‘ਹੱਸਦੇ-ਹਸਾਉਂਦੇ ਇਮੋਸ਼ਨਲ ਕਰ ਸਕਦੀ ਹੈ, ਇਹੀ ‘ਥੈਂਕ ਗੌਡ’ ਦੀ ਬੈਸਟ ਗੱਲ ਹੈ’
Thursday, Oct 27, 2022 - 01:23 PM (IST)
ਅਦਾਕਾਰ ਅਜੇ ਦੇਵਗਨ, ਸਿਧਾਰਥ ਮਲਹੋਤਰਾ ਤੇ ਅਦਾਕਾਰਾ ਰਕੁਲਪ੍ਰੀਤ ਸਟਾਰਰ ਫ਼ਿਲਮ ‘ਥੈਂਕ ਗੌਡ’ 25 ਅਕਤੂਬਰ ਨੂੰ ਰਿਲੀਜ਼ ਹੋ ਗਈ ਹੈ। ਇਸ ਕਾਮੇਡੀ ਫ਼ਿਲਮ ’ਚ ਜ਼ਬਰਦਸਤ ਟਵਿਸਟ ਤੇ ਟਰਨਜ਼ ਹਨ। ਦੀਵਾਲੀ ਤੋਂ ਠੀਕ ਇਕ ਦਿਨ ਬਾਅਦ ਰਿਲੀਜ਼ ਹੋਈ ਇਸ ਫ਼ਿਲਮ ਨੇ ਪਹਿਲੇ ਦਿਨ ਚੰਗਾ ਪ੍ਰਫਾਰਮ ਕੀਤਾ। ਇੰਦਰ ਕੁਮਾਰ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦੀ ਕਹਾਣੀ ਆਕਾਸ਼ ਕੌਸ਼ਿਕ ਤੇ ਮਧੁਰ ਸ਼ਰਮਾ ਨੇ ਲਿਖੀ ਹੈ। ਇਸ ’ਚ ਅਦਾਕਾਰਾ ਨੋਰਾ ਫਤੇਹੀ ਵੀ ਇਕ ਆਈਟਮ ਸੌਂਗ ’ਤੇ ਪ੍ਰਫਾਰਮ ਕਰਦੀ ਨਜ਼ਰ ਆਵੇਗੀ। ਫ਼ਿਲਮ ਟੀ-ਸੀਰੀਜ਼ ਫ਼ਿਲਮਜ਼ ਤੇ ਮਾਰੂਤੀ ਇੰਟਰਨੈਸ਼ਨਲ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਈ ਗਈ ਹੈ। ਫ਼ਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਸਿਧਾਰਥ ਮਲਹੋਤਰਾ, ਰਕੁਲਪ੍ਰੀਤ ਤੇ ਡਾਇਰੈਕਟਰ ਇੰਦਰ ਕੁਮਾਰ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਇਨ੍ਹਾਂ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼–
ਜ਼ਿਆਦਾਤਰ ਲੋਕਾਂ ਨੇ ਤੁਹਾਨੂੰ ਐਕਸ਼ਨ ਜਾਂ ਸੀਰੀਅਸ ਡਰਾਮਾ ਰੋਲਸ ’ਚ ਦੇਖਿਆ ਹੈ। ਤੁਹਾਨੂੰ ਇਸ ਵਾਰ ਬਿਲਕੁਲ ਵੱਖਰਾ ਜਾਨਰ ਟ੍ਰਾਈ ਕਰਨ ਲਈ ਕਿਸ ਨੇ ਪ੍ਰੇਰਿਤ ਕੀਤਾ?
