82 ਹਜ਼ਾਰ ਦੇ ਲਹਿੰਗੇ ’ਚ ਤਾਰਾ ਸੁਤਾਰੀਆ ਨੇ ਬਿਖੇਰਿਆ ਹੁਸਨ ਦਾ ਜਲਵਾ

Tuesday, Aug 03, 2021 - 10:11 AM (IST)

82 ਹਜ਼ਾਰ ਦੇ ਲਹਿੰਗੇ ’ਚ ਤਾਰਾ ਸੁਤਾਰੀਆ ਨੇ ਬਿਖੇਰਿਆ ਹੁਸਨ ਦਾ ਜਲਵਾ

ਮੁੰਬਈ (ਬਿਊਰੋ)– ਤਾਰਾ ਸੁਤਾਰੀਆ ਬਾਲੀਵੁੱਡ ਦੀ ਪ੍ਰਤਿਭਾਸ਼ਾਲੀ ਅਦਾਕਾਰਾਂ ’ਚੋਂ ਇਕ ਹੈ। ਤਾਰਾ ਆਪਣੀ ਅਦਾਕਾਰੀ ਤੇ ਗਾਉਣ ਦੀ ਪ੍ਰਤਿਭਾ ਦੇ ਨਾਲ-ਨਾਲ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ। ਪੱਛਮੀ ਤੋਂ ਦੇਸੀ ਲੁੱਕ ਤੱਕ, ਉਹ ਜ਼ਬਰਦਸਤ ਲੱਗਦੀ ਹੈ ਤੇ ਅਕਸਰ ਆਪਣੇ ਫੋਟੋਸ਼ੂਟ ਸਾਂਝੇ ਕਰਦੀ ਰਹਿੰਦੀ ਹੈ।

PunjabKesari

ਹੁਣ ਤਾਰਾ ਸੁਤਾਰੀਆ ਨੇ ਆਪਣੇ ਇਕ ਨਵੇਂ ਫੋਟੋਸ਼ੂਟ ਨੂੰ ਸਾਂਝਾ ਕੀਤਾ ਹੈ, ਜਿਸ ’ਚ ਉਹ ਸੰਤਰੀ ਰੰਗ ਦਾ ਬੇਹੱਦ ਖ਼ੂਬਸੂਰਤ ਲਹਿੰਗਾ ਪਹਿਨੀ ਨਜ਼ਰ ਆ ਰਹੀ ਹੈ। ਇਸ ਤਸਵੀਰ ’ਚ ਤਾਰਾ ਦਾ ਲੁੱਕ ਦੇਖਣਯੋਗ ਹੈ।

PunjabKesari

ਉਸ ਨੇ ਆਪਣੇ ਲਹਿੰਗੇ ਨਾਲ ਬ੍ਰੋਕੇਡ ਬਲਾਊਜ਼ ਪਹਿਨਿਆ ਹੈ ਤੇ ਕਾਫੀ ਐਲੀਗੈਂਟ ਦੁੱਪਟਾ ਗਲੇ ’ਚ ਪਹਿਨੀ ਨਜ਼ਰ ਆ ਰਹੀ ਹੈ। ਇਹ ਖ਼ੂਬਸੂਰਤ ਸੰਤਰੀ ਲਹਿੰਗਾ ਡਿਜ਼ਾਈਨਰ ਰਿਤੂ ਕੁਮਾਰ ਦੇ ਲੇਬਲ ਤੋਂ ਹੈ। ਇਸ ’ਚ ਸ਼ਾਨਦਾਰ ਨਮੂਨੇ ਵੇਖੇ ਜਾ ਸਕਦੇ ਹਨ। ਬਲਾਊਜ਼ ’ਚ ਡੀਪ ਨੈੱਕ ਲਾਈਨ ਦੇ ਨਾਲ ਮੈਟ ਗੋਲਡ ਕਢਾਈ ਦਾ ਕੰਮ ਹੋਇਆ ਹੈ।

PunjabKesari

ਤਾਰਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਲੁੱਕ ਨੂੰ ਗੋਲਡ ਦੇ ਏਅਰਰਿੰਗਜ਼ ਤੇ ਚੂੜੀਆਂ ਨਾਲ ਪੂਰਾ ਕੀਤਾ ਹੈ। ਉਸ ਦੇ ਵਾਲ ਇਸ ਲੁੱਕ ਨੂੰ ਚਾਰ ਚੰਨ ਲਗਾ ਰਹੇ ਹਨ, ਜਿਸ ਦੇ ਨਾਲ ਨਿਊਡ ਲਿਪਸਟਿਕ, ਮੱਥੇ ’ਤੇ ਲਾਲ ਬਿੰਦੀ ਤੇ ਅੱਖਾਂ ਦਾ ਕਾਜਲ ਇਸ ਲੁੱਕ ਨੂੰ ਕੰਪਲੀਟ ਕਰ ਰਿਹਾ ਸੀ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News