‘ਤੰਗਲਾਨ’ ਪਾ. ਰੰਜੀਤ ਨੇ ਹਰ ਐਕਸ਼ਨ ਸੀਕਵੈਂਸ ’ਚ ਦਿਖਾਇਆ ਆਪਣਾ ਕਮਾਲ
Thursday, Aug 01, 2024 - 01:22 PM (IST)

ਮੁੰਬਈ (ਬਿਊਰੋ) - ਪਾ. ਰੰਜੀਤ ਦੀ ਆਉਣ ਵਾਲੀ ਫਿਲਮ ‘ਤੰਗਲਾਨ’ ਪੂਰੇ ਦੇਸ਼ ’ਚ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਇਸ ਫਿਲਮ ਨੂੰ ਦੇਖਣ ਲਈ ਦਰਸ਼ਕਾਂ ’ਚ ਕਾਫੀ ਉਤਸੁਕਤਾ ਹੈ। ਇਸ ਉਤਸ਼ਾਹ ਦੇ ਵਿਚਾਲੇ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਪਾ. ਰਣਜੀਤ ਇਕ ਸੱਚਾ ਦੂਰਦਰਸ਼ੀ ਹੈ ਜੋ ਆਪਣੇ ਪ੍ਰਾਜੈਕਟਾਂ ਵਿਚ ਵਿਲੱਖਣ ਤੱਤਾਂ ਨੂੰ ਸ਼ਾਮਲ ਕਰਦਾ ਹੈ। ਉਸ ਦੀ ਰਚਨਾਤਮਕ ਪਹੁੰਚ ਇਹ ਯਕੀਨੀ ਬਣਾਉਂਦੀ ਹੈ ਕਿ ‘ਤੰਗਲਾਨ’ ਨੂੰ ਦਰਸ਼ਕਾਂ ਦਾ ਪੂਰਾ ਧਿਆਨ ਮਿਲੇ।
ਇਹ ਖ਼ਬਰ ਵੀ ਪੜ੍ਹੋ - ਅਮਿਤਾਭ ਬੱਚਨ ਤੋਂ ਹੋ ਗਈ ਇਹ ਵੱਡੀ ਗ਼ਲਤੀ, ਹੱਥ ਜੋੜ ਮੰਗੀ ਸਾਰਿਆਂ ਤੋਂ ਮੁਆਫ਼ੀ
ਇਕ ਨਜ਼ਦੀਕੀ ਸੂਤਰ ਨੇ ਦੱਸਿਆ ਕਿ ਕਿਵੇਂ ਪਾ. ਰਣਜੀਤ ‘ਤੰਗਲਾਨ’ ਨਾਲ ਨਵਾਂਪਨ ਕਰ ਰਿਹਾ ਹੈ। ਰਣਜੀਤ ਨੇ ‘ਤੰਗਲਾਨ’ ਦੇ ਹਰ ਐਕਸ਼ਨ ਕ੍ਰਮ ਵਿਚ ਰਹੱਸਵਾਦੀ ਤੱਤਾਂ ਨੂੰ ਬੁਣ ਕੇ ਆਪਣੀ ਪ੍ਰਤਿਭਾ ਨੂੰ ਸਾਬਿਤ ਕੀਤਾ ਹੈ। ‘ਤੰਗਲਾਨ’ 15 ਅਗਸਤ, 2024 ਨੂੰ ਰਿਲੀਜ਼ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।