ਸੁਸ਼ਮਿਤਾ ਸੇਨ ਦੀ ਭਾਬੀ ਨੇ ਫ਼ੇਮ ਹਾਸਲ ਕਰਨ ਲਈ ਕੀਤਾ ਪਤੀ ਨਾਲ ਅਣਬਣ ਦਾ ਡਰਾਮਾ,ਚਾਰੂ ਅਸੋਪ ਨੇ ਦਿੱਤਾ ਜਵਾਬ

Friday, May 27, 2022 - 11:21 AM (IST)

ਸੁਸ਼ਮਿਤਾ ਸੇਨ ਦੀ ਭਾਬੀ ਨੇ ਫ਼ੇਮ ਹਾਸਲ ਕਰਨ ਲਈ ਕੀਤਾ ਪਤੀ ਨਾਲ ਅਣਬਣ ਦਾ ਡਰਾਮਾ,ਚਾਰੂ ਅਸੋਪ ਨੇ ਦਿੱਤਾ ਜਵਾਬ

ਮੁੰਬਈ: ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਅਤੇ ਭਾਬੀ ਚਾਰੂ ਅਸੋਪਾ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ’ਚ ਰਹਿੰਦੇ ਹਨ। ਕੁਝ ਮਹੀਨੇ ਪਹਿਲਾਂ ਦੋਵਾਂ ਵਿਚਾਲੇ ਦਰਾਰ ਦੀਆਂ ਖ਼ਬਰਾਂ ਆਈਆਂ ਸਨ। ਕੁਝ ਮੀਡੀਆ ਰਿਪੋਰਟਾਂ ’ਚ ਇਹ ਵੀ ਕਿਹਾ ਗਿਆ ਸੀ ਕਿ ਚਾਰੂ ਅਤੇ ਰਾਜੀਵ ਵਿਚਾਲੇ ਮਾਮਲਾ ਇਸ ਹੱਦ ਤੱਕ ਵਧ ਗਿਆ ਹੈ ਕਿ ਜਲਦ ਹੀ ਉਨ੍ਹਾਂ ਦਾ ਤਲਾਕ ਹੋ ਸਕਦਾ ਹੈ।

ਇਹ ਵੀ ਪੜ੍ਹੋ: ਕਰਨ ਜੌਹਰ ਦੀ ਜਨਮਦਿਨ ਪਾਰਟੀ ’ਚ ਪਹੁੰਚੀ ਅਨੁਸ਼ਕਾ ਸ਼ਰਮਾ, ਬਲੈਕ ਡਰੈੱਸ ’ਚ ਦਿਖਾਈ ਬੋਲਡ ਲੁੱਕ

PunjabKesari

ਹਾਲਾਂਕਿ ਦੋਵਾਂ ਨੇ ਮਿਲ ਕੇ ਇਨ੍ਹਾਂ ਖ਼ਬਰਾਂ ਨੂੰ ਗਲ਼ਤ ਸਾਬਤ ਕਰ ਦਿੱਤਾ। ਇਸ ਬਾਰੇ ਚਾਰੂ ਨੇ ਪਹਿਲੀ ਵਾਰ ਰਾਜੀਵ ਸੇਨ ਨਾਲ ਆਪਣੇ ਵਿਆਹ ਦੀ ਦਰਾਰ ’ਤੇ ਖੁੱਲ੍ਹ ਕੇ ਗੱਲ ਕੀਤੀ। ਚਾਰੂ ਅਸੋਪਾ ਨੇ ਵੈੱਬ ਪੋਰਟਲ ਨੂੰ ਦਿੱਤੇ ਇੰਟਰਵਿਊ ’ਚ ਕਿਹਾ, ’ਇਮਾਨਦਾਰੀ ਨਾਲ ਕਹਾਂ ਤਾਂ ਹਰ ਵਿਆਹ ’ਚ ਉਤਰਾਅ-ਚੜ੍ਹਾਅ ਆਉਂਦੇ ਹਨ। ਅਸੀਂ ਇਕ ਆਮ ਜੋੜੇ ਵਾਂਗ ਹਾਂ ਪਰ ਅਸਲ ਗੱਸ ਇਹ ਹੈ ਕਿ ਹਰ ਗੱਲ ਨੂੰ ਬਹੁਤ ਧਿਆਨ ਨਾਲ ਅਤੇ ਵਧਾ-ਚੜ੍ਹਾ ਕੇ ਲਿਆ ਜਾਂਦਾ ਹੈ।’

