‘ਤੇਜਸ’ ਦੇ ਟਰੇਲਰ ’ਚ ਦਿਸੀ ਲੜਾਕੂ ਜਹਾਜ਼ਾਂ ਦੀ ਕਲਾਬਾਜ਼ੀ ਤੇ ਕੰਗਨਾ ਦਾ ਐਕਸ਼ਨ ਅੰਦਾਜ਼ (ਵੀਡੀਓ)

10/08/2023 4:54:51 PM

ਮੁੰਬਈ (ਬਿਊਰੋ)– ਬਾਲੀਵੁੱਡ ਤੋਂ ਲੈ ਕੇ ਸਾਊਥ ਤੱਕ ਕਈ ਅਜਿਹੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ’ਚ ਹਵਾਈ ਐਕਸ਼ਨ ਦੇਖਣ ਨੂੰ ਮਿਲਣ ਵਾਲਾ ਹੈ। ਕੰਗਨਾ ਰਣੌਤ ਦੀ ਫ਼ਿਲਮ ‘ਤੇਜਸ’ ਦਾ ਐਲਾਨ ਸਭ ਤੋਂ ਪਹਿਲਾਂ ਕੀਤਾ ਗਿਆ ਸੀ। ਕਈ ਵਾਰ ਮੁਲਤਵੀ ਹੋਣ ਤੋਂ ਬਾਅਦ ‘ਤੇਜਸ’ ਆਖਰਕਾਰ ਇਸ ਮਹੀਨੇ ਰਿਲੀਜ਼ ਲਈ ਤਿਆਰ ਹੈ। ਹਾਲ ਹੀ ’ਚ ਫ਼ਿਲਮ ਦਾ ਟੀਜ਼ਰ ਸਾਂਝਾ ਕੀਤਾ ਗਿਆ ਸੀ ਤੇ ਹੁਣ ਮੇਕਰਸ ਨੇ ਫ਼ਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ ਹੈ।

‘ਤੇਜਸ’ ’ਚ ਕੰਗਨਾ ਰਣੌਤ ਭਾਰਤੀ ਹਵਾਈ ਸੈਨਾ ਦੀ ਲੜਾਕੂ ਪਾਇਲਟ ਦੀ ਭੂਮਿਕਾ ਨਿਭਾਅ ਰਹੀ ਹੈ। ਫ਼ਿਲਮ ’ਚ ਉਸ ਦੇ ਕਿਰਦਾਰ ਦਾ ਨਾਮ ਤੇਜਸ ਗਿੱਲ ਹੈ, ਜੋ ਕਿ ਭਾਰਤੀ ਹਵਾਈ ਸੈਨਾ ਦੇ ਇਕ ਲੜਾਕੂ ਜਹਾਜ਼ ਦਾ ਨਾਮ ਵੀ ਹੈ। ਟੀਜ਼ਰ ’ਚ ਕੰਗਨਾ ਦਾ ਫਾਈਟਰ ਪਾਇਲਟ ਅੰਦਾਜ਼ ਕਾਫੀ ਪ੍ਰਭਾਵਸ਼ਾਲੀ ਨਜ਼ਰ ਆ ਰਿਹਾ ਸੀ। ਹੁਣ ਟਰੇਲਰ ’ਚ ਫ਼ਿਲਮ ਦੀ ਜੋ ਝਲਕ ਦੇਖਣ ਨੂੰ ਮਿਲ ਰਹੀ ਹੈ, ਉਹ ਕਾਫੀ ਜ਼ਬਰਦਸਤ ਹੈ। ਐਤਵਾਰ ਨੂੰ ਭਾਰਤੀ ਹਵਾਈ ਸੈਨਾ ਦਿਵਸ ਦੇ ਖ਼ਾਸ ਮੌਕੇ ’ਤੇ ਆਏ ਇਸ ਟਰੇਲਰ ’ਚ ਬਹੁਤ ਕੁਝ ਹੈ, ਜੋ ਫ਼ਿਲਮ ਨੂੰ ਰੋਮਾਂਚਕ ਬਣਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਇਜ਼ਰਾਈਲ ’ਚ ਫਸੀ ਨੁਸਰਤ ਭਰੂਚਾ ਸੁਰੱਖਿਅਤ ਭਾਰਤ ਪਹੁੰਚੀ, ਪਰਿਵਾਰ ਨੇ ਲਿਆ ਸੁੱਖ ਦਾ ਸਾਹ

