ਐਕਟਿੰਗ ਛੱਡ Fulltime ਸਿਆਸਤਦਾਨ ਬਣਨਗੇ ਵਿਜੇ; ਇਸ ਦਿਨ ਰਿਲੀਜ਼ ਹੋਵੇਗੀ ਆਖਰੀ ਫਿਲਮ

Monday, Dec 29, 2025 - 10:43 AM (IST)

ਐਕਟਿੰਗ ਛੱਡ Fulltime ਸਿਆਸਤਦਾਨ ਬਣਨਗੇ ਵਿਜੇ; ਇਸ ਦਿਨ ਰਿਲੀਜ਼ ਹੋਵੇਗੀ ਆਖਰੀ ਫਿਲਮ

ਚੇਨਈ (ਏਜੰਸੀ): ਸਾਊਥ ਸਿਨੇਮਾ ਦੇ ਮੈਗਾਸਟਾਰ ਥਲਾਪਤੀ ਵਿਜੇ ਨੇ ਆਪਣੇ 33 ਸਾਲਾਂ ਦੇ ਲੰਬੇ ਫਿਲਮੀ ਸਫ਼ਰ ਨੂੰ ਅਲਵਿਦਾ ਕਹਿਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਘੋਸ਼ਣਾ ਸ਼ਨੀਵਾਰ ਨੂੰ ਮਲੇਸ਼ੀਆ ਵਿੱਚ ਆਪਣੀ ਆਉਣ ਵਾਲੀ ਫਿਲਮ 'ਜਨ ਨਾਇਕਨ' (Jana Nayagan) ਦੇ ਆਡੀਓ ਲਾਂਚ ਈਵੈਂਟ ਦੌਰਾਨ ਕੀਤੀ। 51 ਸਾਲਾ ਅਦਾਕਾਰ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਕਰੀਅਰ ਦੀ ਆਖਰੀ ਫਿਲਮ ਹੋਵੇਗੀ।

ਇਹ ਵੀ ਪੜ੍ਹੋ: ਅਦਾਕਾਰ ਨੂੰ ਵੇਖਣ ਲਈ ਆਈ ਭੀੜ 'ਚ ਅਚਾਨਕ ਮਚ ਗਈ ਭਾਜੜ, ਕਈ ਜਣੇ ਜ਼ਖ਼ਮੀ

ਮੰਚ ਤੋਂ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਵਿਜੇ ਨੇ ਕਿਹਾ ਕਿ ਉਹ ਹੁਣ ਆਪਣਾ ਪੂਰਾ ਧਿਆਨ ਰਾਜਨੀਤੀ 'ਤੇ ਲਗਾਉਣਗੇ। ਵਿਜੇ ਨੇ ਕਿਹਾ ਕਿ ਮੈਂ ਸਿਨੇਮਾ ਵਿੱਚ ਇੱਕ ਛੋਟਾ ਜਿਹਾ ਰੇਤ ਦਾ ਘਰ ਬਣਾਉਣ ਦੀ ਉਮੀਦ ਨਾਲ ਕਦਮ ਰੱਖਿਆ ਸੀ, ਪਰ ਪ੍ਰਸ਼ੰਸਕਾਂ ਨੇ ਉਨ੍ਹਾਂ ਲਈ ਇੱਕ ਮਹਿਲ ਉਸਾਰ ਦਿੱਤਾ ਹੈ। ਇਸ ਲਈ ਮੈਂ ਉਨ੍ਹਾਂ ਲਈ  'ਖੜ੍ਹੇ ਹੋਣ' ਦਾ ਫੈਸਲਾ ਕੀਤਾ ਹੈ। 

ਇਹ ਵੀ ਪੜ੍ਹੋ: ਅਦਾਕਾਰਾ ਰਕੁਲ ਪ੍ਰੀਤ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ਭਰਾ ਨੂੰ ਫੜਨ ਲਈ ਪੁਲਸ ਥਾਂ-ਥਾਂ ਕਰ ਰਹੀ ਛਾਪੇਮਾਰੀ

ਆਪਣੇ ਭਾਸ਼ਣ ਦੌਰਾਨ ਵਿਜੇ ਨੇ ਸਾਲ 2026 ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਏਗਾ ਅਤੇ ਉਹ ਲੋਕਾਂ ਦੀ ਸੇਵਾ ਲਈ ਤਿਆਰ ਹਨ। ਮਲੇਸ਼ੀਆ ਦੇ ਬੁਕਿਟ ਜਾਲਿਲ ਸਟੇਡੀਅਮ ਵਿੱਚ ਹੋਏ ਇਸ ਸਮਾਗਮ ਵਿੱਚ ਲਗਭਗ 1 ਲੱਖ ਪ੍ਰਸ਼ੰਸਕਾਂ ਨੇ ਸ਼ਿਰਕਤ ਕੀਤੀ, ਜਿਸ ਨੇ ਸਭ ਤੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਲਈ 'ਮਲੇਸ਼ੀਅਨ ਬੁੱਕ ਆਫ ਰਿਕਾਰਡਜ਼' ਵਿੱਚ ਨਾਮ ਦਰਜ ਕਰਵਾਇਆ ਹੈ।

ਇਹ ਵੀ ਪੜ੍ਹੋ: 'ਤੁਹਾਡੀ ਸਿਰਫ਼ ਮੌਜੂਦਗੀ ਹੀ ਕਾਫ਼ੀ ਹੈ'; 'ਦਿ ਰਾਜਾ ਸਾਬ' ਦੇ ਈਵੈਂਟ 'ਚ ਪ੍ਰਭਾਸ ਨੇ ਰੱਜ ਕੇ ਕੀਤੀ ਸੰਜੇ ਦੱਤ ਦੀ ਤਾਰੀਫ

ਫਿਲਮ ਬਾਰੇ ਜਾਣਕਾਰੀ:  

'ਜਨ ਨਾਇਕ' 9 ਜਨਵਰੀ, 2026 ਨੂੰ ਪੋਂਗਲ ਦੇ ਤਿਉਹਾਰ ਮੌਕੇ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ। ਇਹ ਸਮਾਗਮ ਵਿਜੇ ਦੇ ਫਿਲਮੀ ਸਫ਼ਰ ਦਾ ਆਖਰੀ ਵੱਡਾ ਜਸ਼ਨ ਮੰਨਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਉਹ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰਨਗੇ।

ਇਹ ਵੀ ਪੜ੍ਹੋ: 'ਲਵ ਯੂ ਡੈਡੀ ਜੀ...'; ਪਿਤਾ ਨੂੰ ਯਾਦ ਕਰ ਭਾਵੁਕ ਹੋਏ ਮਾਸਟਰ ਸਲੀਮ, ਸਾਂਝੀ ਕੀਤੀ ਭਾਵੁਕ ਪੋਸਟ


author

cherry

Content Editor

Related News