‘ਦਿ ਪੈਰਾਡਾਈਜ਼’ ਨਾਲ ਸਾਹਮਣੇ ਆਇਆ ਮੋਹਨ ਬਾਬੂ ਦਾ ਖ਼ੌਫਨਾਕ ਅਵਤਾਰ, ਬਣੇ ਵਿਲੇਨ ‘ਸ਼ਿੰਕਜਾ ਮਾਲਿਕ’

Sunday, Sep 28, 2025 - 11:06 AM (IST)

‘ਦਿ ਪੈਰਾਡਾਈਜ਼’ ਨਾਲ ਸਾਹਮਣੇ ਆਇਆ ਮੋਹਨ ਬਾਬੂ ਦਾ ਖ਼ੌਫਨਾਕ ਅਵਤਾਰ, ਬਣੇ ਵਿਲੇਨ ‘ਸ਼ਿੰਕਜਾ ਮਾਲਿਕ’

ਐਂਟਰਟੇਨਮੈਂਟ ਡੈਸਕ- ਫਿਲਮ ‘ਦਿ ਪੈਰਾਡਾਈਜ਼’ ਦੇ ਮੇਕਰਸ ਨੇ ਆਖ਼ਰਕਾਰ ਫਿਲਮ ਦੇ ਦਮਦਾਰ ਵਿਲੇਨ ਦੇ ਪੋਸਟਰ ਤੋਂ ਪਰਦਾ ਚੁੱਕ ਦਿੱਤਾ ਹੈ। ਦੱਸ ਦੇਈਏ ਕਿ ਇਹ ਕੋਈ ਹੋਰ ਨਹੀਂ ਸਗੋਂ ਦਿੱਗਜ ਐਕਟਰ ਮੋਹਨ ਬਾਬੂ ਹਨ। ਫਸਟ-ਲੁੱਕ ਪੋਸਟਰ ਵਿਚ ਉਨ੍ਹਾਂ ਦੇ ਕਿਰਦਾਰ ‘ਸ਼ਿਕੰਜਾ ਮਾਲਿਕ’ ਨੂੰ ਖ਼ੌਫਨਾਕ ਅੰਦਾਜ਼ ਵਿਚ ਦਿਖਾਇਆ ਗਿਆ ਹੈ।

ਪੋਸਟਰ ਵਿਚ ਮੋਹਨ ਬਾਬੂ ਖੂਨ ਨਾਲ ਭਰੇ ਹੱਥਾਂ ਤੇ ਊਂਗਲੀਆਂ ਵਿਚ ਸਿਗਾਰ ਦਬਾਏ ਹੋਏ ਨਜ਼ਰ ਆ ਰਹੇ ਹਨ। ਡੂੰਘੇ ਕਾਲੇ ਰੰਗ ਦੇ ਚਸ਼ਮੇ, ਉਨ੍ਹਾਂ ਦੀ ਠੰਢੀ ਅਤੇ ਭਿਆਨਕ ਸ਼ਖਸੀਅਤ ਨੂੰ ਹੋਰ ਵਧਾਉਂਦੇ ਹਨ। ਇਹ ਕਿਰਦਾਰ ਮੋਹਨ ਬਾਬੂ ਦੁਆਰਾ ਨਿਭਾਏ ਜਾ ਰਹੇ ਬੇਹੱਦ ਤਾਕਤਵਰ ਅਤੇ ਵੱਡੇ ਵਿਲੇਨ ਦੀ ਭੂਮਿਕਾ ਵਿਚ ਵਾਪਸੀ ਨੂੰ ਦਰਜ ਕਰਦਾ ਹੈ। ਨਾਨੀ ਇਸ ਫਿਲਮ ਵਿਚ ਇਕ ਡੂੰਘੇ ਅਤੇ ਇਮੋਸ਼ਨਸ ਨਾਲ ਭਰੇ ਕਿਰਦਾਰ ਵਿਚ ਨਜ਼ਰ ਆਉਣ ਵਾਲੇ ਹਨ।

ਪੋਸਟਰ ਸ਼ੇਅਰ ਕਰਦੇ ਹੋਏ ਮੇਕਰਸ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਹੈ, “ਨਾਂ ਹੈ ‘ਸ਼ਿਕੰਜਾ ਮਾਲਿਕ’...ਸਿਨੇਮਾ ਦਾ ਡਾਰਕ ਲੌਰਡ ਫਿਰ ਪਰਤ ਆਇਆ...ਲੈ ਕੇ ਆ ਰਹੇ ਹਨ ਲਿਜੈਂਡਰੀ @ ਦਿ ਮੋਹਨ ਬਾਬੂ.. .। ਫਿਲਮ ਤੇਲਗੂ, ਹਿੰਦੀ, ਤਾਮਿਲ, ਕੰਨੜ, ਮਲਿਆਲਮ, ਬਾਂਗਲਾ, ਇੰਗਲਿਸ਼ ਅਤੇ ਸਪੈਨਿਸ਼ ਭਾਸ਼ਾਵਾਂ ਵਿਚ ਰਿਲੀਜ਼ ਹੋਵੇਗੀ।”

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News