ਮਸ਼ਹੂਰ ਯੂਟਿਊਬਰ ਨੇ ਖੁਦ ਨੂੰ ਗਿਫਟ ਕੀਤੀ ਖਰੀਦੀ ਲੱਖਾਂ ਦੀ ਕਾਰ

Sunday, Aug 25, 2024 - 03:02 PM (IST)

ਮਸ਼ਹੂਰ ਯੂਟਿਊਬਰ ਨੇ ਖੁਦ ਨੂੰ ਗਿਫਟ ਕੀਤੀ ਖਰੀਦੀ ਲੱਖਾਂ ਦੀ ਕਾਰ

ਮੁੰਬਈ- 'ਬਿੱਗ ਬੌਸ OTT 3' ਹਾਲ ਹੀ 'ਚ ਖਤਮ ਹੋਇਆ ਹੈ ਅਤੇ ਸਾਰੇ ਪ੍ਰਤੀਯੋਗੀ ਅਜੇ ਵੀ ਲਾਈਮਲਾਈਟ 'ਚ ਹਨ। ਕੁਝ ਲੋਕ ਇਸ ਸਮੇਂ ਦੋਸਤੀ ਨਿਭਾਅ ਰਹੇ ਹਨ ਤਾਂ ਕੁਝ ਕੰਮ 'ਚ ਰੁੱਝੇ ਹੋਏ ਹਨ। ਇਸ ਦੌਰਾਨ, ਹੁਣ 'ਬਿੱਗ ਬੌਸ ਓਟੀਟੀ 3' ਦੀ ਮਸ਼ਹੂਰ ਪ੍ਰਤੀਯੋਗੀ ਸ਼ਿਵਾਨੀ ਕੁਮਾਰੀ ਬਾਰੇ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਸ਼ਿਵਾਨੀ ਨੇ ਇਸ ਸ਼ੋਅ ਨਾਲ ਅਜਿਹੀ ਪਛਾਣ ਬਣਾਈ ਹੈ ਕਿ ਹੁਣ ਦੇਸ਼ ਦੇ ਹਰ ਕੋਨੇ ਤੋਂ ਲੋਕ ਇਸ ਛੋਟੇ ਜਿਹੇ ਪਿੰਡ ਦੀ ਇਸ ਲੜਕੀ ਨੂੰ ਜਾਣਦੇ ਹਨ। ਬਿੱਗ ਬੌਸ 'ਚ ਉਸ ਨੇ ਜੋ ਡਰਾਮਾ ਕੀਤਾ ਹੈ, ਉਸ ਤੋਂ ਬਾਅਦ ਉਹ ਹਰ ਘਰ 'ਚ ਮਸ਼ਹੂਰ ਹੋ ਗਈ ਹੈ।

PunjabKesari

ਹੁਣ ਇਸ ਗੱਲ ਦਾ ਠੋਸ ਸਬੂਤ ਸਾਹਮਣੇ ਆਇਆ ਹੈ ਕਿ ਸ਼ਿਵਾਨੀ ਨੇ ਇਸ ਸ਼ੋਅ 'ਚ ਨਾਮ ਦੇ ਨਾਲ-ਨਾਲ ਪ੍ਰਸਿੱਧੀ ਵੀ ਕਮਾ ਲਈ ਹੈ। ਦਰਅਸਲ, ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਿਵਾਨੀ ਨੇ ਹੁਣ ਇਕ ਪਲ 'ਚ ਲੱਖਾਂ ਰੁਪਏ ਖਰਚ ਕਰ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ਿਵਾਨੀ ਕੁਮਾਰੀ ਨੇ ਹੁਣ ਖੁਦ ਨੂੰ ਇੱਕ ਮਹਿੰਗਾ ਤੋਹਫਾ ਦਿੱਤਾ ਹੈ। ਉਸ ਨੇ ਨਵੀਂ ਕਾਰ ਖਰੀਦੀ ਹੈ। ਇਸ ਨਵੀਂ ਕਾਰ ਨਾਲ ਉਨ੍ਹਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਕੀ ਹੈ ਕਾਰ ਦੀ ਕੀਮਤ?
ਸੋਸ਼ਲ ਮੀਡੀਆ ਦੀ ਸਨਸਨੀ ਸ਼ਿਵਾਨੀ ਕੁਮਾਰੀ ਨੇ ਨਵੀਂ ਮਾਰੂਤੀ ਸੁਜ਼ੂਕੀ ਫ੍ਰਾਂਕਸ ਖਰੀਦੀ ਹੈ। ਇਹ ਕਾਰ ਬਹੁਤ ਹੀ ਸਟਾਈਲਿਸ਼ ਹੈ ਅਤੇ ਇਕ ਕੰਪੈਕਟ SUV ਹੈ, ਜਿਸ ਦੀ ਲੋਕਪ੍ਰਿਯਤਾ ਦੇਸ਼ ਵਿਚ ਵਧ ਰਹੀ ਹੈ। ਹੁਣ ਜੇਕਰ ਇਸ ਕਾਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਕਾਫੀ ਮਹਿੰਗੀ ਹੈ ਅਤੇ ਮੱਧ ਵਰਗ ਦੇ ਲੋਕ ਵੀ ਇਸ ਨੂੰ ਆਸਾਨੀ ਨਾਲ ਖਰੀਦ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸ਼ਿਵਾਨੀ ਕੁਮਾਰੀ ਦੀ ਇਸ ਨਵੀਂ ਚਮਕਦਾਰ ਕਾਰ ਦੀ ਕੀਮਤ ਕਰੀਬ 13 ਲੱਖ ਰੁਪਏ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News