ਸਿੱਧੂ ਮੂਸੇਵਾਲਾ ਦੇ ਗੀਤ ''ਬਰੋਟਾ'' ਦੇ ਟੀਜ਼ਰ ਨੇ ਗੁਰੂ ਰੰਧਾਵਾ ਦੇ ਗੀਤ ''Shkini'' ਨੂੰ ਛੱਡਿਆ ਪਿੱਛੇ
Thursday, Nov 27, 2025 - 01:19 PM (IST)
ਐਂਟਰਟੇਨਮੈਂਟ ਡੈਸਕ- ਮਰਹੂਮ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਬਰੋਟਾ ਦਾ ਟੀਜ਼ਰ ਅੱਜ ਰਿਲੀਜ਼ ਹੋ ਚੁੱਕਿਆ ਹੈ ਜੋ ਕਿ 27 ਮਿੰਟਾਂ 'ਚ 440,196 ਲੋਕਾਂ ਵਲੋਂ ਦੇਖਿਆ ਜਾ ਚੁੱਕਾ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਕਾਫੀ ਗੀਤ ਰਿਲੀਜ਼ ਕੀਤੇ ਗਏ ਜਿਨ੍ਹਾਂ ਨੇ ਹੁਣ ਤੱਕ ਦਾ ਰਿਕਾਰਡ ਤੋੜਿਆ। ਸਿੱਧੂ ਦੀ ਮੌਤ ਤੋਂ ਬਾਅਦ ਇਹ ਉਨ੍ਹਾਂ ਦਾ ਅੱਠਵਾਂ ਗੀਤ ਰਿਲੀਜ਼ ਹੋਵੇਗਾ।

ਇਸ ਦੇ ਨਾਲ ਹੀ ਅੱਜ ਪੰਜਾਬੀ ਗਾਇਕ ਗੁਰੂ ਰੰਧਾਵਾ ਵਲੋਂ ਆਪਣਾ ਨਵਾਂ ਗੀਤ ਅੱਜ ਦੇ ਦਿਨ ਹੀ ਰਿਲਿਜ਼ ਕੀਤਾ ਗਿਆ ਹੈ, ਜਿਸ ਨੂੰ ਹੁਣ 2 ਘੰਟਿਆਂ ਵਿੱਚ ਹੁਣ ਤੱਕ ਸਿਰਫ 1897,980 ਲੋਕਾ ਵਲੋਂ ਦੇਖਿਆ ਗਿਆ ਹੈ।