ਸਿਧਾਰਥ ਮਲਹੋਤਰਾ– ਮੈਂ ਹਮੇਸ਼ਾ ਕਹਾਣੀਆਂ ਦੀ ਚੋਣ ਕਰਦਾ ਹਾਂ, ਕੋਸ਼ਿਸ਼ ਇਹੀ ਰਹੀ ਹੈ ਕਿ ਚੰਗੀ ਕਹਾਣੀ ਹੋਵੇ ਤੇ ਤੁਹਾਨੂੰ ਵੱਡੇ ਪਰਦੇ ’ਤੇ ਇਕ ਐਕਸਪੀਰੀਐਂਸ ਮਿਲੇ। ਇਸ ਵਾਰ ਇਤਫ਼ਾਕ ਦੀ ਗੱਲ ਹੈ ਕਿ ਇੰਦੂ ਜੀ ਤੇ ਮੈਂ ਕਦੋਂ ਤੋਂ ਗੱਲਾਂ ਕਰ ਰਹੇ ਸੀ, ਵੱਖੋ-ਵੱਖਰੀਆਂ ਕਹਾਣੀਆਂ ’ਤੇ ਚਰਚਾ ਹੋ ਰਹੀ ਸੀ ਪਰ ਜਦੋਂ ਮੈਂ ਇਸ ਕਹਾਣੀ ਨੂੰ ਸੁਣਿਆ ਇਕਦਮ ਸਟਾਰਟ ਤੋਂ ਫਿਨਿਸ਼, ਜੋ ਮੈਨੂੰ ਐਕਸਪੀਰੀਐਂਸ ਮਿਲਿਆ, ਮੈਂ ਬਹੁਤ ਹੱਸਿਆ। ਫ਼ਿਲਮ ’ਚ ਬਹੁਤ ਸਾਰੀਆਂ ਦਿਲਚਸਪ ਚੀਜ਼ਾਂ ਹਨ, ਜੋ ਲੋਕ ਟ੍ਰੇਲਰ ’ਚ ਵੀ ਦੇਖ ਰਹੇ ਹਨ। ਫਿਰ ਕਹਾਣੀ ਇਕ ਇਮੋਸ਼ਨਲ ਪੁਆਇੰਟ ’ਤੇ ਖ਼ਤਮ ਹੁੰਦੀ ਹੈ, ਜਿਸ ਨੂੰ ਲੋਕ ਹੁਣ ਦੇਖਣਗੇ। ਇਸ ਤੋਂ ਬਾਅਦ ਕਹਾਣੀ ਤੁਹਾਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਹਾਂ ਯਾਰ, ਮੈਂ ਵੀ ਇਹੀ ਕਰਦਾ ਹਾਂ।
ਇਕ ਕਲਾਕਾਰ ਵਜੋਂ ਇਕ ਕਿਰਦਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਕੇ ਖ਼ੁਦ ਨੂੰ ਦੂਜੇ ’ਚ ਢਾਲਣਾ ਕਿਹੋ ਜਿਹਾ ਹੈ?
ਸਿਧਾਰਥ ਮਲਹੋਤਰਾ– ਬਿਲਕੁਲ ਹਰ ਫ਼ਿਲਮ ’ਚ ਕੋਸ਼ਿਸ਼ ਰਹੀ ਹੈ ਕਿ ਲੁੱਕ ਵੱਖਰੀ ਹੋਵੇ, ਪ੍ਰਸਨੈਲਿਟੀ ਵੱਖਰੀ ਨਜ਼ਰ ਆਏ। ‘ਸ਼ੇਰਸ਼ਾਹ’ ਨਾਲੋਂ ਤਾਂ ਕਿਰਦਾਰ ਬਹੁਤ ਵੱਖਰਾ ਹੈ ਪਰ ਉਸ ’ਚ ਤਕਨੀਕ, ਐਕਸ਼ਨ ਤੇ ਕਿਰਦਾਰ ਦੀ ਮਿਹਨਤ ਸੀ। ਇਥੇ ਵੀ ਅਸੀਂ ਕਾਫੀ ਤਿਆਰੀ ਕੀਤੀ। ਮੈਂ ਕਹਾਂਗਾ ਕਿ ਵੱਡੇ ਪਰਦੇ ’ਤੇ ਕਾਮੇਡੀ ਕਰਨਾ ਵੀ ਓਨਾ ਹੀ ਮੁਸ਼ਕਿਲ ਹੈ। ਅਸੀਂ, ਲੇਖਕ ਤੇ ਇੰਦਰ ਜੀ ਮਿਲ ਕੇ ਵਿਚਾਰ ਕਰਦੇ ਸੀ ਕਿ ਸੀਨ ’ਤੇ ਕਿਹੋ ਜਿਹਾ ਟੋਨ ਹੋਣਾ ਚਾਹੀਦਾ ਹੈ, ਕਿਹੋ ਜਿਹਾ ਸੁਰ ਹੋਣਾ ਚਾਹੀਦਾ ਹੈ। ਮੇਰੇ ਲਈ ਅਯਾਨ ਕਪੂਰ ਜੋ ਕਿਰਦਾਰ ਨਿਭਾਅ ਰਿਹਾ ਹੈ, ਉਹ ਮਜ਼ੇਦਾਰ ਇਸ ਲਈ ਹੈ ਕਿਉਂਕਿ ਤੁਹਾਨੂੰ ਇਸ ਦੀ ਫ੍ਰਸਟ੍ਰੇਸ਼ਨ ’ਤੇ ਹਾਸਾ ਆਉਂਦਾ ਹੈ। ਗੁੱਸੇ ’ਚ ਪੁੱਠਾ-ਸਿੱਧਾ ਬੋਲਦਾ ਹੈ ਤੇ ਖ਼ੁਦ ’ਤੇ ਕੰਟਰੋਲ ਨਹੀਂ ਰਹਿੰਦਾ।
ਕਰਮ ’ਤੇ ਵਿਸ਼ਵਾਸ ਕਰਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਸਿਰਫ ਫ਼ਿਲਮਾਂ ’ਚ ਹੀ ਅਜਿਹਾ ਹੁੰਦਾ ਹੈ?
ਸਿਧਾਰਥ ਮਲਹੋਤਰਾ– ਅਸੀਂ ਕਿੰਨੀਆਂ ਚੀਜ਼ਾਂ ਕਰਦੇ ਹਾਂ, ਟ੍ਰੇਨਿੰਗ ਲੈਂਦੇ ਹਾਂ ਜਾਂ ਐਕਟਰ ਵੀ ਤਿਆਰੀ ਕਿਉਂ ਕਰਦੇ ਹਨ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਉਹ ਕੱਲ ਤੁਹਾਨੂੰ ਫਾਇਦਾ ਦੇਵੇਗਾ ਤੇ ਉਸ ਨਾਲ ਤੁਹਾਡਾ ਕੰਮ ਬਿਹਤਰ ਹੋਵੇਗਾ।
ਤੁਸੀਂ ਦਿੱਲੀ ਦੀ ਰਹਿਣ ਵਾਲੇ ਹੋ। ਤੁਸੀਂ ਹਿੰਦੀ, ਤਾਮਿਲ ਤੇ ਤੇਲਗੂ ਫ਼ਿਲਮਾਂ ਵੀ ਕੀਤੀਆਂ ਹਨ। ਤੁਹਾਡੇ ਟੈਲੇਂਟ ਦਾ ਸੀਕ੍ਰੇਟ ਕੀ ਹੈ?
ਰਕੁਲਪ੍ਰੀਤ ਸਿੰਘ– ਸੀਕ੍ਰੇਟ ਕੁਝ ਵੀ ਨਹੀਂ ਹੈ। ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੀ ਹਾਂ ਕਿ ਮੈਨੂੰ ਸਾਰੀਆਂ ਇੰਡਸਟ੍ਰੀਜ਼ ’ਚ ਕੰਮ ਕਰਨ ਦਾ ਮੌਕਾ ਮਿਲਿਆ। ਮੈਨੂੰ ਲੱਗਦਾ ਹੈ ਕਿ ਇਹ ਡੈਸਟਿਨੀ ਸੀ, ਅਜਿਹਾ ਕੁਝ ਪਲਾਨ ਨਹੀਂ ਸੀ। ਤੇਲਗੂ ਤੋਂ ਸ਼ੁਰੂ ਕੀਤਾ। ਫਿਰ ਤਾਮਿਲ ਤੇ ਹਿੰਦੀ। ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ’ਚ ਜਦੋਂ ਜੋ ਹੋਣਾ ਹੈ, ਉਹ ਉਸੇ ਤਰ੍ਹਾਂ ਹੁੰਦਾ ਹੈ।
ਇਸ ਫ਼ਿਲਮ ’ਚ ਲੋਕਾਂ ਨੂੰ ਤੁਹਾਡਾ ਕਿਹੜਾ ਨਵਾਂ ਰੂਪ ਵੇਖਣ ਨੂੰ ਮਿਲੇਗਾ?
