ਯਸ਼ ਦੀ ''ਟੌਕਸਿਕ'' ਨੂੰ ਲੈ ਕੇ ਆਇਆ ਵੱਡਾ ਅਪਡੇਟ, ਜਾਣੋ ਕਦੋਂ ਹੋਵੇਗੀ ਇਹ ਫ਼ਿਲਮ ਰਿਲੀਜ਼

Thursday, Aug 08, 2024 - 05:06 PM (IST)

ਯਸ਼ ਦੀ ''ਟੌਕਸਿਕ'' ਨੂੰ ਲੈ ਕੇ ਆਇਆ ਵੱਡਾ ਅਪਡੇਟ, ਜਾਣੋ ਕਦੋਂ ਹੋਵੇਗੀ ਇਹ ਫ਼ਿਲਮ ਰਿਲੀਜ਼

ਮੁੰਬਈ- ਦੱਖਣ ਭਾਰਤੀ ਸਟਾਰ ਯਸ਼ ਦੀ 'KGF-2' ਤੋਂ ਬਾਅਦ ਕੋਈ ਫਿਲਮ ਨਹੀਂ ਆਈ ਹੈ। ਦਰਸ਼ਕ ਉਸ ਦੀ ਨਵੀਂ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ, ਯਸ਼ ਦੀ ਆਉਣ ਵਾਲੀ ਫਿਲਮ ਟੌਕਸਿਕ ਦੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ।ਯਸ਼ ਨੇ ਖੁਦ ਸੋਸ਼ਲ ਮੀਡੀਆ 'ਤੇ ਲੋਕਾਂ ਨਾਲ ਆਪਣੀ ਨਵੀਂ ਤਸਵੀਰ ਅਤੇ ਅਪਡੇਟ ਸ਼ੇਅਰ ਕੀਤੀ ਹੈ। ਇਹ ਵੀ ਦੱਸਿਆ ਕਿ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ।ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੀ ਅਤੇ ਨਿਰਦੇਸ਼ਕ ਦੀ ਤਸਵੀਰ ਸ਼ੇਅਰ ਕਰਦੇ ਹੋਏ, ਯਸ਼ ਨੇ ਲਿਖਿਆ - "ਸਫ਼ਰ ਦੀ ਸ਼ੁਰੂਆਤ #Toxic ਹੋ ਗਈ ਹੈ।" ਉਸ ਦੀ ਇਹ ਤਸਵੀਰ ਆਉਂਦੇ ਹੀ ਟਵਿੱਟਰ 'ਤੇ ਵਾਇਰਲ ਹੋ ਗਈ ਹੈ। ਇਸ 'ਤੇ ਲੋਕਾਂ ਵਲੋਂ ਕਾਫੀ ਕੁਮੈਂਟਸ ਆ ਰਹੇ ਹਨ।

 

ਫਿਲਮ ਦੀ ਗੱਲ ਕਰੀਏ ਤਾਂ ਟੌਕਸਿਕ 1950 ਦੇ ਦਹਾਕੇ 'ਤੇ ਆਧਾਰਿਤ ਹੋਵੇਗੀ ਅਤੇ ਡਰੱਗ ਮਾਫੀਆ ਦੀ ਹਨੇਰੀ ਦੁਨੀਆ ਦੀ ਕਹਾਣੀ ਨੂੰ ਦਿਖਾਇਆ ਜਾਵੇਗਾ। ਫਿਲਮ ਐਕਸ਼ਨ ਦੇ ਨਾਲ ਭਰਪੂਰ ਮਨੋਰੰਜਨ ਕਰੇਗੀ। ਇਸ 'ਚ ਕਿਆਰਾ ਅਡਵਾਨੀ, ਕਰੀਨਾ ਕਪੂਰ, ਦਿਸ਼ਾ ਪਟਾਨੀ ਵਰਗੀਆਂ ਅਦਾਕਾਰਾਂ ਦੇ ਨਾਂ ਲੀਡ ਅਦਾਕਾਰਾਂ ਵਜੋਂ ਸਾਹਮਣੇ ਆਏ ਸਨ।

ਹਾਲਾਂਕਿ ਫਿਲਮ ਮੇਕਰਸ ਵਲੋਂ ਅਜੇ ਤੱਕ ਕਿਸੇ ਨਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ 10 ਅਪ੍ਰੈਲ 2025 ਨੂੰ ਰਿਲੀਜ਼ ਹੋਵੇਗੀ। ਕੇ.ਜੀ.ਐਫ 2 ਤੋਂ ਬਾਅਦ ਇਹ ਉਸ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਹੈ। ਇਸ ਲਈ ਉਹ ਇਸ ਦੀ ਤਿਆਰੀ ਲਈ ਅਮਰੀਕਾ ਵੀ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News