ਫਿਲਮ ‘ਇਨ ਗਲੀਓਂ ਮੇਂ’ ਦਾ ਪਹਿਲਾ ਗੀਤ ‘ਪਤੰਗ ਕੀ ਡੋਰ’ ਰਿਲੀਜ਼
Saturday, Feb 15, 2025 - 05:19 PM (IST)

ਮੁੰਬਆ (ਬਿਊਰੋ) - ਅਵਿਨਾਸ਼ ਦਾਸ ਵੱਲੋਂ ਨਿਰਦੇਸ਼ਤ ਕਾਮੇਡੀ ਡ੍ਰਾਮਾ ਫਿਲਮ ‘ਇਨ ਗਲੀਓਂ ਮੇਂ’ ਦਾ ਪਹਿਲਾ ਗੀਤ ‘ਪਤੰਗ ਕੀ ਡੋਰ’ ਰਿਲੀਜ਼ ਹੋ ਗਿਆ ਹੈ। ਫਿਲਮ ’ਚ ਵਿਵਾਨ ਸ਼ਾਹ ਤੇ ਅਦਾਕਾਰਾ ਅਵੰਤਿਕਾ ਦਸਾਨੀ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ।
ਇਹ ਵੀ ਪੜ੍ਹੋ- ਮਸ਼ਹੂਰ ਨਿਰਦੇਸ਼ਕ ਨੂੰ 3 ਮਹੀਨੇ ਦੀ ਹੋਈ ਜੇਲ, ਜਾਣੋ ਕੀ ਹੈ ਮਾਮਲਾ
ਗੀਤ ਨੂੰ ਅਰਮਾਨ ਮਲਿਕ ਤੇ ਪਲਕ ਮੁੱਛਾਲ ਨੇ ਗਾਇਆ ਹੈ। ਫਿਲਮ ਦੀ ਕਹਾਣੀ ਡਿਜੀਟਲ ਯੁੱਗ ਦੇ ਮਾਹੌਲ ’ਤੇ ਅਾਧਾਰਿਤ ਹੈ। ਇਹ ਫਿਲਮ ਵਿਨੋਦ ਯਾਦਵ ਅਤੇ ਨੀਰੂ ਯਾਦਵ ਵੱਲੋਂ ਬਣਾਈ ਗਈ ਹੈ ਅਤੇ ਅਲਕੋਰ ਪ੍ਰੋਡਕਸ਼ਨਜ਼ ਇਸ ਦੇ ਸਹਿ-ਨਿਰਮਾਤਾ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8