ਲਵ ਰੰਜਨ ਦੇ ਪ੍ਰੋਡਕਸ਼ਨ ਹਾਊਸ ਨੇ ਅਰਜੁਨ ਕਪੂਰ ਦੀ ਫ਼ਿਲਮ 'ਕੁੱਤੇ' ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

Monday, Nov 07, 2022 - 12:36 PM (IST)

ਲਵ ਰੰਜਨ ਦੇ ਪ੍ਰੋਡਕਸ਼ਨ ਹਾਊਸ ਨੇ ਅਰਜੁਨ ਕਪੂਰ ਦੀ ਫ਼ਿਲਮ 'ਕੁੱਤੇ' ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

ਬਾਲੀਵੁੱਡ ਡੈਸਕ- ਹਿੰਦੀ ਸਿਨੇਮਾ ਦੇ ਦਿੱਗਜ ਫ਼ਿਲਮ ਨਿਰਮਾਤਾ ਅਤੇ ਸੰਗੀਤਕਾਰ ਵਿਸ਼ਾਲ ਭਾਰਦਵਾਜ ਦੇ ਪੁੱਤਰ ਆਕਾਸ਼ ਭਾਰਦਵਾਜ ਫ਼ਿਲਮ 'ਕੁੱਤੇ' ਨਾਲ ਬਤੌਰ ਨਿਰਦੇਸ਼ਕ ਬਾਲੀਵੁੱਡ ’ਚ ਐਂਟਰੀ ਕਰ ਰਹੇ ਹਨ। ਇਹ ਫ਼ਿਲਮ ਅਗਲੇ ਸਾਲ 13 ਜਨਵਰੀ 2023 ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ। ਇਸ ਫ਼ਿਲਮ 'ਚ ਅਰਜੁਨ ਕਪੂਰ, ਕੋਂਕਣਾ ਸੇਨ ਸ਼ਰਮਾ, ਨਸੀਰੂਦੀਨ ਸ਼ਾਹ, ਤੱਬੂ ਅਤੇ ਰਾਧਿਕਾ ਮਦਾਨ ਵਰਗੇ ਕਲਾਕਾਰ ਮੁੱਖ ਭੂਮਿਕਾਵਾਂ 'ਚ ਹਨ।

ਇਹ ਵੀ ਪੜ੍ਹੋ- ਪੰਜਾਬੀ ਗਾਇਕ ਹਰਭਜਨ ਮਾਨ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ, ਸਾਂਝੀ ਕੀਤੀ ਆਉਣ ਵਾਲੇ 8 ਗੀਤਾਂ ਦੀ ਸੂਚੀ

ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ‘ਕੁੱਤੇ’ ਇਸ ਸਾਲ 4 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ‘ਕੁੱਤੇ’ ਅਤੇ ‘ਫੋਨ ਭੂਤ’ ਦੇ ਬਾਕਸ ਆਫ਼ਿਸ ਕਲੈਸ਼ ਦੀ ਚਰਚਾ ਵੀ ਜ਼ੋਰਾਂ ’ਤੇ ਸੀ। ਪਰ ਫ਼ਿਲਮ ਮੇਕਰਸ ਨੇ ਇਸ ਦੀ ਰਿਲੀਜ਼ ਡੇਟ 4 ਨਵੰਬਰ ਦੀ ਬਜਾਏ ਅਗਲੇ ਸਾਲ ਮਕਰ ਸੰਕ੍ਰਾਂਤੀ ਦੇ ਮੌਕੇ ’ਤੇ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ- ਸ਼ੋਏਬ-ਦੀਪਿਕਾ ਦੀ ਲਾਡਲੀ ਬਣੀ ਦੁਲਹਨ, ਸ਼ੋਹਰ ਨਾਲ ਸਬਾ ਨੇ ਦਿੱਤੇ ਖੂਬਸੂਰਤ ਪੋਜ਼

ਲਵ ਫ਼ਿਲਮਜ਼ ਅਤੇ ਵਿਸ਼ਾਲ ਭਾਰਦਵਾਜ ਫ਼ਿਲਮਜ਼ ਵੀ ਪਹਿਲੀ ਵਾਰ ਇਕੱਠੇ ਆ ਰਹੇ ਹਨ। ਇਸ ਫ਼ਿਲਮ ਨੂੰ ਵਿਸ਼ਾਲ ਭਾਰਦਵਾਜ ਅਤੇ ਉਨ੍ਹਾਂ ਦੇ ਪੁੱਤਰ ਆਕਾਸ਼ ਭਾਰਦਵਾਜ ਨੇ ਲਿਖਿਆ ਹੈ। ਫ਼ਿਲਮ ‘ਕੁੱਤੇ’ ’ਚ ‘ਇਬ ਅਲੇ ਓ’ ਫੇਮ ਕੁਮੁਦ ਮਿਸ਼ਰਾ ਅਤੇ ਸ਼ਾਰਦੁਲ ਭਾਰਦਵਾਜ ਵੀ ਹਨ।


author

Shivani Bassan

Content Editor

Related News