ਸਿਨੇਮਾਘਰਾਂ ''ਚ ਮੁੜ ਰਿਲੀਜ਼ ਹੋਵੇਗੀ ਨੀਰੂ ਬਾਜਵਾ ਦੀ ਇਹ ਫ਼ਿਲਮ
Saturday, Jan 04, 2025 - 12:31 PM (IST)
ਜਲੰਧਰ - 2015 'ਚ ਰਿਲੀਜ਼ ਹੋਈ ਦਿਲਜੀਤ ਦੋਸਾਂਝ, ਨੀਰੂ ਬਾਜਵਾ ਅਤੇ ਮੈਂਡੀ ਤੱਖਰ ਦੀ ਫਿਲਮ 'ਸਰਦਾਰ ਜੀ' ਨੂੰ ਹੁਣ ਤੁਸੀਂ ਮੁੜ ਸਿਨੇਮਾਘਰਾਂ ਵਿੱਚ ਦੇਖ ਸਕਦੇ ਹੋ। ਜੀ ਹਾਂ ਹਾਲ ਹੀ 'ਚ ਫਿਲਮ ਦੀ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਫਿਲਮ ਬਾਰੇ ਪੋਸਟ ਸਾਂਝੀ ਕੀਤੀ ਹੈ ਅਤੇ ਦੱਸਿਆ ਕਿ ਇਹ ਫਿਲਮ ਮੁੜ ਸਿਨੇਮਾਘਰਾਂ 'ਚ ਆਉਣ ਜਾ ਰਹੀ ਹੈ। ਹਾਲਾਂਕਿ ਫਿਲਮ ਕਦੋਂ ਰਿਲੀਜ਼ ਹੋ ਰਹੀ ਹੈ, ਇਸ ਬਾਰੇ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਹੈ।
ਲਗਭਗ 10 ਸਾਲ ਬਾਅਦ ਮੁੜ ਵੱਡੇ ਪਰਦੇ 'ਤੇ ਆਉਣ ਨੂੰ ਤਿਆਰ ਇਸ ਫਿਲਮ ਦੀ ਵੰਨਗੀ ਕਾਮੇਡੀ ਹੈ, ਫਿਲਮ ਦਾ ਨਿਰਦੇਸ਼ਨ ਰੋਹਿਤ ਜੁਗਰਾਜ ਦੁਆਰਾ ਕੀਤਾ ਗਿਆ ਹੈ। ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ 'ਸਰਦਾਰ ਜੀ' ਪੰਜਾਬੀ ਸਿਨੇਮਾ ਦੀਆਂ ਸਭ ਤੋਂ ਪਹਿਲੀਆਂ ਫੈਂਟਸੀ ਫਿਲਮਾਂ ਵਿੱਚੋਂ ਇੱਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8