿਸਟ੍ਰੇਸ਼ਨ ਫੀਸ ਵੀ ਅਦਾ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Priyanka

Content Editor

Related News