ਸਲਮਾਨ, ਰਣਬੀਰ ਤੇ ਅਜੇ ਦੇਵਗਨ ਨੂੰ ‘ਦਿ ਕੇਰਲ ਸਟੋਰੀ’ ਨੇ ਛੱਡਿਆ ਪਿੱਛੇ, ਹਾਸਲ ਕੀਤਾ ਇਹ ਮੁਕਾਮ
Wednesday, May 17, 2023 - 12:52 PM (IST)
ਮੁੰਬਈ (ਬਿਊਰੋ)– ‘ਦਿ ਕੇਰਲ ਸਟੋਰੀ’ ਆਏ ਦਿਨ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। ‘ਦਿ ਕੇਰਲ ਸਟੋਰੀ’ ਇਸ ਸਾਲ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਬਣ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਆਰੀਅਨ ਡਰੱਗਸ ਕੇਸ : ਸਮੀਰ ਵਾਨਖੇੜੇ ਦਾ ਫੋਨ ਜ਼ਬਤ, 25 ਕਰੋੜ ਵਸੂਲਣ ਦੀ ਸਾਜ਼ਿਸ਼ ਦਾ ਪਰਦਾਫਾਸ਼
‘ਦਿ ਕੇਰਲ ਸਟੋਰੀ’ ਨੇ ਹੁਣ ਤਕ 156.69 ਕਰੋੜ ਰੁਪਏ ਕਮਾ ਲਏ ਹਨ। ਕਮਾਈ ਦੇ ਮਾਮਲੇ ’ਚ ਪਹਿਲੇ ਨੰਬਰ ’ਤੇ ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਹੈ। ਦੂਜੇ ਨੰਬਰ ’ਤੇ ‘ਦਿ ਕੇਰਲ ਸਟੋਰੀ’, ਤੀਜੇ ਨੰਬਰ ’ਤੇ ‘ਤੂ ਝੂਠੀ ਮੈਂ ਮੱਕਾਰ’, ਚੌਥੇ ਨੰਬਰ ’ਤੇ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਤੇ ਪੰਜਵੇਂ ਨੰਬਰ ’ਤੇ ‘ਭੋਲਾ’ ਫ਼ਿਲਮ ਸ਼ਾਮਲ ਹਨ।
ਦੱਸ ਦੇਈਏ ਕਿ ‘ਦਿ ਕੇਰਲ ਸਟੋਰੀ’ ਨੇ ਆਪਣੇ ਦੂਜੇ ਹਫ਼ਤੇ ’ਚ ਵੀ ਸ਼ਾਮਲ ਕਮਾਈ ਕੀਤੀ ਹੈ। ਫ਼ਿਲਮ ਨੇ ਲਗਾਤਾਰ 10 ਕਰੋੜ ਤੋਂ ਵੱਧ ਇਕ ਦਿਨ ਦੀ ਕਮਾਈ ਕੀਤੀ ਹੈ। ਹਾਲਾਂਕਿ ਕੱਲ ਯਾਨੀ ਮੰਗਲਵਾਰ ਦੀ ਕਮਾਈ 9.65 ਕਰੋੜ ਰੁਪਏ ਰਹੀ।
ਇਸ ਫ਼ਿਲਮ ਦਾ ਜਿਥੇ ਕੁਝ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਕੁਝ ਲੋਕ ਇਸ ਫ਼ਿਲਮ ਦਾ ਵਿਰੋਧ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਫ਼ਿਲਮ ’ਚ ਧਰਮ ਨੂੰ ਲੈ ਕੇ ਨਫ਼ਰਤ ਫੈਲਾਈ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।