ਇਨ੍ਹਾਂ ਸਿਤਾਰਿਆਂ ਨੇ ਧੂਮਧਾਮ ਨਾਲ ਕੀਤਾ ਬੱਪਾ ਦਾ ਸਵਾਗਤ

Saturday, Sep 07, 2024 - 01:02 PM (IST)

ਇਨ੍ਹਾਂ ਸਿਤਾਰਿਆਂ ਨੇ ਧੂਮਧਾਮ ਨਾਲ ਕੀਤਾ ਬੱਪਾ ਦਾ ਸਵਾਗਤ

ਮੁੰਬਈ- ਅੱਜ ਯਾਨੀ 7 ਸਤੰਬਰ ਨੂੰ ਪੂਰੇ ਦੇਸ਼ 'ਚ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਆਮ ਲੋਕਾਂ ਵਾਂਗ ਮਸ਼ਹੂਰ ਲੋਕ ਵੀ ਇਸ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾਉਂਦੇ ਹਨ। ਮਸ਼ਹੂਰ ਹਸਤੀਆਂ ਹਰ ਸਾਲ ਆਪਣੇ ਘਰ ਬੱਪਾ ਦੇ ਦਰਸ਼ਨ ਕਰਦੇ ਹਨ। ਇਸ ਸਾਲ ਵੀ ਗਣੇਸ਼ ਚਤੁਰਥੀ ਦੇ ਮੌਕੇ 'ਤੇ ਕਈ ਸਿਤਾਰਿਆਂ ਨੇ ਆਪਣੇ ਘਰਾਂ 'ਚ ਬੱਪਾ ਦਾ ਸਵਾਗਤ ਕੀਤਾ ਹੈ। ਕੁਝ ਸੈਲੇਬਸ ਤਾਂ ਬੱਪਾ ਦੇ ਦਰਸ਼ਨਾਂ ਲਈ ਮੰਦਰ ਵੀ ਗਏ।

ਬੱਪਾ ਲੈਣ ਪਹੁੰਚੀ ਭਾਰਤੀ ਸਿੰਘ
ਭਾਰਤੀ ਸਿੰਘ ਨੇ ਆਪਣੇ ਪੁੱਤਰ ਗੋਲਾ ਨਾਲ ਬੱਪਾ ਦੇ ਦਰਸ਼ਨ ਕੀਤੇ। ਉਹ ਗੁਲਾਬੀ ਸੂਟ 'ਚ ਬੱਪਾ ਨੂੰ ਲੈਣ ਗਈ ਸੀ। ਇਸ ਦੌਰਾਨ ਉਨ੍ਹਾਂ ਦੇ ਲਾਡਲੇ ਪੁੱਤਰ ਗੋਲਾ ਨੇ ਆਪਣੀ ਖੂਬਸੂਰਤੀ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਗਣੇਸ਼ ਮੂਰਤੀ ਲੈਣ ਪੁੱਜੀ ਅੰਕਿਤਾ ਲੋਖੰਡੇ 
ਅਦਾਕਾਰਾ ਅੰਕਿਤਾ ਲੋਖੰਡੇ ਵੀ ਹਰ ਸਾਲ ਆਪਣੇ ਘਰ ਬੱਪਾ ਦੀ ਸਥਾਪਨਾ ਕਰਦੀ ਹੈ। ਬੀਤੀ ਸ਼ਾਮ ਉਹ ਬੱਪਾ ਦੀ ਮੂਰਤੀ ਲੈਣ ਪੁੱਜੀ, ਜਿਸ ਕਾਰਨ ਉਹ ਬਹੁਤ ਹੀ ਖੁਸ਼ ਨਜ਼ਰ ਆ ਰਹੀ ਸੀ।

PunjabKesari

ਗਾਇਕਾ ਪਲਕ ਮੁੱਛਲ ਨੇ ਵੀ ਬੱਪਾ ਦਾ ਕੀਤਾ ਸਵਾਗਤ
ਬਾਲੀਵੁੱਡ ਗਾਇਕਾ ਪਲਕ ਮੁੱਛਲ ਆਪਣੇ ਭਰਾ ਪਲਸ਼ ਮੁੱਛਲ ਨਾਲ ਗਣੇਸ਼ ਦੀ ਮੂਰਤੀ ਲੈਂਦੀ ਹੋਈ ਦਿਖਾਈ ਦਿੱਤੀ। ਇਸ ਦੌਰਾਨ ਪਲਕ ਅਤੇ ਪਲਾਸ਼ ਮੂਰਤੀ ਸੰਭਾਲ ਰਹੇ ਸਨ। ਉਥੇ ਪਲਸ਼ ਦੀ ਪ੍ਰੇਮਿਕਾ ਅਤੇ ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਵੀ ਮੌਜੂਦ ਸੀ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਸ਼ਰਵਰੀ ਵਾਘ ਦੇ ਘਰ ਹੋਈ ਪੂਜਾ
ਸ਼ਰਵਰੀ ਵਾਘ ਨੇ ਇੰਸਟਾਗ੍ਰਾਮ ਸਟੋਰੀ 'ਤੇ ਸ਼ਿਵ-ਪਾਰਵਤੀ ਪੂਜਾ ਦੀ ਤਸਵੀਰ ਸ਼ੇਅਰ ਕੀਤੀ ਹੈ, ਪਰ ਗਣੇਸ਼ ਦੇ ਆਉਣ ਦੀ ਕੋਈ ਝਲਕ ਨਹੀਂ ਦਿਖਾਈ ਹੈ। ਸ਼ਰਵਰੀ ਦੇ ਘਰ ਵੀ ਹਰ ਸਾਲ ਗਣੇਸ਼ ਚਤੁਰਥੀ ਮਨਾਈ ਜਾਂਦੀ ਹੈ।

 

 
 
 
 
 
 
 
 
 
 
 
 
 
 
 
 

A post shared by Sharvari 🐯 (@sharvari)

 
 


author

Priyanka

Content Editor

Related News