ਰਕੁਲਪ੍ਰੀਤ ਸਿੰਘ– ਮੈਂ ਪੁਲਸ ਅਫਸਰ ਦਾ ਕਿਰਦਾਰ ਨਿਭਾਅ ਰਹੀ ਹਾਂ। ਇਹ ਫ਼ਿਲਮ ਕਾਪ ਯੂਨੀਵਰਸ ਨਹੀਂ ਹੈ। ਇਸ ’ਤੇ ਇੰਨਾ ਵੀ ਐਕਸਪਲੋਰ ਨਹੀਂ ਕੀਤਾ ਗਿਆ ਪਰ ਇਸ ਦੇ ਸ਼ੇਡਜ਼ ਹਨ। ਫ਼ਿਲਮ ਦੇਖੋਗੇ ਤਾਂ ਪਤਾ ਲੱਗੇਗਾ ਕਿ ਪੁਲਸ ਅਫਸਰ ਸਾਰਿਆਂ ਨਾਲ ਭਾਵੁਕ ਤਰੀਕੇ ਨਾਲ ਪੇਸ਼ ਆਉਂਦੇ ਹਨ। ਉਹ ਫੈਮਿਲੀ ’ਚ ਸਟੈਬਲਾਈਜ਼ਰ ਹੈ। ਜਿੰਨਾ ਗੁੱਸਾ ਆਉਂਦਾ ਹੈ, ਉਨ੍ਹਾਂ ਦੇ 7 ਸੈਂਸ ਉਨ੍ਹਾਂ ਨੂੰ ਬੈਲੇਂਸ ਕਰਨ ਦੀ ਕੋਸ਼ਿਸ਼ ਕਰਦੇ ਹਨ।
ਲੋਕਾਂ ਨੂੰ ਇਹ ਫ਼ਿਲਮ ਦੇਖਣ ਕਿਉਂ ਜਾਣਾ ਚਾਹੀਦਾ ਹੈ?
ਰਕੁਲਪ੍ਰੀਤ ਸਿੰਘ– ਕਿਉਂਕਿ ਇਹ ਸਕ੍ਰਿਪਟ ਤੁਹਾਨੂੰ ਹਸਾਉਂਦੇ-ਹਸਾਉਂਦੇ ਇਮੋਸ਼ਨਲ ਕਰ ਸਕਦੀ ਹੈ ਤੇ ਇਹੀ ‘ਥੈਂਕ ਗੌਡ’ ਦੀ ਬੈਸਟ ਗੱਲ ਹੈ।
ਤੁਸੀਂ ਕਈ ਕਾਮੇਡੀ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਤੁਸੀਂ ਕੀ ਸੋਚਦੇ ਹੋ ਕਿ ਇਸ ਦੇ ਅੰਦਰ ਕੀ ਚੰਗਾ ਹੈ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਉਸ ’ਚ ਬਦਲਾਅ ਹੋਣਾ ਚਾਹੀਦਾ ਹੈ?
