ਤਹਿਲਕਾ ਨੇ ਮੰਨਾਰਾ ਚੋਪੜਾ ਨੂੰ ਗਿਫ਼ਟ ਕੀਤੀ ਆਪਣੀ 40 ਲੱਖ ਰੁਪਏ ਦੀ ਚੇਨ

Wednesday, Feb 21, 2024 - 05:52 PM (IST)

ਤਹਿਲਕਾ ਨੇ ਮੰਨਾਰਾ ਚੋਪੜਾ ਨੂੰ ਗਿਫ਼ਟ ਕੀਤੀ ਆਪਣੀ 40 ਲੱਖ ਰੁਪਏ ਦੀ ਚੇਨ

ਮੁੰਬਈ (ਬਿਊਰੋ)– ‘ਬਿੱਗ ਬੌਸ 17’ ਨੂੰ ਖ਼ਤਮ ਹੋਇਆਂ ਕਾਫੀ ਸਮਾਂ ਹੋ ਗਿਆ ਹੈ ਪਰ ਸ਼ੋਅ ਦੇ ਕਈ ਮੁਕਾਬਲੇਬਾਜ਼ ਅਜੇ ਵੀ ਲਾਈਮਲਾਈਟ ’ਚ ਹਨ। ਮੰਨਾਰਾ ਚੋਪੜਾ ਇਨ੍ਹੀਂ ਦਿਨੀਂ ਕਾਫ਼ੀ ਸੁਰਖ਼ੀਆਂ ਬਟੋਰ ਰਹੀ ਹੈ। ਹਾਲ ਹੀ ’ਚ ਅਦਾਕਾਰਾ ਦੀ ਇਕ ਮਿਊਜ਼ਿਕ ਵੀਡੀਓ ਰਿਲੀਜ਼ ਹੋਈ ਹੈ। ਇਸ ਦੇ ਨਾਲ ਹੀ ਹੁਣ ਇਹ ਅਦਾਕਾਰਾ ਕਲਰਸ ਦੇ ਇਕ ਹੋਰ ਰਿਐਲਿਟੀ ਸ਼ੋਅ ’ਚ ਨਜ਼ਰ ਆਉਣ ਵਾਲੀ ਹੈ। ਇਸ ਦੌਰਾਨ ਮੰਨਾਰਾ ਚੋਪੜਾ ਨੂੰ ਇਕ ਹੋਰ ਖ਼ੁਸ਼ਖ਼ਬਰੀ ਮਿਲੀ ਹੈ ਕਿਉਂਕਿ ਤਹਿਲਕਾ ਭਾਈ ਨੇ ਉਸ ਨੂੰ 40 ਲੱਖ ਰੁਪਏ ਦਾ ਤੋਹਫ਼ਾ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਦੂਜੀ ਵਾਰ ਮਾਤਾ-ਪਿਤਾ ਬਣੇ ਵਿਰਾਟ-ਅਨੁਸ਼ਕਾ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ, ਜਾਣੋ ਕੀ ਰੱਖਿਆ ਨਾਂ

ਰਿਐਲਿਟੀ ਸ਼ੋਅ ’ਚ ‘ਬਿੱਗ ਬੌਸ’ ਦੇ ਮੁਕਾਬਲੇਬਾਜ਼ਾਂ ਦੀ ਹੋਵੇਗੀ ਰੀਯੂਨੀਅਨ
‘ਬਿੱਗ ਬੌਸ 17’ ਦੇ ਸਾਰੇ ਮਸ਼ਹੂਰ ਖਿਡਾਰੀ ਜਲਦ ਹੀ ਕਲਰਸ ਦੇ ਡਾਂਸ ਰਿਐਲਿਟੀ ਸ਼ੋਅ ‘ਡਾਂਸ ਦੀਵਾਨੇ’ ’ਚ ਸ਼ਾਮਲ ਹੋਣ ਜਾ ਰਹੇ ਹਨ। ਹਾਲ ਹੀ ’ਚ ਮੇਕਰਸ ਨੇ ਸ਼ੋਅ ਦਾ ਪ੍ਰੋਮੋ ਸ਼ੇਅਰ ਕੀਤਾ ਹੈ। ਇਨ੍ਹਾਂ ’ਚ ਅਭਿਸ਼ੇਕ ਕੁਮਾਰ, ਮੁਨੱਵਰ ਫਾਰੂਕੀ, ਵਿੱਕੀ ਜੈਨ, ਅੰਕਿਤਾ ਲੋਖੰਡੇ, ਐਸ਼ਵਰਿਆ ਸ਼ਰਮਾ, ਨੀਲ ਭੱਟ, ਈਸ਼ਾ ਮਾਲਵੀਆ, ਸਮਰਥ ਜੁਰੇਲ, ਅਰੁਣ ਮਾਸ਼ੇਟੀ, ਤਹਿਲਕਾ ਤੇ ਮੰਨਾਰਾ ਚੋਪੜਾ ਦੇ ਨਾਂ ਸ਼ਾਮਲ ਹਨ।

