ਨਵੇਂ ਸਾਲ ਮੌਕੇ ਕੁਝ ਜ਼ਿਆਦਾ ਹੀ ਰੋਮਾਂਟਿਕ ਹੋਣ ਲੱਗੇ ਤੇਜਸਵੀ-ਕਰਨ, ਲੋਕਾਂ ਨੇ ਕਿਹਾ– ‘ਵਿਆਹ ਕਰਕੇ ਫਿਰ ਕਰੋ ਇਹ...’
Tuesday, Jan 02, 2024 - 12:49 PM (IST)
 
            
            ਮੁੰਬਈ (ਬਿਊਰੋ)– ਲਵ ਬਰਡਜ਼ ਤੇਜਸਵੀ ਪ੍ਰਕਾਸ਼ ਤੇ ਕਰਨ ਕੁੰਦਰਾ ਨੇ ਜਦੋਂ ਤੋਂ ‘ਬਿੱਗ ਬੌਸ 15’ ’ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ, ਉਦੋਂ ਤੋਂ ਹੀ ਦਰਸ਼ਕਾਂ ਦੇ ਪਸੰਦੀਦਾ ਜੋੜੇ ਰਹੇ ਹਨ। ਬਹੁਤ ਸਾਰੇ ਲੋਕਾਂ ਦੀ ਤਰ੍ਹਾਂ ਤੇਜਸਵੀ ਤੇ ਕਰਨ ਨੇ ਵੀ 2024 ਦਾ ਬਹੁਤ ਖ਼ੁਸ਼ੀ ਤੇ ਉਤਸ਼ਾਹ ਨਾਲ ਸਵਾਗਤ ਕੀਤਾ।
ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਦੇ ਅਦਾਕਾਰ ਨਾਲ ਹੋਈ ਹਜ਼ਾਰਾਂ ਦੀ ਠੱਗੀ, ਫੌਜੀ ਬਣ ਲਗਾਇਆ ਚੂਨਾ

ਤੇਜਸਵੀ ਪ੍ਰਕਾਸ਼ ਤੇ ਕਰਨ ਕੁੰਦਰਾ ਦੋਵੇਂ ਆਪਣੇ ਨਜ਼ਦੀਕੀ ਦੋਸਤਾਂ ਨਾਲ ਨਵੇਂ ਸਾਲ ਦੀ ਸ਼ਾਮ ਨੂੰ ਬਿਤਾਉਣ ਲਈ ਸ਼ਹਿਰ ਦੇ ਭੀੜ-ਭੜੱਕੇ ਤੋਂ ਬਾਹਰ ਨਿਕਲੇ। ਤੇਜਸਵੀ ਪ੍ਰਕਾਸ਼ ਤੇ ਕਰਨ ਕੁੰਦਰਾ ਨੇ ਆਪਣੇ ਅਦਭੁਤ ਨਵੇਂ ਸਾਲ ਦੇ ਜਸ਼ਨ ਦੀ ਇਕ ਝਲਕ ਪੇਸ਼ ਕਰਨ ਲਈ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ਦਾ ਸਹਾਰਾ ਲਿਆ। ਇਨ੍ਹਾਂ ਤਸਵੀਰਾਂ ’ਚ ਦੋਵੇਂ ਇਕ-ਦੂਜੇ ਦੇ ਪਿਆਰ ’ਚ ਡੁੱਬੇ ਨਜ਼ਰ ਆ ਰਹੇ ਹਨ ਤੇ ਇਕ-ਦੂਜੇ ਤੋਂ ਨਜ਼ਰਾਂ ਨਹੀਂ ਹਟਾ ਪਾ ਰਹੇ ਹਨ।

ਇਨ੍ਹਾਂ ਤਸਵੀਰਾਂ ’ਚ ਤੇਜਸਵੀ ਬਲੈਕ ਬਾਡੀਕਨ ਸਲਿਟ ਡਰੈੱਸ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ, ਜਦਕਿ ਕਰਨ ਪ੍ਰਿੰਟਿਡ ਸ਼ਰਟ ਤੇ ਸਫ਼ੈਦ ਪੈਂਟ ’ਚ ਸਮਾਰਟ ਲੱਗ ਰਹੇ ਹਨ। ਇਸ ਜੋੜੇ ਨੇ ਆਪਣੇ ਦੋਸਤਾਂ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਤੇਜਸਵੀ ਨੇ ਕੈਪਸ਼ਨ ਦਿੱਤੀ, ‘‘ਮੇਰੇ 24x7 ਨਾਲ ’24 ਤਕ।’’

ਜਿਵੇਂ ਹੀ ਇਹ ਤਸਵੀਰਾਂ ਅਪਲੋਡ ਹੋਈਆਂ, ਪ੍ਰਸ਼ੰਸਕਾਂ ਤੇ ਦੋਸਤਾਂ ਨੇ ਕੁਮੈਂਟ ਸੈਕਸ਼ਨ ’ਚ ਹੜ੍ਹ ਲਾ ਦਿੱਤਾ ਤੇ ਦੋਵਾਂ ’ਤੇ ਪਿਆਰ ਦੀ ਵਰਖਾ ਕੀਤੀ। ‘ਬਿੱਗ ਬੌਸ ਓ. ਟੀ. ਟੀ. 2’ ਤੇ ‘ਟੈਂਪਟੇਸ਼ਨ ਆਈਲੈਂਡ’ ਫੇਮ ਜੇਡ ਹਦੀਦ ਨੇ ਵੀ ਉਸ ਦੀ ਪੋਸਟ ’ਤੇ ਟਿੱਪਣੀ ਕੀਤੀ ਤੇ ਲਿਖਿਆ, ‘‘ਤੁਸੀਂ ਲੋਕ ਬਹੁਤ ਪਿਆਰੇ ਹੋ, ਹੈਪੀ ਨਿਊ ਈਅਰ।’’

ਵਰਕ ਫਰੰਟ ਦੀ ਗੱਲ ਕਰੀਏ ਤਾਂ ਤੇਜਸਵੀ ਨੂੰ ਆਖਰੀ ਵਾਰ ਏਕਤਾ ਕਪੂਰ ਦੇ ਸ਼ੋਅ ‘ਨਾਗਿਨ 6’ ’ਚ ਦੇਖਿਆ ਗਿਆ ਸੀ। ਦੂਜੇ ਪਾਸੇ ਕਰਨ ਫਿਲਹਾਲ ਮੌਨੀ ਰਾਏ ਨਾਲ ਡੇਟਿੰਗ ਰਿਐਲਿਟੀ ਸ਼ੋਅ ‘ਟੈਂਪਟੇਸ਼ਨ ਆਈਲੈਂਡ’ ਨੂੰ ਹੋਸਟ ਕਰਦੇ ਨਜ਼ਰ ਆ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            