ਇੰਦਰ ਕੁਮਾਰ– ਬਦਲਾਅ ਇੰਨਾ ਕੋਈ ਖ਼ਾਸ ਨਹੀਂ ਹੋਇਆ, ਫਿਰ ਵੀ ਹੋਇਆ ਹੈ। ਜਿਵੇਂ ਪਹਿਲਾਂ ਅਸੀਂ ਕਾਮੇਡੀ ਕਰਦੇ ਸੀ ਤਾਂ ਫਰੰਟ ਬੈਂਚਰ, ਆਟੋ ਵਾਲੇ ਜਾਂ ਹੇਠਲੇ ਵਰਗ ਦੇ ਲੋਕਾਂ ਨੂੰ ਧਿਆਨ ’ਚ ਰੱਖ ਕੇ ਕਾਮੇਡੀ ਸੋਚਦੇ ਸੀ। ਹੁਣ ਦਰਸ਼ਕ ਪੜ੍ਹੇ-ਲਿਖੇ ਹਨ, ਇਸ ਲਈ ਤੁਸੀਂ ਜਲਦੀ ਮੂਰਖ ਨਹੀਂ ਬਣਾ ਸਕਦੇ। ਅਸਲ ’ਚ ਹੁਣ ਹਸਾਉਣ ’ਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਹੁਣ ਸਭ ਕੁਝ ਇੰਟਰਨੈੱਟ ’ਤੇ ਮੌਜੂਦ ਹੈ ਤੇ ਲੋਕ ਤੁਲਨਾ ਕਰਦੇ ਹਨ। ਹੁਣ ਸਮਾਰਟ ਲੋਕ ਹਨ, ਇਸ ਦੇ ਬਾਵਜੂਦ ਹੱਸਦੇ ਹਨ ਤਾਂ ‘ਥੈਂਕ ਗੌਡ’।
ਫ਼ਿਲਮ ’ਚ ਇਕ ਘਟਨਾ ਵਾਪਰਦੀ ਹੈ। ਫਿਰ ਉਸ ’ਚੋਂ ਕਾਮੇਡੀ ਨਿਕਲ ਕੇ ਆਉਂਦੀ ਹੈ। ਬਹੁਤ ਹੀ ਵੱਖਰਾ ਕਾਂਸੈਪਟ ਤੇ ਵਿਚਾਰ ਹੈ। ਤੁਹਾਨੂੰ ਇਹ ਪ੍ਰੇਰਨਾ ਕਿਥੋਂ ਮਿਲੀ ਕਿ ਅਜਿਹਾ ਕੁਝ ਹੋਣਾ ਚਾਹੀਦਾ ਹੈ?
ਇੰਦਰ ਕੁਮਾਰ– ਸਾਡੀ ਜੋ ਨੀਅਤ ਰਹੀ ਫ਼ਿਲਮ ਬਣਾਉਣ ਦੀ, ਆਮ ਗੱਲਾਂ ਹੋਣ ਜੋ ਲੋਕਾਂ ਨੂੰ ਡਾਇਲਾਗ ’ਚ ਸਮਝ ਆ ਜਾਣ। ਜੋ ਕਰਮ ਦੀ ਧਾਰਨਾ ਦੇਸ਼ ਨੇ ਦੁਨੀਆ ਨੂੰ ਦਿੱਤੀ ਹੈ ਕਿ ‘ਜੈਸੀ ਕਰਨੀ ਵੈਸੀ ਭਰਨੀ’, ਇਹ ਬਚਪਨ ਤੋਂ ਮੈਨੂੰ ਵੀ ਸਿਖਾਇਆ ਗਿਆ ਹੈ ਕਿ ਜਿਸ ਤਰ੍ਹਾਂ ਦੀ ਮਿਹਨਤ ਕਰੋਗੇ, ਉਸੇ ਮੁਤਾਬਕ ਫਲ ਮਿਲੇਗਾ। ਜਦੋਂ ਤੁਸੀਂ ਥੀਏਟਰ ’ਚੋਂ ਹੱਸਦੇ-ਹੱਸਦੇ ਨਿਕਲੋਗੇ, ਉਂਝ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਖੁਦ ਸੋਚੋਗੇ ਕਿ ਯਾਰ ਇਹ ਡਾਇਲਾਗ ਯਾਦ ਹੈ, ਮੈਂ ਵੀ ਅਜਿਹਾ ਕਰਦਾ ਹਾਂ, ਪੇਰੈਂਟਸ ਦੇ ਨਾਲ ਅਜਿਹਾ ਹੈ, ਕੰਮ ’ਤੇ ਅਜਿਹਾ ਕਰਦਾ ਹਾਂ ਤਾਂ ਉਹ ਲੋਕਾਂ ਨੂੰ ਇਕ ਨਵਾਂ ਨਜ਼ਰੀਆ ਮਿਲੇਗਾ।