''ਦਿ ਫੈਮਲੀ ਮੈਨ 2'' ਦੇ ਟਰੇਲਰ ''ਤੇ ਭੜਕੇ ਰਾਜਸਭਾ ਸੰਸਦ ਮੈਂਬਰ, ਸਰਕਾਰ ਨੂੰ ਚਿਤਾਵਨੀ ਦਿੰਦੇ ਆਖੀ ਵੱਡੀ ਗੱਲ

Monday, May 24, 2021 - 01:39 PM (IST)

''ਦਿ ਫੈਮਲੀ ਮੈਨ 2'' ਦੇ ਟਰੇਲਰ ''ਤੇ ਭੜਕੇ ਰਾਜਸਭਾ ਸੰਸਦ ਮੈਂਬਰ, ਸਰਕਾਰ ਨੂੰ ਚਿਤਾਵਨੀ ਦਿੰਦੇ ਆਖੀ ਵੱਡੀ ਗੱਲ

ਨਵੀਂ ਦਿੱਲੀ (ਬਿਊਰੋ) : 'ਦਿ ਫੈਮਲੀ ਮੈਨ 2' ਦੇ ਖ਼ਿਲਾਫ਼ ਦੇਸ਼ 'ਚ ਹੁਣ ਮਾਹੌਲ ਗਰਮ ਹੋ ਰਿਹਾ ਹੈ। ਰਾਜ ਸਭਾ ਮੈਂਬਰ ਵਾਇਕੋ ਵੀ ਮਨੋਜ ਬਾਜਪਾਈ ਦੀ ਇਸ ਵੈੱਬ ਸੀਰੀਜ਼ 'ਤੇ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ। ਵਾਇਕੋ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਇਕ ਪੱਤਰ ਵੀ ਲਿਖਿਆ ਹੈ, ਜਿਸ 'ਚ ਉਸ ਨੇ ਇਸ ਵੈੱਬ ਸੀਰੀਜ਼ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਮੰਗ ਕੀਤੀ ਹੈ ਕਿ ਇਸ 'ਤੇ ਪਾਬੰਦੀ ਲਗਾਈ ਜਾਵੇ। ਇਸ ਤੋਂ ਪਹਿਲਾਂ ਲੋਕ ਸੀਰੀਜ਼ ਦੇ ਵਿਰੋਧ 'ਚ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਸਨ ਅਤੇ ਮੰਗ ਕਰਦੇ ਸਨ ਕਿ ਇਸ 'ਤੇ ਪਾਬੰਦੀ ਲਗਾਈ ਜਾਵੇ।

PunjabKesari
ਵਾਇਕੋ ਨੇ ਆਪਣੇ ਪੱਤਰ 'ਚ ਲਿਖਿਆ ਕਿ 'ਦਿ ਫੈਮਲੀ ਮੈਨ 2' ਦੇ ਹਾਲ ਹੀ 'ਚ ਰਿਲੀਜ਼ ਹੋਏ ਟਰੇਲਰ 'ਚ ਤਮਿਲ ਲੋਕਾਂ ਨੂੰ ਅੱਤਵਾਦੀ ਅਤੇ ਆਈ. ਐੱਸ. ਆਈ. ਏਜੰਟ ਦਿਖਾਇਆ ਗਿਆ ਹੈ, ਜਿਨ੍ਹਾਂ ਦੇ ਪਾਕਿਸਤਾਨ ਨਾਲ ਸਬੰਧ ਜੁੜੇ ਹੋਏ ਹਨ। ਇਸ ਦੇ ਨਾਲ ਹੀ ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਤਮਿਲ ਜਿਨ੍ਹਾਂ 'ਤਮਿਲ ਏਲਮ ਵਾਰੀਅਰਜ਼' ਨੇ ਕੁਰਬਾਨੀ ਦਿੱਤੀ, ਇਸ ਵੈੱਬ ਸੀਰੀਜ਼ 'ਚ ਉਸ ਦਾ ਕੰਮ ਅੱਤਵਾਦ ਨਾਲ ਜੁੜਿਆ ਦਿਖਾਇਆ ਗਿਆ ਹੈ।

