ਅੱਜ ਰਿਲੀਜ਼ ਹੋਵੇਗਾ ਪ੍ਰਤੀਕ ਗਾਂਧੀ ਤੇ ਰਿਚਾ ਚੱਢਾ ਸਟਾਰਰ ਵੈੱਬ ਸੀਰੀਜ਼ ‘ਦਿ ਗ੍ਰੇਟ ਇੰਡੀਅਨ ਮਰਡਰ’ ਦਾ ਟਰੇਲਰ

Tuesday, Jan 18, 2022 - 08:49 AM (IST)

ਅੱਜ ਰਿਲੀਜ਼ ਹੋਵੇਗਾ ਪ੍ਰਤੀਕ ਗਾਂਧੀ ਤੇ ਰਿਚਾ ਚੱਢਾ ਸਟਾਰਰ ਵੈੱਬ ਸੀਰੀਜ਼ ‘ਦਿ ਗ੍ਰੇਟ ਇੰਡੀਅਨ ਮਰਡਰ’ ਦਾ ਟਰੇਲਰ

ਮੁੰਬਈ (ਬਿਊਰੋ)– ਇਕ ਮਰਡਰ ਮਿਸਟਰੀ ਵੈੱਬ ਸੀਰੀਜ਼ ‘ਦਿ ਗ੍ਰੇਟ ਇੰਡੀਅਨ ਮਰਡਰ’ ਜਲਦ ਹੀ ਹੌਟਸਟਾਰ ਸਪੈਸ਼ਲ ਦੇ ਤਹਿਤ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਹੋਣ ਜਾ ਰਹੀ ਹੈ। ਸੀਰੀਜ਼ ’ਚ ਪ੍ਰਤੀਕ ਗਾਂਧੀ, ਰਿਚਾ ਚੱਢਾ, ਆਸ਼ੂਤੋਸ਼ ਰਾਣਾ, ਰਘੁਬੀਰ ਯਾਦਵ ਤੇ ਪੌਲੀ ਡੈਮ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

ਇਸ ਵੈੱਬ ਸੀਰੀਜ਼ ਦਾ ਨਿਰਦੇਸ਼ਨ ਤਿਗਮਾਂਸ਼ੂ ਧੂਲੀਆ ਵਲੋਂ ਕੀਤਾ ਗਿਆ ਹੈ ਤੇ ਅਜੇ ਦੇਵਗਨ ਤੇ ਪ੍ਰੀਤੀ ਵਿਨੇ ਸਿਨਹਾ ਵਲੋਂ ਨਿਰਮਿਤ ਹੈ। ਸੀਰੀਜ਼ ਦਾ ਮੋਸ਼ਨ ਪੋਸਟਰ ਸੋਮਵਾਰ ਨੂੰ ਰਿਲੀਜ਼ ਹੋਇਆ ਹੈ। ਟਰੇਲਰ ਅੱਜ ਰਿਲੀਜ਼ ਹੋਵੇਗਾ।

‘ਦਿ ਗ੍ਰੇਟ ਇੰਡੀਅਨ ਮਰਡਰ’ ਪ੍ਰਸਿੱਧ ਲੇਖਕ ਵਿਕਾਸ ਸਵਰੂਪ ਦੇ ਨਾਵਲ ਸਿਕਸ ਸਸਪੈਕਟਸ ਦਾ ਸਕ੍ਰੀਨ ਰੂਪਾਂਤਰ ਹੈ। ਵਿਕਾਸ ਸਵਰੂਪ ਇਕ ਰਿਟਾਇਰਡ ਭਾਰਤੀ ਡਿਪਲੋਮੈਟ ਹਨ ਤੇ ਉਨ੍ਹਾਂ ਦਾ ਪ੍ਰਸਿੱਧ ਨਾਵਲ ਡੈਨੀ ਬੋਇਲ ਵਲੋਂ ਸਾਲ 2015 ’ਚ ਫ਼ਿਲਮ ‘ਸਲੱਮਡੌਗ ਮਿਲੀਅਨੇਅਰ’ ’ਚ ਬਣਾਇਆ ਗਿਆ ਸੀ, ਜੋ ਕਿ ਦੁਨੀਆ ਭਰ ’ਚ ਹਿੱਟ ਹੋਈ ਸੀ ਤੇ ਆਸਕਰ ਸਮੇਤ ਕਈ ਪੁਰਸਕਾਰ ਜਿੱਤੇ ਸਨ।

ਏ. ਆਰ. ਰਹਿਮਾਨ ਤੇ ਗੁਲਜ਼ਾਰ ਨੇ ਇਸ ਫ਼ਿਲਮ ਲਈ ਆਸਕਰ ਐਵਾਰਡ ਵੀ ਜਿੱਤੇ ਸਨ। ਉਨ੍ਹਾਂ ਇਹ ਨਾਵਲ 2005 ’ਚ ਲਿਖਿਆ ਸੀ। ‘ਸਿਕਸ ਸਸਪੈਕਟਸ’ 2008 ਦਾ ਨਾਵਲ ਹੈ। ਮੋਸ਼ਨ ਪੋਸਟਰ ਦੇ ਰਿਲੀਜ਼ ਤੋਂ ਪਹਿਲਾਂ ਸਟਾਰਕਾਸਟ ਨੇ ਸੋਮਵਾਰ ਨੂੰ ਆਪਣੀਆਂ ਵੀਡੀਓਜ਼ ਪੋਸਟ ਕੀਤੀਆਂ, ਜਿਨ੍ਹਾਂ ’ਚ ਵਿੱਕੀ ਰਾਏ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News