ਟਰੇਲਰ ਦੀ ਸ਼ੁਰੂਆਤ ’ਚ ਕੰਗਨਾ ਦੇ ਕਿਰਦਾਰ, ਫਾਈਟਰ ਪਾਇਲਟ ਤੇਜਸ ਗਿੱਲ ਲਈ ਪੂਰਾ ਮਾਹੌਲ ਬਣਾਇਆ ਗਿਆ ਹੈ। ਫ਼ਿਲਮ ’ਚ ਆਸ਼ੀਸ਼ ਵਿਦਿਆਰਥੀ ਤੇਜਸ ਦੇ ਸੀਨੀਅਰ ਦੀ ਭੂਮਿਕਾ ’ਚ ਨਜ਼ਰ ਆ ਰਹੇ ਹਨ ਤੇ ਟਰੇਲਰ ਦੀ ਸ਼ੁਰੂਆਤ ਉਨ੍ਹਾਂ ਦੀ ਆਵਾਜ਼ ਨਾਲ ਹੁੰਦੀ ਹੈ। ਉਸ ਦਾ ਕਹਿਣਾ ਹੈ ਕਿ ਤੇਜਸ ਉਨ੍ਹਾਂ ਦੀ ਵਿਦਿਆਰਥਣ ਹੈ ਤੇ ਜੇਕਰ ਕੋਈ ਮਿਸ਼ਨ ਆਸਾਨ ਹੈ ਤਾਂ ਉਸ ਨੂੰ ਨਾ ਭੇਜਿਆ ਜਾਵੇ ਪਰ ਜੇਕਰ ਕੋਈ ਬਹੁਤ ਔਖਾ ਮਿਸ਼ਨ ਹੈ ਤਾਂ ਜ਼ਰੂਰ ਭੇਜਿਆ ਜਾਵੇ।

‘ਤੇਜਸ’ ਦੇ ਟਰੇਲਰ 'ਚ ਕੰਗਨਾ ਦੇ ਨਾਲ ਅੰਸ਼ੁਲ ਚੌਹਾਨ ਇਕ ਹੋਰ ਮਹਿਲਾ ਫਾਈਟਰ ਪਾਇਲਟ ਦੀ ਭੂਮਿਕਾ ’ਚ ਨਜ਼ਰ ਆ ਰਹੀ ਹੈ। ਟਰੇਲਰ ’ਚ ਜ਼ਿਆਦਾਤਰ ਸਥਾਨਾਂ ’ਤੇ ਪੁਰਸ਼ ਪਾਤਰਾਂ ’ਚੋਂ ਸਿਰਫ ਇਹ ਦੋ ਔਰਤ ਪਾਤਰ ਹੀ ਨਜ਼ਰ ਆ ਰਹੇ ਹਨ। ਇਹ ਆਪਣੇ ਆਪ ’ਚ ਇਸ ਫ਼ਿਲਮ ਦਾ ਇਕ ਖ਼ਾਸ ਕਾਰਨ ਹੈ ਕਿਉਂਕਿ ਫ਼ਿਲਮਾਂ ’ਚ ਅਜਿਹੇ ਮਜ਼ਬੂਤ ਔਰਤ ਪਾਤਰ ਘੱਟ ਹੀ ਲਿਖੇ ਗਏ ਹਨ। ਲੜਾਕੂ ਜਹਾਜ਼ ’ਚ ਬੈਠੀ ਤੇ ਹਵਾਈ ਐਕਸ਼ਨ ’ਚ ਨਜ਼ਰ ਆਉਣ ਵਾਲੀ ਕੰਗਨਾ ਕਾਫੀ ਪਾਵਰਫੁੱਲ ਲੱਗ ਰਹੀ ਹੈ।

ਟਰੇਲਰ ਤੋਂ ਲੱਗਦਾ ਹੈ ਕਿ ਫ਼ਿਲਮ ਦਾ ਇਕ ਹਿੱਸਾ ਕੰਗਨਾ ਦੇ ਲੜਾਕੂ ਪਾਇਲਟ ਬਣਨ ਦੀ ਕਹਾਣੀ ਦੱਸੇਗਾ, ਜਦਕਿ ਦੂਜੇ ਹਿੱਸੇ ’ਚ ਉਹ ਦੇਸ਼ ਲਈ ਇਕ ਵੱਡੇ ਮਿਸ਼ਨ ’ਤੇ ਨਜ਼ਰ ਆਵੇਗੀ। ਮਿਸ਼ਨ ਇਹ ਹੈ ਕਿ ਇਕ ਭਾਰਤੀ ਜਾਸੂਸ ਨੂੰ ਪਾਕਿਸਤਾਨੀ ਅੱਤਵਾਦੀਆਂ ਨੇ ਫੜ ਲਿਆ ਹੈ ਤੇ ਉਸ ਦੀ ਜਾਨ ਨੂੰ ਖ਼ਤਰਾ ਹੈ। ਇਸ ਜਾਸੂਸ ਕੋਲ ਕੁਝ ਵੱਡੀਆਂ ਜਾਣਕਾਰੀਆਂ ਹਨ, ਜੋ ਦੇਸ਼ ਦੀ ਸੁਰੱਖਿਆ ਲਈ ਬਹੁਤ ਲਾਭਦਾਇਕ ਹਨ। ਤੇਜਸ ਗਿੱਲ (ਕੰਗਨਾ) ਤੇ ਉਸ ਦਾ ਸਾਥੀ ਇਸ ਜਾਸੂਸ ਨੂੰ ਬਚਾਉਣ ਤੇ ਉਸ ਨੂੰ ਵਾਪਸ ਲਿਆਉਣ ਜਾ ਰਹੇ ਹਨ। ਇਹ ਫ਼ਿਲਮ 27 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News