ਨਤੀਜੇ ਭੁਗਤਣ ਲਈ ਸਰਕਾਰ ਨੂੰ ਚੇਤਾਵਨੀ
ਉਸ ਨੇ ਅੱਗੇ ਕਿਹਾ ਕਿ ਇਸ ਵੈੱਬ ਸੀਰੀਜ਼ 'ਚ ਅਦਾਕਾਰਾ ਸਾਮੰਥਾ ਅਕੀਨੇਨੀ ਨੂੰ ਇਕ ਅੱਤਵਾਦੀ ਦਿਖਾਇਆ ਗਿਆ ਹੈ, ਜਿਸ ਦਾ ਪਾਕਿਸਤਾਨੀ ਅੱਤਵਾਦੀਆਂ ਨਾਲ ਸੰਬੰਧ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੇ ਤਮਿਲ ਲੋਕਾਂ ਅਤੇ ਸੱਭਿਆਚਾਰ ਦਾ ਨਿਰਾਦਰ ਕੀਤਾ ਹੈ, ਇਸ ਨਾਲ ਤਮਿਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਦੱਸ ਦੇਈਏ ਕਿ ਆਪਣੇ ਪੱਤਰ ਰਾਹੀਂ ਸੰਸਦ ਮੈਂਬਰ ਵਾਇਕੋ ਨੇ ਇਹ ਵੀ ਕਿਹਾ ਹੈ ਕਿ ਤਾਮਿਲਨਾਡੂ ਇਸ ਵਿਰੁੱਧ ਸਖ਼ਤ ਇਤਰਾਜ਼ ਜਤਾਉਂਦਾ ਹੈ। ਇੰਨਾ ਹੀ ਨਹੀਂ ਵਾਇਕੋ ਨੇ ਇਸ ਸੀਰੀਜ਼ ਦੀ ਰਿਲੀਜ਼ਿੰਗ ਨੂੰ ਰੋਕਣ ਲਈ ਕਿਹਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇ ਨਹੀਂ ਰੋਕਿਆ ਗਿਆ ਤਾਂ ਇਸ ਦੇ ਨਤੀਜੇ ਸਰਕਾਰ ਨੂੰ ਭੁਗਤਣੇ ਪੈਣਗੇ। ਫ਼ਿਲਮ ਟਰੇਡ ਐਨਾਲਿਸਟ ਸੁਮਿਤ ਨੇ ਆਪਣੇ ਟਵਿੱਟਰ ਹੈਂਡਲ 'ਤੇ ਰਾਜ ਸਭਾ ਦੇ ਸੰਸਦ ਮੈਂਬਰ ਵਾਇਕੋ ਨਾਲ ਇਹ ਗੱਲ ਸਾਂਝੀ ਕੀਤੀ ਹੈ।

ਦੱਸਣਯੋਗ ਹੈ ਕਿ ਦਰਸ਼ਕ ਲੰਬੇ ਸਮੇਂ ਤੋਂ 'ਦਿ ਫੈਮਿਲੀ ਮੈਨ 2' ਦਾ ਇੰਤਜ਼ਾਰ ਕਰ ਰਹੇ ਹਨ ਪਰ ਜਿਵੇਂ ਹੀ ਟਰੇਲਰ ਰਿਲੀਜ਼ ਹੋਇਆ ਤਾਂ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੁਝ ਘੰਟਿਆਂ 'ਚ ਸ਼ੁਰੂ ਹੋ ਗਈ। ਲੋਕਾਂ ਨੇ ਤਮਿਲ ਨੂੰ ਅੱਤਵਾਦੀ ਦਿਖਾਉਣ ਦਾ ਸੀਰੀਜ਼ 'ਤੇ ਦੋਸ਼ ਲਾਇਆ। ਕੁਝ ਨੇ ਸਾਮੰਥਾ ਨੂੰ ਵੀ ਸੀਰੀਜ਼ 'ਚ ਅੱਤਵਾਦੀ ਦੀ ਭੂਮਿਕਾ ਨਿਭਾਉਣ ਲਈ ਨਿਸ਼ਾਨਾ ਬਣਾਇਆ ਅਤੇ #ShameonyouSamantha ਸਾਰਾ ਦਿਨ ਟ੍ਰੈਂਡ ਕਰਦਾ ਰਿਹਾ।


author

sunita

Content Editor

Related News