ਪਤੀ ਪਰੇਸ਼ ਰਾਵਲ ਨਾਲ ਕੰਮ ਕਰਨ ਤੋਂ ਡਰਦੀ ਹੈ ਸਵਰੂਪ ਸੰਪਤ

03/06/2016 10:52:31 AM

ਮੁੰਬਈ :  ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪਰੇਸ਼ ਰਾਵਲ ਦੀ ਪਤਨੀ ਅਦਾਕਾਰਾ ਸਵਰੂਪ ਸੰਪਤ ਨੇ ਆਪਣੇ ਪਤੀ ਬਾਰੇ ਇਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਸਵਰੂਪ ਸੰਪਤ ਦਾ ਕਹਿਣੈ ਕਿ ਉਹ ਪਤੀ ਪਰੇਸ਼ ਰਾਵਲ ਨਾਲ ਫਿਲਮਾਂ ''ਚ ਕੰਮ ਕਰਨ ਤੋਂ ਡਰਦੀ ਹੈ। ਸਵਰੂਪ ਨੇ ਕਿਹਾ, ''''ਅਸੀਂ ਥਿਏਟਰ ''ਚ ਇਕੱਠੇ ਕੰਮ ਕਰਦੇ ਹਾਂ ਪਰ ਜਿਥੋਂ ਤੱਕ ਫਿਲਮਾਂ ਦਾ ਸਵਾਲ ਹੈ ਤਾਂ ਮੈਂ ਉਨ੍ਹਾਂ ਨਾਲ ਕੰਮ ਕਰਨ ਤੋਂ ਡਰਦੀ ਹਾਂ। ਪਰੇਸ਼ ਆਪਣੇ ਕੰਮ ਨੂੰ ਲੈ ਕੇ ਬੇਹੱਦ ਗੰਭੀਰ ਹਨ, ਜਦਕਿ ਮੈਂ ਓਨੀ ਹੀ ਲਾਪਰਵਾਹ।  ਇਸ ਤੋਂ ਇਲਾਵਾ ਸਾਡੇ ਲਈ ਇਕੱਠਿਆਂ ਕੰਮ ਕਰਨ ਵਾਸਤੇ ਕੋਈ ਮਜ਼ੇਦਾਰੀ ਕਹਾਣੀ ਵੀ ਚਾਹੀਦੀ ਹੈ ਅਤੇ ਇਹ ਭੂਮਿਕਾ ਚੁਣੌਤੀਪੂਰਨ ਹੋਣੀ ਚਾਹੀਦੀ ਹੈ।''''
ਸਵਰੂਪ ਦੀ ਆਉਣ ਵਾਲੀ ਫਿਲਮ ''ਆਰ.ਬਾਲਕੀ ਦੇ ਨਿਰਦੇਸ਼ਨ ਤਹਿਤ ਬਣ ਰਹੀ ''ਕੀ ਐਂਡ ਕਾ'' ਹੈ। ਉਨ੍ਹਾਂ ਨੇ ਕਿਹਾ, ''''ਆਰ. ਬਾਲਕੀ ਨਾਲ ਕੰਮ ਕਰਨਾ ਮਜ਼ੇਦਾਰ ਹੈ। ਮੈਨੂੰ ਖੁਸ਼ੀ ਹੈ ਕਿ ਮੈਨੂੰ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮੈਨੂੰ ਨਹੀਂ ਪਤਾ ਸੀ ਕਿ ਪਰੇਸ਼ ਮੇਰਾ ਕੰਮ ਦੇਖ ਕੇ ਕੀ ਕਹਿਣਗੇ ਪਰ ਜਦੋਂ ਉਨ੍ਹਾਂ ਨੇ ਫਿਲਮ ਦਾ ਪ੍ਰੋਮੋ ਦੇਖਣ ਤੋਂ ਬਾਅਦ ਕਿਹਾ ਕਿ ''ਤੁਸੀਂ ਕਾਫੀ ਚੰਗਾ ਕੰਮ ਕੀਤਾ ਹੈ'', ਇਹ ਇਕ ਵੱਡੀ ਰਾਹਤ ਸੀ।''''
ਜ਼ਿਕਰਯੋਗ ਹੈ ਕਿ ''ਕੀ ਐਂਡ ਕਾ'' ਵਿਚ ਅਦਾਕਾਰ ਅਰਜੁਨ ਕਪੂਰ ਅਤੇ ਕਰੀਨਾ ਕਪੂਰ ਖਾਨ ਦੇ ਲੀਡ ਰੋਲ ਹਨ। ਪਹਿਲੀ ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਵਿਚ ਅਰਜੁਨ ਕਪੂਰ ਇਕ ਹਾਊਸ ਹਸਬੈਂਡ, ਜਦਕਿ ਕਰੀਨਾ ਕਾਰਪੋਰੇਟ ਵੂਮੈਨ ਦੇ ਰੂਪ ''ਚ ਨਜ਼ਰ ਆਏਗੀ।


Related News