ਮੰਨਾਰਾ ਚੋਪੜਾ ਤੇ ਤਹਿਲਕਾ ਵਿਚਕਾਰ ਕਿਵੇਂ ਦੇ ਸਬੰਧ ਹਨ?
‘ਬਿੱਗ ਬੌਸ 17’ ਦੀ ਇਸ ਰੀਯੂਨੀਅਨ ਦੌਰਾਨ ਮੰਨਾਰਾ ਚੋਪੜਾ ਤੇ ਤਹਿਲਕਾ ਵਿਚਕਾਰ ਖ਼ਾਸ ਬਾਂਡਿੰਗ ਦੇਖਣ ਨੂੰ ਮਿਲੀ। ਸ਼ੋਅ ਤੋਂ ਦੋਵਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ’ਚ ਤਹਿਲਕਾ ਮੰਨਾਰਾ ਨੂੰ ਆਪਣੀ ਚੇਨ ਗਿਫ਼ਟ ਕਰ ਰਿਹਾ ਹੈ, ਜਿਸ ’ਤੇ ਉਸ ਦਾ ਨਾਂ ਅੰਗਰੇਜ਼ੀ ’ਚ ‘ਤਹਿਲਕਾ’ ਲਿਖਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੋਅ ’ਚ ਵੀ ਦੋਵਾਂ ਵਿਚਾਲੇ ਚੰਗੀ ਬਾਂਡਿੰਗ ਦੇਖਣ ਨੂੰ ਮਿਲੀ ਸੀ। ਮੰਨਾਰਾ ਤੋਂ ਪਹਿਲਾਂ ਤਹਿਲਕਾ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਸੀ, ਜਦਕਿ ਮੰਨਾਰਾ ਸੀਜ਼ਨ ਦੀ ਉਪ ਜੇਤੂ ਰਹੀ ਸੀ।

 
 
 
 
 
 
 
 
 
 
 
 
 
 
 
 

A post shared by Mannara Chopra Fanpage ❤️ (@mannarachopraaa)

ਤਹਿਲਕਾ ਨੇ 40 ਲੱਖ ਰੁਪਏ ਦਾ ਤੋਹਫ਼ਾ ਦਿੱਤਾ
ਮੰਨਾਰਾ ਚੋਪੜਾ ਦੀ ਇਸ ਵੀਡੀਓ ’ਚ ਤਹਿਲਕਾ ਨੇ ਦੱਸਿਆ ਕਿ ਉਸ ਨੇ ਅਦਾਕਾਰਾ ਨੂੰ 40 ਲੱਖ ਰੁਪਏ ਦੀ ਆਪਣੀ ਚੇਨ ਗਿਫ਼ਟ ਕੀਤੀ ਹੈ। ਇਸ ਤੋਂ ਇਲਾਵਾ ਉਹ ਜਲਦ ਹੀ ਮੰਨਾਰਾ ਨੂੰ ਇਕ ਹੋਰ ਸੋਨੇ ਦੀ ਕੀ-ਚੇਨ ਦੇਣ ਜਾ ਰਿਹਾ ਹੈ, ਜਿਸ ’ਤੇ ਉਸ ਦਾ ਨਾਂ ਮੰਨਾਰਾ ਲਿਖਿਆ ਹੋਵੇਗਾ। ਇਹ ਸੁਣ ਕੇ ਅਦਾਕਾਰਾ ਉਤੇਜਿਤ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਿ ਉਹ ਤਹਿਲਕਾ ਦੇ ਇਸ ਤੋਹਫ਼ੇ ਨੂੰ ਉਮਰ ਭਰ ਆਪਣੇ ਕੋਲ ਰੱਖੇਗੀ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀ ਹੈ ਤੇ ਯੂਜ਼ਰਸ ਇਸ ਵੀਡੀਓ ’ਤੇ ਕਾਫ਼ੀ ਕੁਮੈਂਟ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘‘ਭਰਾ ਦਾ ਦਿਲ ਵੱਡਾ ਹੈ।’’ ਜਦਕਿ ਹੋਰਾਂ ਨੇ ਮੰਨਾਰਾ ਤੇ ਤਹਿਲਕਾ ਦੇ ਸਬੰਧ ’ਤੇ ਪਿਆਰ ਦੀ ਵਰਖਾ ਕਰਦਿਆਂ ਦਿਲ ਵਾਲੀ ਇਮੋਜੀ ਬਣਾਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News