ਮਸ਼ਹੂਰ ਅਦਾਕਾਰਾ ਨੇ Air India ਨੂੰ ਲਗਾਈ ਫਟਕਾਰ, ਜਾਣੋ ਕਾਰਨ

Sunday, Oct 06, 2024 - 04:18 PM (IST)

ਮੁੰਬਈ- ਅਦਾਕਾਰਾ ਤਿਲੋਤਮਾ ਸ਼ੋਮ ਨੇ ਐਤਵਾਰ ਨੂੰ ਏਅਰ ਇੰਡੀਆ 'ਤੇ ਬਿਨਾਂ ਦੱਸੇ ਫਲਾਈਟ ਦੇਰੀ ਕਰਨ ਦਾ ਦੋਸ਼ ਲਗਾਇਆ। ਤਿਲੋਤਮਾ ਸ਼ੋਮ ਨੇ ਕਿਹਾ, ਮੁੰਬਈ ਤੋਂ ਲੰਡਨ ਦੀ ਫਲਾਈਟ ਲਗਭਗ 9 ਘੰਟੇ ਲਈ ਮੁਲਤਵੀ ਕਰ ਦਿੱਤੀ ਗਈ ਸੀ। ਨਾਲ ਹੀ, ਇਸ ਦੇਰੀ ਦੀ ਕੋਈ ਅਗਾਊਂ ਸੂਚਨਾ ਨਹੀਂ ਦਿੱਤੀ ਗਈ ਸੀ। ਇਸ 'ਤੇ ਏਅਰਲਾਈਨ ਦਾ ਕਹਿਣਾ ਹੈ ਕਿ ਸਾਡੀ ਤਰਫੋਂ ਰਜਿਸਟਰਡ ਫੋਨ ਨੰਬਰ 'ਤੇ ਸੰਦੇਸ਼ ਭੇਜਿਆ ਗਿਆ ਸੀ, ਅਸੀਂ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ।

ਅਦਾਕਾਰਾ ਨੇ ਫਲਾਈਟ 'ਚ ਦੇਰੀ ਹੋਣ ਦਾ ਲਗਾਇਆ ਦੋਸ਼
ਤਿਲੋਤਮਾ ਸ਼ੋਮ ਨੇ ਕਿਹਾ ਕਿ ਏਅਰਲਾਈਨ ਨੇ ਇਸ ਮਾਮਲੇ 'ਤੇ ਕੋਈ ਜਵਾਬ ਨਹੀਂ ਦਿੱਤਾ। ਇਸ ਦਾ ਵੀ ਕੋਈ ਹੱਲ ਨਹੀਂ ਨਿਕਲਿਆ। ਸ਼ੋਮ ਨੇ ਟਵਿੱਟਰ 'ਤੇ ਕਿਹਾ, ਸਵੇਰੇ 5.15 ਵਜੇ ਏਅਰ ਇੰਡੀਆ ਦੀ ਫਲਾਈਟ ਨੂੰ ਕਰੀਬ 9 ਘੰਟੇ ਲਈ ਰੋਕਿਆ ਗਿਆ। ਦੇਰੀ ਬਾਰੇ ਯਾਤਰੀਆਂ ਨੂੰ ਸੂਚਿਤ ਕਰਨ ਲਈ ਏਅਰਲਾਈਨ ਵੱਲੋਂ ਕੋਈ ਸੁਨੇਹਾ ਜਾਂ ਕਾਲ ਨਹੀਂ ਆਈ। ਏਅਰ ਇੰਡੀਆ ਨਾਲ ਸੰਪਰਕ ਕਰਨ 'ਤੇ, ਉਹ ਸਿਰਫ ਇੰਨਾ ਹੀ ਕਹਿ ਸਕੇ ਕਿ ਸਾਨੂੰ ਅਸੁਵਿਧਾ ਲਈ ਖੇਦ ਹੈ। ਉਸ ਨੇ ਕਿਹਾ, 'ਏਅਰ ਇੰਡੀਆ ਤੁਸੀਂ ਆਪਣੇ ਗਾਹਕਾਂ ਨੂੰ ਕਿਉਂ ਨਹੀਂ ਦੱਸਦੇ ਕਿ ਤੁਹਾਡੀ ਫਲਾਈਟ 8.5 ਘੰਟੇ ਦੀ ਦੇਰੀ ਨਾਲ ਚੱਲ ਰਹੀ ਹੈ। ਕੋਈ ਅਗਾਊਂ ਸੂਚਨਾ ਨਹੀਂ ਦਿੱਤੀ ਗਈ ਸੀ।''

ਏਅਰ ਇੰਡੀਆ ਨੇ ਦਿੱਤਾ ਅਜਿਹਾ ਜਵਾਬ 
ਅਦਾਕਾਰਾ ਨੇ ਆਪਣੇ ਟਵੀਟ 'ਤੇ ਕਿਹਾ, ਇਸ ਦੌਰਾਨ ਏਅਰਪੋਰਟ 'ਤੇ ਇਕ ਮਰੀਜ਼ ਵੀ ਮੌਜੂਦ ਹੈ, ਜਿਸ ਨੇ ਇਸ ਜਹਾਜ਼ ਰਾਹੀਂ ਲੰਡਨ ਜਾਣਾ ਹੈ ਆਪਣੇ ਇਲਾਜ ਲਈ। ਉਹ 5:15 'ਤੇ ਰਵਾਨਾ ਹੋਣ ਵਾਲੀ ਫਲਾਈਟ ਲਈ ਰਾਤ 2 ਵਜੇ ਏਅਰਪੋਰਟ ਪਹੁੰਚੀ ਸੀ। ਇਸ ਦੇ ਜਵਾਬ 'ਚ ਏਅਰ ਇੰਡੀਆ ਨੇ ਕਿਹਾ ਕਿ ਅਸੁਵਿਧਾ ਨੂੰ ਘੱਟ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਏਅਰਲਾਈਨ ਦੁਆਰਾ ਰਜਿਸਟਰਡ ਨੰਬਰ 'ਤੇ ਇੱਕ ਸੁਨੇਹਾ ਭੇਜਿਆ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News