ਮੁੰਬਈ 'ਚ ਭਾਰੀ ਮੀਂਹ ਕਾਰਨ ਅਕਸ਼ੈ ਦੀ ਫਿਲਮ 'ਵੈਲਕਮ 3' ਦਾ ਸੈੱਟ ਹੋਇਆ ਤਬਾਹ, ਮੇਕਰਸ ਨੇ ਰੋਕੀ ਸ਼ੂਟਿੰਗ

Wednesday, Aug 07, 2024 - 03:04 PM (IST)

ਮੁੰਬਈ 'ਚ ਭਾਰੀ ਮੀਂਹ ਕਾਰਨ ਅਕਸ਼ੈ ਦੀ ਫਿਲਮ 'ਵੈਲਕਮ 3' ਦਾ ਸੈੱਟ ਹੋਇਆ ਤਬਾਹ, ਮੇਕਰਸ ਨੇ ਰੋਕੀ ਸ਼ੂਟਿੰਗ

ਮੁੰਬਈ- ਦੇਸ਼ ਦੇ ਕਈ ਸੂਬਿਆਂ 'ਚ ਭਾਰੀ ਮੀਂਹ ਅਤੇ ਤੂਫਾਨ ਵਰਗੇ ਹਾਲਾਤ ਦੇਖਣ ਨੂੰ ਮਿਲ ਰਹੇ ਹਨ। ਇਸ ਦੇ ਨਾਲ ਹੀ ਮੁੰਬਈ 'ਚ ਵੀ ਭਾਰੀ ਮੀਂਹ ਅਤੇ ਤੂਫਾਨ ਨੇ ਤਬਾਹੀ ਮਚਾਈ ਹੈ। ਹਾਲ ਹੀ 'ਚ ਭਾਰੀ ਮੀਂਹ ਕਾਰਨ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ 'ਵੈਲਕਮ ਟੂ ਦਾ ਜੰਗਲ' ਦਾ ਸੈੱਟ ਤਬਾਹ ਹੋ ਗਿਆ ਹੈ, ਜਿਸ ਕਾਰਨ ਮੇਕਰਸ ਨੇ ਸ਼ੂਟਿੰਗ ਰੋਕ ਦਿੱਤੀ ਹੈ।'ਵੈਲਕਮ ਟੂ ਜੰਗਲ' ਦੀ ਸ਼ੂਟਿੰਗ ਪਿਛਲੇ ਕੁਝ ਮਹੀਨਿਆਂ ਤੋਂ ਮੁੰਬਈ 'ਚ ਹੋ ਰਹੀ ਹੈ, ਜਿਸ ਲਈ ਉਥੇ ਆਲੀਸ਼ਾਨ ਸੈੱਟ ਤਿਆਰ ਕੀਤਾ ਗਿਆ ਸੀ। ਹਾਲਾਂਕਿ ਮੁੰਬਈ 'ਚ ਭਾਰੀ ਮੀਂਹ ਨੇ ਫਿਲਮ ਦੇ ਸੈੱਟ 'ਤੇ ਹਫੜਾ-ਦਫੜੀ ਮਚਾ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - Vijay Verma ਨੇ ਸਾਂਝੀ ਕੀਤੀ RIP ਮੈਸੇਜ ਵਾਲੀ ਆਪਣੀ ਤਸਵੀਰ, ਪ੍ਰਸ਼ੰਸਕਾਂ ਨੇ ਲਗਾਈ ਫਟਕਾਰ, ਮੰਗੀ ਮੁਆਫੀ

ਰਿਪੋਰਟ ਮੁਤਾਬਕ ਮੇਕਰਸ ਨੇ ਅਗਸਤ ਦੀ ਸ਼ੁਰੂਆਤ 'ਚ ਇਕ ਸ਼ਾਨਦਾਰ ਸੈੱਟ ਤਿਆਰ ਕੀਤਾ ਸੀ ਪਰ ਮੁੰਬਈ 'ਚ ਲਗਾਤਾਰ ਹੋ ਰਹੇ ਭਾਰੀ ਮੀਂਹ ਨੇ 'ਵੈਲਕਮ ਟੂ ਦਾ ਜੰਗਲ' ਦੇ ਸੈੱਟ ਨੂੰ ਨੁਕਸਾਨ ਪਹੁੰਚਾਇਆ ਹੈ। ਫਿਲਮ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਹੋਣ 'ਚ ਕਿੰਨਾ ਸਮਾਂ ਲੱਗੇਗਾ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇਹ ਖ਼ਬਰ ਵੀ ਪੜ੍ਹੋ -'ਸੁਰਾਂ ਦੇ ਸਰਤਾਜ' ਸਤਿੰਦਰ ਸਰਤਾਜ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਅਹਿਮਦ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਮੁੰਬਈ 'ਚ ਭਾਰੀ ਮੀਂਹ ਕਾਰਨ ਸੈੱਟ ਦਾ ਇੱਕ ਹਿੱਸਾ ਨੁਕਸਾਨਿਆ ਗਿਆ ਹੈ। ਅਜਿਹੇ 'ਚ ਮੈਂ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਸੈੱਟ ਮੁੜ ਨਹੀਂ ਬਣ ਜਾਂਦਾ ਉਦੋਂ ਤੱਕ ਸ਼ੂਟਿੰਗ ਸ਼ੁਰੂ ਨਹੀਂ ਹੋਵੇਗੀ। ਅਕਸ਼ੈ ਕੁਮਾਰ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ 'ਖੇਲ ਖੇਲ' 'ਚ ਨਜ਼ਰ ਆਉਣਗੇ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਸਿਰਫੀਰਾ' ਰਿਲੀਜ਼ ਹੋਈ ਸੀ, ਜੋ ਬਾਕਸ-ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਹੋ ਗਈ ਸੀ। ਇਨ੍ਹੀਂ ਦਿਨੀਂ ਅਦਾਕਾਰ 'ਵੈਲਕਮ ਟੂ ਜੰਗਲ'ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ ਪਰ ਮੀਂਹ ਕਾਰਨ ਸੈੱਟ ਨੂੰ ਨੁਕਸਾਨ ਹੋਣ ਕਾਰਨ ਇਸ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News