ਕੈਲੀਫ਼ੋਰਨੀਆ ’ਚ ਅਰਸਲਾਨ ਗੋਨੀ ਨਾਲ ਛੁੱਟੀਆਂ ਦਾ ਆਨੰਦ ਲੈ ਰਹੀ ਸੁਜ਼ੈਨ ਖ਼ਾਨ, ਕੀਤੀਆਂ ਤਸਵੀਰਾਂ ਸਾਂਝੀਆਂ

Monday, Jul 11, 2022 - 03:22 PM (IST)

ਕੈਲੀਫ਼ੋਰਨੀਆ ’ਚ ਅਰਸਲਾਨ ਗੋਨੀ ਨਾਲ ਛੁੱਟੀਆਂ ਦਾ ਆਨੰਦ ਲੈ ਰਹੀ ਸੁਜ਼ੈਨ ਖ਼ਾਨ, ਕੀਤੀਆਂ ਤਸਵੀਰਾਂ ਸਾਂਝੀਆਂ

ਬਾਲੀਵੁੱਡ ਡੈਸਕ: ਅਦਾਕਾਰ ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੁਜੈਨ ਖ਼ਾਨ ਅਤੇ ਅਰਸਲਾਨ ਗੋਨੀ ਇਨੀਂ ਦਿਨੀਂ ਕੈਲੀਫ਼ੋਰਨੀਆ ’ਚ ਛੁੱਟਿਆਂ ਮਨਾ ਰਹੇ  ਹਨ। ਇਸ ਦੇ ਨਾਲ ਹੀ ਜੋੜਾ ਇਕ ਦੂਸਰੇ ਨਾਲ ਮਸਤੀ ਕਰਦੇ ਨਜ਼ਰ ਆ ਰਿਹਾ ਹੈ ਅਤੇ ਸਮੁੰਦਰ ਕੰਡੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਹਾਲ ਹੀ  ’ਚ ਸੁਜੈਨ ਖ਼ਾਨ ਨੇ ਅਰਸਲਾਨ ਨਾਲ ਬਿਤਾਏ ਖ਼ੂਬਸੂਰਤ ਪਲਾਂ ਦੀ ਵੀਡੀਓ ਸਾਂਝੀ ਕੀਤੀ ਹੈ। ਜੋ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।

PunjabKesari

ਇਹ ਵੀ ਪੜ੍ਹੋ : IT'S PARTY TIME: 32 ਸਾਲਾਂ ਦੇ ਹੋਏ ਪਾਰਸ ਛਾਬੜਾ, ਮਾਹਿਰਾ ਸ਼ਰਮਾ ਨਾਲ ਦੇਰ ਰਾਤ ਮਨਾਇਆ ਜਨਮਦਿਨ

ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕਰਦੇ ਹੋਏ ਸੁਜ਼ੈਨ ਖ਼ਾਨ ਨੇ ਕੈਪਸ਼ਨ ’ਚ ਲਿਖਿਆ ਕਿ ‘ਜਦੋਂ ਤੁਹਾਡਾ ਗਰਮੀਆਂ ਦੀ ਘੁੰਮਣਾ ਤੁਹਾਨੂੰ ਆਪਣੇ ਨਵੇਂ ‘ਘਰ’ ਵਰਗਾ ਮਹਿਸੂਸ ਕਰਾਉਂਦਾ ਹੈ ਫ਼ੂਡ ਕੋਮਾ, ਦੋਸਤ, ਸਮੁੰਦਰ, ਮੇਸਕਲ ਅਤੇ ਬਹੁਤ ਸਾਰੇ ਹਾਸਾ...’

PunjabKesari

ਇਹ ਵੀ ਪੜ੍ਹੋ : ਏਅਰਪੋਰਟ ’ਤੇ ਨਜ਼ਰ ਆਏ ਦੀਪਿਕਾ-ਰਣਵੀਰ, ਦੋਵਾਂ ਨੇ ਇਕ-ਦੂਸਰੇ ਦਾ ਹੱਥ ਫ਼ੜ੍ਹ ਕੇ ਦਿੱਤੇ ਪੋਜ਼

ਇਸ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸੁਜ਼ੈਨ ਅਤੇ ਅਰਸਲਾਨ ਇਕ-ਦੂਸਰੇ  ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ। ਕਦੇ ਉਹ ਸਮੁੰਦਰ ਦੇ ਕੰਡੇ ਅਤੇ ਕਦੇ ਦੋਸਤਾਂ ਨਾਲ ਕਿਸੇ ਰੈਸਟੋਰੈਂਟ ’ਚ ਖਾਣਾ ਖਾਣ ਦਾ ਮਜ਼ਾ ਲੈ ਰਰੇ ਹਨ।

 
 
 
 
 
 
 
 
 
 
 
 
 
 
 

A post shared by Sussanne Khan (@suzkr)


ਤੁਹਾਨੂੰ ਦੱਸ ਦੇਈਏ ਕਿ ਸੁਜ਼ੈਨ ਖ਼ਾਨ ਅਤੇ ਅਰਸਲਾਨ ਨੇ ਅਜੇ ਤੱਕ ਆਪਣੇ ਰਿਸ਼ਤੇ ਦੀ ਪੁਸ਼ਟੀ ਨਹੀਂ ਕੀਤੀ ਹੈ। ਹਾਲਾਂਕਿ ਦੋਵਾਂ ਨੂੰ ਅਕਸਰ ਕਈ ਡੇਟ ਅਤੇ ਪਾਰਟੀਆਂ ’ਚ ਇਕੱਠੇ ਦੇਖਿਆ ਜਾਂਦਾ ਹੈ। ਜਿਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੁੰਦੇ ਹੀ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ।

PunjabKesari


author

Anuradha

Content Editor

Related News