40 ਸਾਲ ਦੀ ਉਮਰ 'ਚ 'ਕੁਆਰੀ ਮਾਂ' ਬਣੇਗੀ ਇਹ ਨਾਮੀ ਅਦਾਕਾਰਾ, IVF ਰਾਹੀਂ ਜੁੜਵਾਂ ਬੱਚਿਆਂ ਨੂੰ ਦੇਵੇਗੀ ਜਨਮ
Saturday, Jul 05, 2025 - 11:40 AM (IST)

ਐਂਟਰਟੇਨਮੈਂਟ ਡੈਸਕ- ਮਸ਼ਹੂਰ ਅਦਾਕਾਰਾ ਭਾਵਨਾ ਰਾਮੰਨਾ ਨੇ ਹਾਲ ਹੀ ਵਿੱਚ ਆਪਣੇ ਫੈਨਜ਼ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ। 40 ਸਾਲ ਦੀ ਭਾਵਨਾ ਆਪਣੇ ਜੀਵਨ ਦਾ ਇੱਕ ਨਵਾਂ ਅਧਿਆਇ ਸ਼ੁਰੂ ਕਰਨ ਜਾ ਰਹੀ ਹੈ — ਉਹ ਜਲਦ ਹੀ ਮਾਂ ਬਣਨ ਵਾਲੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਵਨਾ ਨੇ ਬਿਨਾਂ ਵਿਆਹ ਦੇ IVF (In Vitro Fertilization) ਟ੍ਰੀਟਮੈਂਟ ਰਾਹੀਂ ਮਾਂ ਬਣਨ ਦਾ ਫੈਸਲਾ ਲਿਆ। ਦੱਸ ਦੇਈਏ ਕਿ ਭਾਵਨਾ ਰਮੰਨਾ ਕੰਨੜ ਅਤੇ ਤਾਮਿਲ ਫਿਲਮਾਂ ਵਿੱਚ ਬਹੁਤ ਸਰਗਰਮ ਹੈ। ਉਹ ਇੱਕ ਕਲਾਸੀਕਲ ਡਾਂਸਰ ਵੀ ਹੈ।
ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਦੇ ਪਿਤਾ 'ਤੇ ਫਾਇਰਿੰਗ ਮਾਮਲਾ, Tania ਵੱਲੋਂ ਕੀਤੀ ਗਈ ਇਹ ਮੰਗ
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਬੇਬੀ ਬੰਪ ਫਲਾਂਟ ਕਰਦਿਆਂ ਤਸਵੀਰਾਂ ਸਾਂਝੀਆਂ ਕੀਤੀਆ ਅਤੇ ਲਿਖਿਆ, ਇੱਕ ਨਵਾਂ ਅਧਿਆਇ, ਇੱਕ ਨਵੀਂ ਲੈਅ… ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਇਹ ਕਹਾਂਗੀਂ – ਪਰ ਮੈਂ ਦੋ ਜੁੜਵਾਂ ਬੱਚਿਆਂ ਦੇ ਨਾਲ 6 ਮਹੀਨੇ ਦੀ ਗਰਭਵਤੀ ਹਾਂ ਅਤੇ ਧੰਨਵਾਦ ਭਾਵ ਨਾਲ ਭਰੀ ਹੋਈ ਹਾਂ। ਉਨ੍ਹਾਂ ਅੱਗੇ ਲਿਖਿਆ, 20 ਤੇ 30 ਦੀ ਉਮਰ ਵਿੱਚ ਮੇਰੇ ਦਿਮਾਗ ਵਿਚ ਮਾਂ ਬਣਨ ਦਾ ਖਿਆਲ ਨਹੀਂ ਆਇਆ ਸੀ, ਪਰ ਜਦੋਂ 40 ਦੀ ਹੋਈ, ਤਾਂ ਇਹ ਇੱਛਾ ਬਹੁਤ ਮਜ਼ਬੂਤ ਹੋ ਗਈ। ਇਕ ਸਿੰਗਰ ਕੁੜੀ ਹੋਣ ਦੇ ਨਾਤੇ, ਮੇਰੇ ਲਈ ਇਹ ਸਫਰ ਆਸਾਨ ਨਹੀਂ ਸੀ। ਕਈ IVF ਕਲੀਨਿਕ ਨੇ ਮੈਨੂੰ ਰਿਜੈਕਟ ਕਰ ਦਿੱਤਾ। ਪਰ ਉਦੋਂ ਡਾਂ. ਸੁਸ਼ਮਾ ਨੇ ਮੈਨੂੰ ਅਪਣਾਇਆ। ਉਨ੍ਹਾਂ ਦੀ ਮਦਦ ਨਾਲ ਮੈਂ ਪਹਿਲੀ ਕੋਸ਼ਿਸ਼ ਵਿਚ ਗਰਭਵਤੀ ਹੋਈ।
ਇਹ ਵੀ ਪੜ੍ਹੋ: 'ਮੈਂ ਜਦੋਂ ਵੀ ਦਿਲਜੀਤ ਨਾਲ ਫਿਲਮ ਕਰਦੀ ਹਾਂ ਤਾਂ Pregnant ਹੋ ਜਾਂਦੀ ਹਾਂ': Neeru Bajwa
ਭਾਵਨਾ ਨੇ ਆਪਣੇ ਪਰਿਵਾਰ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦਾ ਪੂਰਾ ਸਮਰਥਨ ਕੀਤਾ। ਪਰ ਭਾਵਨਾ ਨੂੰ ਇਸ ਗੱਲ ਦਾ ਵੀ ਦੁੱਖ ਹੋਇਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਬਿਨਾਂ ਪਿਤਾ ਦੇ ਵੱਡੇ ਹੋਣਾ ਪਵੇਗਾ ਪਰ ਉਹ ਉਨ੍ਹਾਂ ਵੱਡਾ ਕਰਨ ਵਿਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਭਾਵਨਾ ਨੇ ਅੱਗੇ ਲਿਖਿਆ, ਮੈਂ ਇਹ ਕਦਮ ਕਿਸੇ ਖਿਲਾਫ ਜਾਣ ਲਈ ਨਹੀਂ ਚੁੱਕਿਆ। ਮੈਂ ਇਸ ਨੂੰ ਆਪਣਾ ਸਨਮਾਨ ਕਰਨ ਲਈ ਚੁਣਿਆ ਹੈ। ਜੇ ਮੇਰੀ ਕਹਾਣੀ ਇੱਕ ਔਰਤ ਨੂੰ ਵੀ ਆਪਣੇ ਆਪ ਵਿੱਚ ਵਿਸ਼ਵਾਸ ਕਰਨ ਲਈ ਪ੍ਰੇਰਿਤ ਕਰਦੀ ਹੈ, ਤਾਂ ਇਹ ਕਾਫ਼ੀ ਹੈ। ਜਲਦੀ ਹੀ, ਦੋ ਛੋਟੇ ਬੱਚੇ ਮੈਨੂੰ ਅੰਮਾ ਕਹਿਣਗੀਆਂ - ਅਤੇ ਇਹੀ ਸਭ ਕੁਝ ਹੈ।
ਇਹ ਵੀ ਪੜ੍ਹੋ: ਸੋਗ ਦੀ ਲਹਿਰ; ਇੰਡਸਟਰੀ ਨੂੰ ਸੁਪਰਹਿੱਟ ਫਿਲਮਾਂ ਦੇਣ ਵਾਲੇ ਦਿੱਗਜ ਅਦਾਕਾਰ ਨੇ ਛੱਡੀ ਦੁਨੀਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8