‘ਸਿਟਾਡੇਲ : ਹਨੀ ਬਨੀ’ ਦਾ ਪ੍ਰੀਮੀਅਰ 7 ਨਵੰਬਰ ਨੂੰ

Friday, Aug 02, 2024 - 10:14 AM (IST)

‘ਸਿਟਾਡੇਲ : ਹਨੀ ਬਨੀ’ ਦਾ ਪ੍ਰੀਮੀਅਰ 7 ਨਵੰਬਰ ਨੂੰ

ਮੁੰਬਈ (ਬਿਊਰੋ) : ਪ੍ਰਾਈਮ ਵੀਡੀਓ ਨੇ ਓਰਿਜਨਲ ਸੀਰੀਜ਼ 'ਸਿਟਾਡੇਲ : ਹਨੀ ਬਨੀ' ਦੀ ਪ੍ਰੀਮੀਅਰ ਮਿਤੀ ਦੇ ਐਲਾਨ ਨਾਲ ਇਸ ਦਾ ਇੱਕ ਦਿਲਚਸਪ ਟੀਜ਼ਰ ਵੀ ਜਾਰੀ ਕੀਤਾ ਹੈ। ਨਿਰਦੇਸ਼ਕਾਂ ਦੀ ਮੌਜੂਦਗੀ ਵਿੱਚ ਮੁੰਬਈ ਵਿਚ ਈਵੈਂਟ ਆਯੋਜਿਤ ਕੀਤਾ ਗਿਆ। 'ਸਿਟਾਡੇਲ : ਹਨੀ ਬਨੀ' ਭਾਰਤ ਤੇ ਦੁਨੀਆ ਭਰ ਦੇ 240 ਤੋਂ ਵੱਧ ਦੇਸ਼ਾਂ ਤੇ ਖ਼ੇਤਰਾਂ ਵਿਚ ਪ੍ਰਾਈਮ ਵੀਡੀਓ ’ਤੇ 7 ਨਵੰਬਰ ਨੂੰ ਪ੍ਰੀਮੀਅਰ ਕਰਨ ਲਈ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਕੰਗਨਾ ਰਣੌਤ ਨੇ ਛੇੜਿਆ ਨਵਾਂ ਮੁੱਦਾ, ਜਿਸ ਨੇ ਹਰ ਪਾਸੇ ਮਚਾਈ ਤੜਥੱਲੀ

ਦੱਸ ਦੇਈਏ ਕਿ ਵਰੁਣ ਧਵਨ ਤੇ ਸਮਾਂਥਾ ਸਟਾਰਰ ‘ਸਿਟਾਡੇਲ : ਹਨੀ ਬਨੀ’ ਦਾ ਨਿਰਦੇਸ਼ਨ ਰਾਜ ਅਤੇ ਡੀ. ਕੇ. ਨੇ ਕੀਤਾ ਹੈ ਅਤੇ ਇਸ ਦਾ ਡੀ2 ਆਰ ਫਿਲਮਜ਼, ਐਮਾਜ਼ਾਨ ਐੱਮ.ਜੀ.ਐੱਮ. ਸਟੂਡੀਓ ਅਤੇ ਰੂਸੋ ਬ੍ਰਦਰਜ਼ ਦੇ ਏ.ਜੀ.ਬੀ.ਓ. ਨੇ ਨਿਰਮਾਣ ਕੀਤਾ ਹੈ। ਐਂਥਨੀ ਰੂਸੋ, ਜੋਅ ਰੂਸੋ, ਐਂਜੇਲਾ ਰੂਸੋ-ਓਟਸਟੌਟ ਤੇ ਏ.ਜੀ.ਬੀ.ਓ. ਦੇ ਸਕਾਟ ਨੈਮੇਜ਼ ਡੇਵਿਡ ਵੇਲ (ਹੰਟਰਜ਼ ਤੋਂ) ਨਾਲ ਮਿਲ ਕੇ ਸੀਰੀਜ਼ ਦਾ ਕਾਰਜਕਾਰੀ ਨਿਰਮਾਣ ਕਰੇਗਾ। ਮਿਡਨਾਈਟ ਰੇਡੀਓ ਵੀ ਇਕ ਕਾਰਜਕਾਰੀ ਨਿਰਮਾਤਾ ਵੀ ਹੈ। ਸੀਰੀਜ਼ ਵਿਚ ਕੇ.ਕੇ. ਮਨਨ ਅਤੇ ਸਿਮਰਨ, ਸਾਕਿਬ ਸਲੀਮ, ਸਿਕੰਦਰ ਖੇਰ, ਸੋਹਮ ਮਜੂਮਦਾਰ, ਸ਼ਿਵਾਂਕਿਤ ਪਰਿਹਾਰ ਤੇ ਕਾਸ਼ਵੀ ਮਜੂਮਦਾਰ ਵੀ ਨਜ਼ਰ ਆਉਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News