ਫਿਲਮ ‘ਥਲਪਥੀ ਇਜ਼ ਦਿ ਗ੍ਰੇਟੈਸਟ ਆਫ ਆਲ ਟਾਈਮ’ ਦੇ ਟ੍ਰੇਲਰ ਨੇ ਫੈਨਜ਼ ਨੂੰ ਕੀਤਾ ਖੁਸ਼

Friday, Aug 23, 2024 - 01:08 PM (IST)

ਫਿਲਮ ‘ਥਲਪਥੀ ਇਜ਼ ਦਿ ਗ੍ਰੇਟੈਸਟ ਆਫ ਆਲ ਟਾਈਮ’ ਦੇ ਟ੍ਰੇਲਰ ਨੇ ਫੈਨਜ਼ ਨੂੰ ਕੀਤਾ ਖੁਸ਼

ਮੁੰਬਈ (ਬਿਊਰੋ) - ਲੰਬੀ ਉਡੀਕ ਤੋਂ ਬਾਅਦ ਥਲਪਥੀ ਵਿਜੇ ਦੀ ਫਿਲਮ ‘ਦਿ ਗ੍ਰੇਟੈਸਟ ਆਫ ਆਲ ਟਾਈਮ’ ਦਾ ਟ੍ਰੇਲਰ ਹਿੰਦੀ ’ਚ ‘ਥਲਪਥੀ ਇਜ਼ ਦਿ ਗ੍ਰੇਟੈਸਟ ਆਫ ਆਲ ਟਾਈਮ’ ਦੇ ਨਾਂ ਨਾਲ ਰਿਲੀਜ਼ ਕੀਤਾ ਗਿਆ ਹੈ। ਫਿਲਮ ਦੇ ਧਮਾਕੇਦਾਰ ਟ੍ਰੇਲਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਇਹ ਫਿਲਮ ਐਕਸ਼ਨ ਨਾਲ ਭਰਪੂਰ ਡਰਾਮਾ ਹੈ, ਜੋ ਇਸ ਸਾਲ ਦੀ ਸਭ ਤੋਂ ਵੱਡੀ ਫਿਲਮ ਸਾਬਤ ਹੋ ਸਕਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਅਭਿਸ਼ੇਕ-ਐਸ਼ਵਰਿਆ ਦੇ ਵਿਆਹ 'ਚ ਜਾਨ੍ਹਵੀ ਕਪੂਰ ਨੇ ਪਾਇਆ ਸੀ ਰੌਲਾ, ਕੱਟ ਲਈ ਸੀ ਹੱਥ ਦੀ ਨਸ

ਧਮਾਕੇਦਾਰ ਟ੍ਰੇਲਰ ਨੇ ਦਰਸ਼ਕਾਂ ਦੀਆਂ ਉਮੀਦਾਂ ਹੋਰ ਵੀ ਵਧਾ ਦਿੱਤੀਆਂ ਹਨ। ਇਹ ਫਿਲਮ ਵੈਂਕਟ ਪ੍ਰਭੂ ਦੁਆਰਾ ਨਿਰਦੇਸ਼ਿਤ ਅਤੇ ਕਲਪਥੀ ਐੱਸ. ਦੁਆਰਾ ਨਿਰਮਿਤ ਹੈ। ਅਘੋਰਾਮ, ਕਲਪਥੀ ਐੱਸ. ਗਣੇਸ਼ ਅਤੇ ਕਲਪਥੀ ਐੱਸ. ਸੁਰੇਸ਼ ਦੁਆਰਾ ਨਿਰਮਿਤ, ਫਿਲਮ ਨੇ ਪਹਿਲਾਂ ਹੀ ਵੱਡੇ ਪੱਧਰ ’ਤੇ ਚਰਚਾ ਹਾਸਲ ਕੀਤੀ ਹੈ। ਇਸ ਨੂੰ ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਰਿਲੀਜ਼ਾਂ ’ਚੋਂ ਇਕ ਬਣਾ ਦਿੱਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਵਿਆਹ ਦੇ 4 ਸਾਲਾਂ ਬਾਅਦ ਨੇਹਾ ਕੱਕੜ ਨੇ ਫੈਨਜ਼ ਨੂੰ ਸੁਣਾਈ ਗੁੱਡ ਨਿਊਜ਼, ਲੱਗਾ ਵਧਾਈਆਂ ਦਾ ਤਾਂਤਾ

ਏ. ਜੀ. ਐੱਸ. ਐਂਟਰਟੇਨਮੈਂਟ ਦੀ ‘ਥਲਪਥੀ ਇਜ਼ ਦਿ ਗ੍ਰੇਟੈਸਟ ਆਫ ਆਲ ਟਾਈਮ’ ਇਕ ਐਕਸ਼ਨ ਥ੍ਰਿਲਰ ਹੈ, ਜਿਸ ਨੂੰ ਇਸ ਸਾਲ ਦੀ ਸਭ ਤੋਂ ਵੱਡੇ ਬਜਟ ਦੀ ਤਮਿਲ ਫਿਲਮ ਕਿਹਾ ਜਾ ਰਿਹਾ ਹੈ। ਥਲਪਤੀ ਵਿਜੇ ਇਸ ਫਿਲਮ ’ਚ ਡਬਲ ਰੋਲ ’ਚ ਨਜ਼ਰ ਆਉਣਗੇ। ਇਸ ਫਿਲਮ ਨਾਲ ਪਹਿਲੀ ਵਾਰ ਪ੍ਰਭੂਦੇਵਾ ਅਤੇ ਪ੍ਰਸ਼ਾਂਤ ਥਲਪਥੀ ਵਿਜੇ ਨਾਲ ਸਕ੍ਰੀਨ ਸ਼ੇਅਰ ਕਰਨਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News