ਸਾਡੇ ਤੋਂ ਵੱਧ ਮੁਨਾਫ਼ਾ ਕਮਾ ਰਹੀ ਸਰਕਾਰ, ਬ੍ਰੋਕਰ ਦੇ ਸਵਾਲ 'ਤੇ ਸੀਤਾਰਮਨ ਦਾ ਮਜ਼ੇਦਾਰ ਜਵਾਬ, ਵੀਡੀਓ ਵਾਇਰਲ

05/17/2024 2:47:39 PM

ਬਿਜ਼ਨਸ ਡੈਸਕ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਭਾਰਤ ਵਿਚ ਭਾਰੀ ਟੈਕਸ ਵਿਵਸਥਾ ਦੇ ਸਬੰਧ ਵਿਚ ਇਕ ਸਟਾਕਬ੍ਰੋਕਰ ਦੇ ਸਖ਼ਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਸਟਾਕ ਬਾਜ਼ਾਰ ਬ੍ਰੋਕਰ ਦਾ ਸੀਤਾਰਮਨ ਤੋਂ ਪੁੱਛੇ ਜਾਣ ਵਾਲੇ ਸਵਾਲਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਇਕ ਸਟਾਕ ਬ੍ਰੋਕਰ ਨੇ ਸਵਾਲ ਪੁੱਛਿਆ ਕਿ ਮੈਂ ਸਭ ਕੁਝ ਨਿਵੇਸ਼ ਕਰ ਰਿਹਾ ਹਾਂ, ਰਿਸਕ ਲੈ ਰਿਹਾ ਹੈ ਅਤੇ ਭਾਰਤ ਸਰਕਾਰ ਮੇਰਾ ਸਾਰਾ ਲਾਭ ਲੈ ਰਹੀ ਹੈ। ਸਰਕਾਰ ਮੇਰੀ ਸਲੀਪਿੰਗ ਪਾਰਟਨਰ (ਉਹ ਪਾਰਟਨਰ, ਜੋ ਫਰਮ ਵਿਚ ਪੂੰਜੀ ਦਾ ਯੋਗਦਾਨ ਤਾਂ ਪਾਉਂਦਾ ਹੈ ਪਰ ਕਾਰੋਬਾਰ ਦੇ ਮੈਨੇਜਮੈਂਟ ਵਿਚ ਭਾਗ ਨਹੀਂ ਲੈਂਦਾ) ਬਣ ਗਈ ਹੈ ਅਤੇ ਮੈਂ ਆਪਣੇ ਫਾਇਨੈਂਸ ਨਾਲ ਵਰਕਿੰਗ ਪਾਰਟਨਰ ਹਾਂ। ਇਸ ਬਾਰੇ ਤੁਸੀਂ ਕੀ ਸੋਚਦੇ ਹੋ?

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਦਰਅਸਲ ਮੁੰਬਈ ਦੇ ਇੱਕ ਬ੍ਰੋਕਰ ਨੇ ਵਿੱਤ ਮੰਤਰੀ ਨੂੰ ਸਵਾਲ ਕੀਤਾ ਸੀ ਕਿ ਇੱਕ ਨਿਵੇਸ਼ਕ ਆਪਣਾ ਪੈਸਾ ਬਜ਼ਾਰ ਵਿੱਚ ਲਗਾ ਕੇ ਵੱਡਾ ਜੋਖਮ ਉਠਾਉਂਦਾ ਹੈ ਅਤੇ ਜੇਕਰ ਉਹ ਕੁਝ ਪੈਸਾ ਕਮਾ ਲੈਂਦਾ ਹੈ ਤਾਂ ਸਰਕਾਰ ਭਾਰੀ ਟੈਕਸ ਲਗਾ ਕੇ ਸਾਰਾ ਪੈਸਾ ਵਸੂਲ ਕਰ ਲੈਂਦੀ ਹੈ। ਬ੍ਰੋਕਰ ਨੇ ਕਿਹਾ ਕਿ ਜੀ.ਐੱਸ.ਟੀ., ਆਈ.ਜੀ.ਐੱਸ.ਟੀ., ਸਟੈਂਪ ਡਿਊਟੀ, ਐੱਸ.ਟੀ.ਟੀ., ਲੰਬੇ ਸਮੇਂ ਲਈ ਪੂੰਜੀਗਤ ਲਾਭ ਟੈਕਸ… ਇਸ ਤਰ੍ਹਾਂ ਭਾਰਤ ਸਰਕਾਰ ਦਲਾਲ ਤੋਂ ਵੱਧ ਪੈਸੇ ਕਮਾਉਂਦੀ ਹੈ। ਇਸ 'ਤੇ ਲੋਕਾਂ ਨੇ ਜ਼ੋਰ-ਜ਼ੋਰ ਨਾਲ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਵਿੱਤ ਮੰਤਰੀ ਵੀ ਹੱਸਦੇ ਨਜ਼ਰ ਆਏ।

