ਤਮੰਨਾ ਭਾਟੀਆ ਨੇ ਮੁੰਬਈ ’ਚ ‘ਕਾਵਾਲਾ’ ਦਾ ਹਿੰਦੀ ਵਰਜ਼ਨ ਕੀਤਾ ਲਾਂਚ
Friday, Jul 28, 2023 - 01:37 PM (IST)
ਮੁੰਬਈ (ਬਿਊਰੋ)– ਬਹੁਤ ਧੂਮਧਾਮ ਨਾਲ ਅਦਾਕਾਰਾ ਤਮੰਨਾ ਭਾਟੀਆ ਨੇ ਮੁੰਬਈ ’ਚ ‘ਕਾਵਾਲਾ’ ਦੇ ਹਿੰਦੀ ਵਰਜ਼ਨ ‘ਤੂ ਆ ਦਿਲਬਰਾ’ ਨੂੰ ਲਾਂਚ ਕੀਤਾ। ਪੈਨ ਇੰਡੀਆ ਅਦਾਕਾਰਾ ਤਮੰਨਾ ਭਾਟੀਆ ਆਪਣੀ ਆਉਣ ਵਾਲੀ ਫ਼ਿਲਮ ‘ਜੇਲਰ’ ਦੇ ਚਾਰਟਬਸਟਰ ਗੀਤ ‘ਕਾਵਾਲਾ’ ਦੀ ਵੱਡੀ ਸਫਲਤਾ ਤੋਂ ਖ਼ੁਸ਼ ਹੈ।
ਇਹ ਖ਼ਬਰ ਵੀ ਪੜ੍ਹੋ : ਸੁਰਿੰਦਰ ਛਿੰਦਾ ਦਾ ਛੋਟਾ ਪੁੱਤਰ ਸਿਮਰਨ ਛਿੰਦਾ ਪਹੁੰਚਿਆ ਘਰ, ਭਰਾ ਦੇ ਗਲ ਲੱਗ ਰੋਇਆ
ਫੁੱਟ-ਟੈਪਿੰਗ ਤਾਮਿਲ ਗੀਤ ਨਾਲ ਇੰਟਰਨੈੱਟ ’ਤੇ ਤੂਫ਼ਾਨ ਮਚਾਉਣ ਤੋਂ ਬਾਅਦ ਹਾਲ ਹੀ ’ਚ ਉਸੇ ਦਾ ਹਿੰਦੀ ਵਰਜ਼ਨ ‘ਤੂ ਆ ਦਿਲਬਰਾ’ ਧਮਾਕੇਦਾਰ ਤਰੀਕੇ ਨਾਲ ਲਾਂਚ ਕੀਤਾ ਗਿਆ।
ਤਮੰਨਾ ਨੇ ਇਕ ਪ੍ਰੋਗਰਾਮ ’ਚ ਇਸ ਡਾਂਸ ਨੰਬਰ ਨੂੰ ਲਾਂਚ ਕੀਤਾ। ਤੁਹਾਨੂੰ ਦੱਸ ਦੇਈਏ ਕਿ ‘ਕਾਵਾਲਾ’ ਨੂੰ ਸ਼ਿਲਪਾ ਰਾਵ ਨੇ ਗਾਇਆ ਹੈ, ਜਦਕਿ ਇਸ ਦੇ ਹਿੰਦੀ ਵਰਜ਼ਨ ਨੂੰ ਸਿੰਧੂਜਾ ਸ਼੍ਰੀਨਿਵਾਸਨ ਨੇ ਆਵਾਜ਼ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।