ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ
Friday, Oct 18, 2024 - 01:05 PM (IST)
ਵੈੱਬ ਡੈਸਕ- ਹਾਲ ਹੀ 'ਚ ਮਨੋਰੰਜਨ ਜਗਤ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਮਸ਼ਹੂਰ ਮਲਿਆਲਮ ਅਦਾਕਾਰਾ ਨੇਯਾਤਿਨਕਾਰਾ ਕੋਮਲਮ ਉਰਫ ਕੋਮਲਾ ਮੈਨਨ ਨਹੀਂ ਰਹੇ। 96 ਸਾਲ ਦੀ ਉਮਰ 'ਚ ਉਨ੍ਹਾਂ ਦੀ ਮੌਤ ਹੋ ਗਈ। ਦਿੱਗਜ ਅਦਾਕਾਰਾ ਦੇ ਦਿਹਾਂਤ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਨਜ਼ਦੀਕੀਆਂ ਨੂੰ ਵੱਡਾ ਸਦਮਾ ਲੱਗਾ ਹੈ।ਨੇਯਾਤਿਨਕਾਰਾ ਕੋਮਲਮ ਦੀ ਵੀਰਵਾਰ, 17 ਅਕਤੂਬਰ ਦੀ ਰਾਤ ਨੂੰ ਮੌਤ ਹੋ ਗਈ। ਉਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਕਾਰਨ 15 ਅਕਤੂਬਰ ਨੂੰ ਕੇਰਲ ਦੇ ਪਾਰਸਾਲਾ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।ਨੇਯਾਤਿਨਕਾਰਾ ਨੇ ਕੁਝ ਸਾਲ ਪਹਿਲਾਂ ਆਪਣੇ ਪਤੀ ਐਮ. ਚੰਦਰਸ਼ੇਖਰ ਮੈਨਨ ਨੂੰ ਗੁਆ ਦਿੱਤਾ ਸੀ ਅਤੇ ਉਹ ਉਮਰ-ਸਬੰਧਤ ਬਿਮਾਰੀਆਂ ਕਾਰਨ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਰਹਿੰਦੀ ਸੀ।ਨੇਯਾਤਿਨਕਾਰਾ ਕੋਮਲਮ ਦਾ ਅੰਤਿਮ ਸੰਸਕਾਰ ਅੱਜ 18 ਅਕਤੂਬਰ ਨੂੰ ਵਜੁਥੁਰ ਵਿਖੇ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ -ਸਲਮਾਨ ਨੂੰ ਮਾਰਨ ਲਈ ਮਿਲੀ ਸੀ 25 ਲੱਖ ਦੀ ਸੁਪਾਰੀ, ਪੁਲਸ ਦਾ ਖੁਲਾਸਾ
ਕੋਮਲਾ ਮੈਨਨ ਨੇ 1951 'ਚ ਜੀ. ਵਿਸ਼ਵਨਾਥ ਦੁਆਰਾ ਨਿਰਦੇਸ਼ਿਤ 'ਵਨਮਾਲਾ' ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। 1952 'ਚ ਪ੍ਰੇਮ ਨਜ਼ੀਰ ਦੀ ਪਹਿਲੀ ਫਿਲਮ 'ਮਾਰੂਕਲ' 'ਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਉਨ੍ਹਾਂ ਨੂੰ ਵੱਡਾ ਬ੍ਰੇਕ ਮਿਲਿਆ। ਇਹ ਅਦਾਕਾਰਾ ਦੀ ਤੀਜੀ ਫਿਲਮ ਸੀ। ਇਸ ਤੋਂ ਬਾਅਦ ਉਹ 1952 'ਚ 'ਆਤਮਸੰਥੀ', 1954 'ਚ 'ਸੰਧਿਆ' ਅਤੇ ਫਿਰ 'ਨਿਊਜ਼ਪੇਪਰ ਬੁਆਏ' 'ਚ ਨਜ਼ਰ ਆਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।