ਇਹ ਵੀ ਪੜ੍ਹੋ - ਹੈਰਾਨੀਜਨਕ : 5 ਸਾਲਾਂ 'ਚ ਦੁੱਗਣਾ ਮਹਿੰਗਾ ਹੋਇਆ ਸੋਨਾ, ਦਿੱਤਾ ਬੰਪਰ ਰਿਟਰਨ

ਬ੍ਰੋਕਰ ਨੇ ਕਿਹਾ ਕਿ, "ਮੈਂ ਸਭ ਕੁਝ ਨਿਵੇਸ਼ ਕਰ ਰਿਹਾ ਹਾਂ, ਮੈਂ ਬਹੁਤ ਜ਼ਿਆਦਾ ਰਿਸਕ ਲੈ ਰਿਹਾ ਹਾਂ... ਅਤੇ ਭਾਰਤ ਸਰਕਾਰ ਮੇਰਾ ਮੁਨਾਫਾ ਲੈ ਰਹੀ ਹੈ।" ਉਸ ਨੇ ਅੱਗੇ ਕਿਹਾ ਕਿ ਸਰਕਾਰ ਮੇਰੀ ਸਲੀਪਿੰਗ ਪਾਰਟਨਰ ਬਣ ਗਈ ਹੈ ਅਤੇ ਮੈਂ ਆਪਣੇ ਫਾਇਨੈਂਸ ਨਾਲ ਵਰਕਿੰਗ ਪਾਰਟਨਰ ਹਾਂ। ਬ੍ਰੋਕਰ ਨੇ ਸੀਤਾਰਮਨ ਤੋਂ ਇਸ 'ਤੇ ਰਾਏ ਮੰਗੀ। ਇਸ ਤੋਂ ਇਲਾਵਾ ਬ੍ਰੋਕਰ ਨੇ ਵਿੱਤ ਮੰਤਰੀ ਨੂੰ ਇਕ ਹੋਰ ਸਵਾਲ ਪੁੱਛਿਆ ਕਿ ਉੱਚ ਟੈਕਸ ਪ੍ਰਣਾਲੀ ਵਿਚ ਜਾਇਦਾਦ ਕਿਵੇਂ ਖਰੀਦੀ ਜਾਵੇ? ਸਟਾਕ ਬ੍ਰੋਕਰ ਨੇ ਕਿਹਾ ਕਿ ਮੇਰਾ ਬੈਂਕ ਬੈਲੇਂਸ ਭਾਰਤ ਸਰਕਾਰ ਨੂੰ ਸਾਰੇ ਟੈਕਸ ਅਦਾ ਕਰਨ ਤੋਂ ਬਾਅਦ ਦਾ ਹੈ।

ਇਹ ਵੀ ਪੜ੍ਹੋ - ਅਹਿਮ ਖ਼ਬਰ: ਸਿੰਗਾਪੁਰ-ਹਾਂਗਕਾਂਗ ਤੋਂ ਬਾਅਦ ਹੁਣ ਇਸ ਦੇਸ਼ ਨੇ MDH ਤੇ Everest ਮਸਾਲਿਆਂ 'ਤੇ ਲਾਈ ਪਾਬੰਦੀ

ਇਸ ਤੋਂ ਬਾਅਦ ਜੇਕਰ ਮੈਂ ਮੁੰਬਈ 'ਚ ਘਰ ਖਰੀਦਦਾ ਹਾਂ ਤਾਂ ਮੈਨੂੰ ਸਟੈਂਪ ਡਿਊਟੀ ਅਤੇ 11 ਫ਼ੀਸਦੀ ਜੀ.ਐੱਸ.ਟੀ. ਦੇਣਾ ਪਵੇਗਾ। ਤਾਂ ਮੈਨੂੰ ਤੁਸੀਂ ਇਹ ਦੱਸੋ ਕਿ ਸੀਮਤ ਸਾਧਨਾਂ ਵਾਲਾ ਇੱਕ ਆਮ ਆਦਮੀ ਘਰ ਕਿਵੇਂ ਖਰੀਦ ਸਕਦਾ ਹੈ? ਵਿੱਤ ਮੰਤਰੀ ਨੇ ਸਟਾਕ ਬ੍ਰੋਕਰ ਦੇ ਇਨ੍ਹਾਂ ਦੋਵਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਸ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਇਸ ਦੇ ਬਾਅਦ ਉਹ ਹੱਸਦੇ ਹੋਏ ਬੋਲੀ, ਇਕ ਸਲੀਪਿੰਗ ਪਾਰਟਨਰ ਇਥੇ ਬੈਠ ਕੇ ਜਵਾਬ ਨਹੀਂ ਦੇ ਸਕਦਾ ਹੈ। ਵਿੱਤ ਮੰਤਰੀ ਦੇ ਇਸ ਮਜ਼ੇਦਾਰ ਜਵਾਬ ਦੀ ਹੁਣ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫ਼ੀ ਅਲੋਚਨਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - Emirates Airline ਦੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਬੋਨਸ ’ਚ ਮਿਲੇਗੀ 5 ਮਹੀਨੇ ਦੀ ਤਨਖ਼ਾਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News