1 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖੜ ਦੀ ਫ਼ਿਲਮ ‘ਟੈਲੀਵਿਜ਼ਨ’ ਦਾ ਟਰੇਲਰ (ਵੀਡੀਓ)

06/18/2022 12:42:41 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਟੈਲੀਵਿਜ਼ਨ’ ਦਾ ਟਰੇਲਰ 14 ਜੂਨ ਨੂੰ ਰਿਲੀਜ਼ ਹੋ ਗਿਆ ਹੈ। ਰਿਲੀਜ਼ ਤੋਂ ਬਾਅਦ ਹੀ ਇਹ ਟਰੇਲਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸਿਰਫ 4 ਦਿਨਾਂ ਅੰਦਰ ‘ਟੈਲੀਵਿਜ਼ਨ’ ਫ਼ਿਲਮ ਦੇ ਟਰੇਲਰ ਨੂੰ ਯੂਟਿਊਬ ’ਤੇ 1 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸਿੱਧੂ ਮੂਸੇਵਾਲਾ ਵੱਲੋਂ ਗਾਇਆ ਗਾਣਾ 'ਬੰਬੀਹਾ ਬੋਲੇ' ਬਣਿਆ ਕਤਲ ਦਾ ਅਹਿਮ ਕਾਰਨ

‘ਟੈਲੀਵਿਜ਼ਨ’ ਫ਼ਿਲਮ ’ਚ ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖੜ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਫ਼ਿਲਮ ’ਚ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਪ੍ਰਿੰਸ ਕੰਵਲਜੀਤ ਸਿੰਘ, ਗੁਰਮੀਤ ਸਾਜਨ, ਪਰਕਾਸ਼ ਗਾਧੂ, ਹਾਰਬੀ ਸੰਘਾ, ਦਿਲਾਵਰ ਸਿੱਧੂ, ਸੀਮਾ ਕੌਸ਼ਲ, ਮੋਹਿਨੀ ਤੂਰ, ਸਤਵਿੰਦਰ ਕੌਰ, ਬਨਿੰਦਰ ਬੰਨੀ, ਰਾਜ ਧਾਲੀਵਾਲ, ਮਨੂ ਭਾਰਦਵਾਜ ਤੇ ਕਾਕਾ ਕੌਟਕੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਦੀ ਕਹਾਣੀ ਉਸ ਵੇਲੇ ’ਤੇ ਆਧਾਰਿਤ ਹੈ, ਜਦੋਂ ਪੰਜਾਬ ’ਚ ‘ਟੈਲੀਵਿਜ਼ਨ’ ਨਵੇਂ-ਨਵੇਂ ਆਏ ਹੁੰਦੇ ਹਨ। ‘ਟੈਲੀਵਿਜ਼ਨ’ ਨੂੰ ਦੇਖ ਕੇ ਲੋਕਾਂ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ ਤੇ ਕਿਵੇਂ ਇਸ ‘ਟੈਲੀਵਿਜ਼ਨ’ ਦੇ ਆਲੇ-ਦੁਆਲੇ ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖੜ ਦੀ ਪ੍ਰੇਮ ਕਹਾਣੀ ਘੁੰਮਦੀ ਹੈ, ਇਹ ਤਾਂ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।

ਫ਼ਿਲਮ ਨੂੰ ਤਾਜ ਨੇ ਡਾਇਰੈਕਟ ਕੀਤਾ ਹੈ। ਇਸ ਨੂੰ ਸੁਮੀਤ ਸਿੰਘ ਤੇ ਪੁਸ਼ਪਿੰਦਰ ਕੌਰ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਮਨੀ ਮਨਜਿੰਦਰ ਸਿੰਘ ਨੇ ਲਿਖਿਆ ਹੈ। ਇਸ ਦੇ ਡਾਇਲਾਗਸ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ। ‘ਟੈਲੀਵਿਜ਼ਨ’ ਫ਼ਿਲਮ ਸਾਗਾ ਸਟੂਡੀਓਜ਼ ਦੀ ਪੇਸ਼ਕਸ਼ ਹੈ, ਜੋ ਸਿਮਰਜੀਤ ਸਿੰਘ ਪ੍ਰੋਡਕਸ਼ਨ, ਕਲੈਕਟਿਵ ਮੀਡੀਆ ਵੈਂਚਰਸ, ਹਾਇਰ ਐਂਟਰਟੇਨਮੈਂਟ ਤੇ ਰਾਈਜ਼ਿੰਗ ਸਟਾਰ ਐਂਟਰਟੇਨਰਜ਼ ਦੇ ਸਹਿਯੋਗ ਨਾਲ ਬਣਾਈ ਗਈ ਹੈ। ਦੁਨੀਆ ਭਰ ’ਚ ਇਹ ਫ਼ਿਲਮ 24 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ‘ਟੈਲੀਵਿਜ਼ਨ’ ਫ਼ਿਲਮ ਦਾ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News