PunjabKesari

ਉਸ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ‘ਇਹ ਚਿੰਤਾਜਨਕ ਹੈ। ਮੈਨੂੰ ਬੁਰਾ ਲਗਦਾ ਹੈ ਅਤੇ ਮੈਂ ਹੈਰਾਨ  ਹਾਂ ਕਿ ਜਦੋਂ ਧੀ ਜੀਆਨਾ ਇਹ ਸਾਰੀਆਂ ਗੱਲਾਂ ਪੜ੍ਹੇਗੀ ਤਾਂ ਕੀ ਹੋਵੇਗਾ। ਤੁਸੀਂ ਉਸ ਚੀਜ਼ਾਂ ਨੂੰ ਨਹੀਂ ਮਿਟਾ ਸਕਦੇ ਜੋ ਇਕ ਵਾਰ ਇੰਟਰਨੈੱਟ ’ਤੇ ਆਈਆਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਰਸ਼ਨ ਅਤੇ ਰਚਨਾ ਦੇ ਰੂਪ ’ਚ ਤੁਸੀਂ ਸਿਰਫ਼ ਉਹ ਦੇਖਦੇ ਹੋ ਜਿਵੇਂ ਤੁਸੀਂ ਸੋਚਦੇ ਹੋ ਅਤੇ ਜਿਵੇਂ ਤੁਹਾਡੀ ਸ਼ਖਸੀਅਤ ਹੈ ਜੋ ਵੀ ਸੋਚਦਾ ਹੈ ਕਿ ਇਹ ਸਭ ਸਿਰਫ ਤਸਵੀਰਾਂ ਦੀ ਖ਼ਾਤਰ ਕੀਤਾ ਗਿਆ ਸੀ ਉਨ੍ਹਾਂ ਨੂੰ ਇਕ ਵਾਰ ਇਸ ਨੂੰ ਜੀ ਕੇ ਦੇਖਣਾ ਚਾਹੀਦਾ ਹੈ।’

ਇਹ ਵੀ ਪੜ੍ਹੋ: ਟਾਈਗਰ ਸ਼ਰਾਫ ਦੀ ਫ਼ਿਲਮ ‘ਹੀਰੋਪੰਤੀ 2’ ਸਿਨੇਮਾਘਰਾਂ ਤੋਂ ਬਾਅਦ OTT 'ਤੇ 27 ਮਈ ਨੂੰ ਰਿਲੀਜ਼ ਹੋਵੇਗੀ

ਦੱਸ ਦੇਈਏ ਕਿ ਚਾਰੂ ਅਸੋਪਾ ਅਤੇ ਸੁਸ਼ਮਿਤਾ ਦੇ ਭਰਾ ਰਾਜੀਵ ਸੇਨ ਦਾ ਵਿਆਹ ਸਾਲ 2019 ’ਚ ਹੋਇਆ ਸੀ। ਜੋੜੇ ਨੇ 1 ਨਵੰਬਰ 2021 ਨੂੰ ਇਹ ਪਿਆਰੀ ਧੀ ਦਾ ਸਵਾਗਤ ਕੀਤਾ ਸੀ। ਜਿਸ ਦਾ ਨਾਂ ਜੀਆਨਾ ਹੈ।

PunjabKesari


author

Anuradha

Content Editor

Related News