ਪੰਜਾਬੀ ਫ਼ਿਲਮ ''ਸੁੱਚਾ ਸੂਰਮਾ'' ਦੀ ਪਹਿਲੀ ਝਕਲ ਆਈ ਸਾਹਮਣੇ, ਸ਼ਾਨਦਾਰ ਲੁੱਕ ''ਚ ਬੱਬੂ ਮਾਨ ਆਏ ਨਜ਼ਰ

Monday, Aug 12, 2024 - 04:40 PM (IST)

ਪੰਜਾਬੀ ਫ਼ਿਲਮ ''ਸੁੱਚਾ ਸੂਰਮਾ'' ਦੀ ਪਹਿਲੀ ਝਕਲ ਆਈ ਸਾਹਮਣੇ, ਸ਼ਾਨਦਾਰ ਲੁੱਕ ''ਚ ਬੱਬੂ ਮਾਨ ਆਏ ਨਜ਼ਰ

ਜਲੰਧਰ (ਬਿਊਰੋ) : ਬੱਬੂ ਮਾਨ ਦੀ ਆਉਣ ਵਾਲੀ ਫ਼ਿਲਮ ' ਸੁੱਚਾ ਸੂਰਮਾ' ਉਦੋਂ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਦੋਂ ਤੋਂ ਇਸ ਦਾ ਮੋਸ਼ਨ ਪੋਸਟਰ ਜਾਰੀ ਕੀਤਾ ਗਿਆ ਹੈ। ਇਸ ਫ਼ਿਲਮ ਦੇ ਮੋਸ਼ਨ ਪੋਸਟਰ ਨੇ ਸ਼ਾਨਦਾਰ ਬੈਕਗਰਾਉਂਡ ਸਕੋਰ ਦੇ ਨਾਲ ਦੁਨੀਆ ਭਰ ਦੇ ਦਰਸ਼ਕਾਂ ਤੋਂ ਦਿਲਚਸਪ ਪ੍ਰਤੀਕ੍ਰਿਆ ਪ੍ਰਾਪਤ ਕੀਤੀ ਹੈ। ਮੋਸ਼ਨ ਪੋਸਟਰ ਦਾ ਜੋਸ਼ ਅਜੇ ਖ਼ਤਮ ਵੀ ਨਹੀਂ ਸੀ ਹੋਇਆ ਕਿ ਫ਼ਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਦਾ ਇੱਕ ਹੋਰ ਪੋਸਟਰ ਜਾਰੀ ਕਰ ਦਿੱਤਾ ਹੈ। ਨਵੇਂ ਪੋਸਟਰ 'ਚ ਪੰਜਾਬ ਦੇ ਅਲਫ਼ਾਮੌਲ 'ਚ ਅਦਾਕਾਰ ਬੱਬੂ ਮਾਨ ਧਮਾਕੇਦਾਰ ਲੁੱਕ 'ਚ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਪ੍ਰਾਈਮ ਵੀਡੀਓ ਨੇ ਕੀਤਾ ‘ਫਾਲੋ ਕਰ ਲੋ ਯਾਰ’ ਦੇ ਲਾਂਚ ਦਾ ਐਲਾਨ

ਸਾਗਾ ਸਟੂਡੀਓਜ਼ ਅਤੇ ਸੇਵਨਕਲਰਜ਼ ਇਸ ਫ਼ਿਲਮ ਨੂੰ ਇਕੱਠੇ ਪੇਸ਼ ਕਰ ਰਹੇ ਹਨ। ਇਸ ਲੋਕ ਕਥਾ ਦਾ ਸਹੀ ਅਨੁਭਵ ਸਿਰਫ਼ ਸਿਨੇਮਾ ਘਰ 'ਚ ਹੀ ਕੀਤਾ ਜਾ ਸਕਦਾ ਹੈ। ਫ਼ਿਲਮ 'ਚ ਮੁੱਖ ਭੂਮਿਕਾ ਪੰਜਾਬ ਦੇ ਲਿਵਿੰਗ ਲੈਜੈਂਡ ਬੱਬੂ ਮਾਨ ਵੱਲੋਂ ਨਿਭਾਈ ਜਾ ਰਹੀ ਹੈ। ਹੋਰ ਪ੍ਰਮੁੱਖ ਭੂਮਿਕਾਵਾਂ 'ਚ ਸਮੇਕਸ਼ਾ ਔਸਵਾਲ, ਸੁਵਿੰਦਰ ਵਿਸਕੀ, ਸਰਬਜੀਤ ਚੀਮਾਅਤੇ ਜਗਜੀਤ ਬਾਜਵਾ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ -Sidharth Malhotra ਨਾਲ ਕੋਜੀ ਵੀਡੀਓ ਵਾਇਰਲ ਹੋਣ 'ਤੇ ਮਾਡਲ ਨੇ ਕਿਆਰਾ ਤੋਂ ਮੰਗੀ ਮੁਆਫ਼ੀ

ਸੁੱਚਾ ਸੂਰਮਾ ਇੱਕ ਪ੍ਰਸਿੱਧ ਪੰਜਾਬੀ ਲੋਕ ਕਥਾ ਹੈ, ਜੋ ਸੌ ਸਾਲ ਤੋਂ ਵੀ ਜ਼ਿਆਦਾ ਪੁਰਾਣੀ ਹੈ। ਸੁੱਚਾ ਸਿੰਘ ਦੇ ਜੀਵਨ 'ਚ ਇੱਕ ਅਜਿਹੀ ਘਟਨਾ ਵਾਪਰਦੀ ਹੈ, ਜੋ ਉਸ ਨੂੰ ਸੁੱਚਾ ਸਿੰਘ ਤੋਂ ਸੁੱਚਾ ਸੂਰਮਾ ਬਣਾ ਦਿੰਦੀ ਹੈ। ਇਹ ਇੱਕ ਅਜਿਹੀ ਫ਼ਿਲਮ ਹੈ, ਜਿਸ ਨੂੰ ਦੇਖਣਾ ਜ਼ਰੂਰੀ ਹੈ। ਫ਼ਿਲਮ ਦੇ ਸੰਵਾਦ ਗੁਰਪ੍ਰੀਤ ਰਟੋਲ ਦੁਆਰਾ ਲਿਖੇ ਗਏ ਹਨ ਅਤੇ ਇਸ ਨੂੰ ਅਮਿਤੋਜ ਮਾਨ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਫ਼ਿਲਮ ਦਾ ਸੰਗੀਤ ਸਾਗਾ ਮਿਊਜ਼ਿਕ ਦੇ ਅਧਿਕਾਰਕ ਹੈਂਡਲਾਂ ਤੇ ਰਿਲੀਜ਼ ਕੀਤਾ ਜਾਵੇਗਾ। ਇਹ ਫ਼ਿਲਮ 20 ਸਤੰਬਰ 2024 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News